ਸਰਕਾਰੀ ਸਪੋਰਟਸ ਸੀਨੀਅਰ ਸੇੈਕੰਡਰੀ ਸਕੂਲ ਘੁੱਦਾ ਦੇ ਖਿਡਾਰੀਆਂ ਨੁੂੰ ਖੇਡ ਕਿੱਟਾਂ ਵੰਡੀਆਂ

0
52

ਬਠਿੰਡਾ, 22 ਅਕਤੂਬਰ:ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ਼ਿਵਪਾਲ ਗੋਇਲ, ਉਪ ਜਿਲ੍ਹਾ ਸਿੱਖਿਆ ਅਫਸਰ ਸਿਕੰਦਰ ਸਿੰਘ ਬਰਾੜ, ਜਿਲ੍ਹਾ ਖੇਡ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਅਤੇ ਅਸ਼ੀਰਵਾਦ ਸਦਕਾ ਅੱਜ ਐੈਂਡਵਾਂਸਡ ਏ. ਜੀ. ਹਸਪਤਾਲ ਬਠਿੰਡਾ ਦੇ ਡਾ ਅਜੈ ਗੁਪਤਾ ਵੱਲੋਂ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲਘੁੱਦਾ ਦੇ ਖਿਡਾਰੀਆਂ ਨੁੂੰ ਮੁਫਤ ਖੇਡ ਕਿੱਟਾਂ ਵੰਡੀਆਂ ਗਈਆਂ।ਸਕੂਲ ਪਹੁੰਚਣ ਤੇ ਡਾ. ਅਜੇੈ ਗੁਪਤਾ ਦਾ ਸਕੂਲ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅਗਲੇ ਦਿਨਾਂ ਵਿੱਚ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਭਾਗ ਲੈਣ ਜਾ ਰਹੀਆਂ 2 ਟੀਮਾਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ:ਟਿਕਟ ਨਾਂ ਮਿਲਣ ਤੋਂ ਦੁਖੀ ਗੁਰਦੀਪ ਬਾਠ ਨੇ ਛੱਡੀ ਚੇਅਰਮੈਨੀ

ਇਸ ਮੌਕੇ ਡਾ. ਅਜੈ ਗੁਪਤਾ ਨੇ ਖਿਡਾਰੀਆਂ ਨੂੰ ਖੇਡ ਸੱਟਾਂ ਬਾਰੇ, ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਐਮ.ਸੀ. ਦੇ ਚੇਅਰਮੈਨ ਚੜ੍ਹਤ ਸਿੰਘ, ਸਕੂਲ ਖੇਡ ਕੋਆਰਡੀਨੇਟਰ ਹਰਜਿੰਦਰ ਸਿੰਘ ਵੀ ਹਾਜਰ ਸਨ। ਇਸ ਦੌਰਾਨ ਸਟੇਜ ਦਾ ਸੰਚਾਲਨ ਸ਼੍ਰੀਮਤੀ ਅਮਨਦੀਪ ਕੌਰ ਨੇ ਕੀਤਾ ਅਤੇ ਪਿੰਡ ਦੇ ਸਰਪੰਚ ਸ਼੍ਰੀ ਹਰਪਾਲ ਸਿੰਘ ਅਤੇ ਪੰਚਾਇਤ ਮੈਂਬਰ ਸ਼੍ਰੀ ਬੂਟਾ ਸਿੰਘ, ਸ਼੍ਰੀ ਗਿੰਦਰ ਸਿੰਘ ਆਦਿ ਅਤੇ ਪਿੰਡ ਦੇ ਹੋਰ ਮੋਹਤਬਾਰ ਨੁਮਾਇੰਦੇ ਵੀ ਮੌਜੂਦ ਰਹੇ। ਅੰਤ ਵਿੱਚ ਸਕੂਲ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਨੇ ਡਾ. ਅਜੈ ਗੁਪਤਾ ਅਤੇ ਸਾਰੇ ਹਾਜਰ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here