ਤਲਵੰਡੀ ਸਾਬੋ, 5 ਅਪ੍ਰੈਲ : ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ “ਮਿਸ਼ਨ ਲਾਇਫ”ਦੇ ਤਹਿਤ ਵਾਤਾਵਰਣ ਐਜ਼ੂਕੇਸ਼ਨ ਪ੍ਰੋਗਰਾਮ ਦੇ ਅਧੀਨ ਮਿਲੇ ਪ੍ਰੋਜੈਕਟ ਦਾ ਆਗਾਜ਼ ਬੜੀ ਸ਼ਾਨੋ ਸ਼ੋਕਤ ਨਾਲ ਕੀਤਾ ਗਿਆ। ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮੀ ਬਦਲਾਵ ਮੰਤਰਾਲੇ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਇਸ ਵਾਸਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਿਲ ਸੂਬੇ ਦੀ ਨੋਡਲ ਏਜੰਸੀ ਦਾ ਰੋਲ ਨਿਭਾ ਰਹੀ ਹੈ। ਇਸ ਪ੍ਰੋਜੈਕਟ ਦਾ ਆਗਾਜ਼ ਮੁੱਖ ਮਹਿਮਾਨ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਨਿਰਦੇਸ਼ਕ, ਡਾ. ਕੁਲਬੀਰ ਸਿੰਘ ਬਾਠ ਵੱਲੋਂ ਕੀਤਾ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਵਾਤਾਵਰਣ ਤੇ ਕੁਦਰਤ ਨਾਲ ਜੁੜਨ ਲਈ ਕਿਹਾ। ਉਨ੍ਹਾਂ ‘ਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਸੰਬੰਧੀ ਗਤੀਵਿਧੀਆਂ ਨੂੰ ਦਰਸਾਉਂਦੀ ਨੁਮਾਇਸ਼ ਦੀ ਸ਼ਲਾਘਾ ਕੀਤੀ।
ਖੋਜਾਰਥੀਆਂ ਦੀ ਖੋਜ਼: “ਹਵਾ ਦੀ ਖਰਾਬ ਗੁਣਵੱਤਾ ਲਈ ਪਰਾਲੀ ਪ੍ਰਦੂਸ਼ਣ ਦੇ ਨਾਲ-ਨਾਲ ਉਦਯੋਗਿਕ ਪ੍ਰਦੂਸ਼ਣ ਵੀ ਜ਼ਿੰਮੇਵਾਰ’’
ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕੁਦਰਤੀ ਪਦਾਰਥਾਂ ਤੋਂ ਤਿਆਰ ਕੀਤੇ ਪੰਛੀਆਂ ਦੇ ਆਲ੍ਹਣੇ, ਬੇਕਾਰ ਵਸਤਾਂ ਤੋਂ ਖੂਬਸੂਰਤ ਕਲਾਕ੍ਰਿਤੀਆਂ ਦੀ ਸਿਰਜਣਾ, ਪਲਾਸਟਿਕ ਦੀ ਵਰਤੋਂ ਨੂੰ ਨਕਾਰਨਾ, ਪਾਣੀ ਦੀ ਸਾਂਭ ਸੰਭਾਲ ਬਾਰੇ ਚੱਲ ਰਹੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਪ੍ਰੋਜੈਕਟ ਅਧੀਨ ਕਰਵਾਈਆਂ ਜਾ ਰਹੀਆਂ ਜਾਗਰੂਕ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਕੁਦਰਤ ਪ੍ਰਤੀ ਚੇਤਨਤਾ ਜਾਗੇਗੀ, ਜੋ ਉਨ੍ਹਾਂ ਨੂੰ ਕੁਦਰਤੀ ਸੋਮਿਆਂ ਦੇ ਰੱਖ-ਰਖਾਵ ਲਈ ਪ੍ਰੇਰਿਤ ਕਰੇਗਾ।ਡਾ. ਜਗਤਾਰ ਸਿੰਘ ਧੀਮਾਨ ਪਰੋ-ਵਾਈਸ ਚਾਂਸਲਰ ਨੇ ਸ਼ੁਰੂ ਕੀਤੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸਭਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਪੰਜਾਬ ਵਿੱਚ ਪ੍ਰਦੂਸ਼ਨ, ਮਿੱਟੀ ਅਤੇ ਪਾਣੀ ਦਾ ਪਲੀਤ ਹੋਣਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।।
ਕਿਸਾਨ ਜਥੇਬੰਦੀ ਵੱਲੋਂ ਦੇਸ ਭਰ ’ਚ 7 ਅਪ੍ਰੈਲ ਨੂੰ ਭਾਜਪਾ ਦੀ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਐਲਾਨ
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸੀਵਰੇਜ ਵਾਟਰ ਟਰੀਟਮੈਂਟ ਪਲਾਂਟ, ਬਾਇਓਗੈਸ ਪਲਾਂਟ, ਭੂਮੀ ਜਲ ਭਰਪਾਈ ਅਤੇ ਸੂਰਜੀ ਊਰਜਾ ਨੂੰ ਵਰਤੋਂ ਵਿੱਚ ਲਿਆਉਣਾ ਸਮੇਂ ਦੀ ਲੋੜ ਹੈ।ਇਸ ਮੌਕੇ ਡਾ. ਕੰਵਲਜੀਤ ਕੌਰ, ਸਹਾਇਕ ਡੀਨ, ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਨੇ ਸਭਨਾਂ ਨੂੰ ਸੰਬੋਧਨ ਕਰਦੇ ਪ੍ਰਜੈਕਟ ਅਧੀਨ ਚੱਲ ਰਹੀਆਂ ਵਿਲੱਖਣ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਿਸ਼ਨ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਤੇ ਆਮ ਪੇਂਡੂ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਆਏਗੀ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਕੁਦਰਤ ਤੇ ਆਧਾਰਿਤ ਫੋਟੋਗ੍ਰਾਫੀ ਪ੍ਰਦਰਸ਼ਨੀ, ਆਲ੍ਹਣਿਆਂ ਦੀ ਪ੍ਰਦਰਸ਼ਨੀ, ਬਰਮੀ ਕੰਪੋਸਟ, ਮੱਧੂ ਮੱਖੀ ਪਾਲਣ, ਰੇਸ਼ਮ ਦੇ ਕੀੜੇ ਪਾਲਣਾ ਆਦਿ ਸੰਬੰਧੀ ਤਕਨੀਕੀ ਜਾਣਕਾਰੀ ਦਿੰਦੀਆਂ ਸਟਾਲਾਂ ਲਗਾਈਆਂ ਗਈਆਂ। ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦੇ ਨੁਕੜ ਨਾਟਕ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਮਿਸ਼ਨ ਲਾਇਫ਼”ਤਹਿਤ ਵਾਤਾਵਰਣ ਪ੍ਰੋਜੈਕਟ ਦਾ ਸ਼ਾਨਦਾਰ ਆਗਾਜ਼"