ਪੇਂਡੂ ਖੇਤਰ ਵਿਚ ਚੌਪਾਲਾਂ ਦੇ ਨਿਰਮਾਣ ਲਈ ਸਰਕਾਰ ਨੇ ਮੰਜੂਰ ਕੀਤੇ 900 ਕਰੋੜ ਰੁਪਏ: ਮੁੱਖ ਮੰਤਰੀ
ਚੰਡੀਗੜ੍ਹ, 23 ਜੁਲਾਈ: ਅਗਲੇ ਕੁੱਝ ਮਹੀਨਿਆਂ ਵਿਚ ਹਰਿਆਣਾ ’ਚ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਹਰ ਵਰਗ ਲਈ ਰਿਆਇਤਾਂ ਦਾ ਪਿਟਾਰਾ ਖੋਲਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਤਹਿਤ ਇੱਕ ਫ਼ੈਸਲਾ ਲੈਂਦਿਆਂ ਸੂਬਾ ਸਰਕਾਰ ਨੇ ਸੂਬੇ ਦੇ ਪੇਂਡੂ ਖੇਤਰਾਂ ਵਿਚ ਹਰ ਵਰਗ ਦੇ ਲਈ ‘ਸੱਥਾਂ’ ਦੇ ਨਿਰਮਾਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਨੇ 900 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ, ਜੋਕਿ ਜਲਦੀ ਹੀ ਪਿੰਡਾਂ ਦੀਆਂ ਪੰਚਾਇਤਾਂ ਦੇ ਖਾਤਿਆਂ ਵਿਚ ਪਹੁੰਚ ਜਾਵੇਗੀ।
ਤੀਜੀ ਵਾਰ ਬਣੀ ਮੋਦੀ ਸਰਕਾਰ ਦਾ ਅੱਜ ਪਹਿਲਾ ਬਜ਼ਟ ਪੇਸ਼ ਕਰੇਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਪਹਿਲਾਂ ਵੀ ਸਰਕਾਰ ਨੇ ਪੰਚਾਇਤਾਂ ਨੂੰ ਖ਼ੁਸ ਕਰਨ ਦੇ ਲਈ ਉਨ੍ਹਾਂ ਦੇ ਭੱਤਿਆਂ ਤੋਂ ਇਲਾਵਾ ਮਾਣ-ਸਨਮਾਣ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਸਤੋਂ ਇਲਾਵਾ ਨੌਕਰੀਆਂ ਦਾ ਵੀ ਪਿਟਾਰਾ ਖੋਲਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ‘ਚ 50 ਹਜ਼ਾਰ ਸਰਕਾਰੀ ਭਰਤੀਆਂ ਕੀਤੀਆਂ ਜਾਣਗੀਆਂ। ਪਿੰਡਾਂ ’ਚ ਸੱਥਾਂ ਬਣਾਉਣ ਦੀ ਯੋਜਨਾ ਦਾ ਐਲਾਨ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਧੰਨਵਾਦੀ ਦੌਰਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿਚ ਗ੍ਰਾਮੀਣ ਖੇਤਰਾਂ ਦਾ ਵਿਕਾਸ ਕੀਤਾ ਹੈ ਅਤੇ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰ ਦੀ ਤਰਜ ’ਤੇ ਸਾਰੀ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ।
ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇਕਜੁੱਟ ਹੋ ਕੇ 16ਵੇਂ ਵਿੱਤ ਕਮਿਸ਼ਨ ਅੱਗੇ ਸੂਬੇ ਦੇ ਪ੍ਰਮੁੱਖ ਮਸਲੇ ਚੁੱਕੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਦੇਸ਼ ਤੇ ਸੂਬੇ ਨੁੰ ਤੇਜ ਗਤੀ ਨਾਲ ਵਿਕਾਸ ਹੋਵੇ ਅਤੇ ਉਸ ਵਿਕਾਸ ਦੀ ਗਾਥਾ ਵਿਚ ਕੋਈ ਵੀ ਪਿੰਡ ਪਿੱਛੇ ਨਾ ਰਹੇ। ਸੂਬਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦਾ ਬਿਜਲੀ ਕਨੈਕਸ਼ਨ ਦੋ ਕਿਲੋਵਾਟ ਤਕ ਹੈ, ਉਨ੍ਹਾਂ ਦੇ ਬਿਜਲੀ ਬਿੱਲ ਵਿੱਚੋਂ ਸਰਚਾਰਜ ਮਾਫ ਕਰ ਦਿੱਤਾ ਗਿਆ ਹੈ, ਹੁਣ ਜਿਨ੍ਹੇ ਯੂਨਿਟ ਖਰਚ ਹੋਣਗੇ ਉਨ੍ਹੇ ਦਾ ਹੀ ਬਿੱਲ ਆਵੇਗਾ, ਜਿਸ ਦਾ ਫਾਇਦਾ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਮਿਲੇਗਾ।
Share the post "ਚੋਣਾਂ ਦਾ ਮੌਸਮ: ਹਰਿਆਣਾ ਦੇ ਹਰ ਪਿੰਡ ’ਚ ‘ਸੱਥਾਂ’ ਬਣਾ ਕੇ ਦੇਵੇਗੀ ਸਰਕਾਰ, ਨੌਕਰੀਆਂ ਦਾ ਪਿਟਾਰਾ ਵੀ ਖੋਲਿਆ"