👉ਅਕਾਦਮਿਕ ਅਤੇ ਖੋਜ ਲਈ ਫਰੈਂਡਸ ਯੂਨੀਵਰਸਿਟੀ, ਅਮੀਰਕਾ ਅਤੇ ਜੀ.ਕੇ.ਯੂ. ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ
Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਫਰੈਂਡਜ਼ ਯੂਨੀਵਰਸਿਟੀ ਅਮਰੀਕਾ, ਢਾਕਾ ਇੰਟਰਨੈਸ਼ਨਲ ਯੂਨੀਵਰਸਿਟੀ ਬੰਗਲਾਦੇਸ਼, ਕਾਠਮਾਂਡੂ ਯੂਨੀਵਰਸਿਟੀ ਨੇਪਾਲ ਤੇ ਗੈਂਬੇਲਾ ਯੂਨੀਵਰਸਿਟੀ ਇਥੋਪੀਆ ਦੇ ਸਹਿਯੋਗ ਨਾਲ ਆਯੋਜਿਤ “ਇਨੋਵੇਸ਼ਨਜ਼ ਐਂਡ ਐਪਲੀਕੇਸ਼ਨ ਆਫ਼ ਆਰਟੀਫਿਸ਼ੀਅਲ ਇੰਟੈਲੀਜੈਂਸ”ਕਾਨਫਰੰਸ (ਆਈ.ਸੀ.ਆਈ.ਏ.ਆਈ-2025) ਦਾ ਸ਼ਾਨਦਾਰ ਆਗਾਜ਼ ਮੁੱਖ ਮਹਿਮਾਨ ਡਾ. ਮਦਨ ਮੋਹਨ ਗੋਇਲ ਸਾਬਕਾ ਵਾਈਸ ਚਾਂਸਲਰ ਜਗਨਨਾਥ ਯੂਨੀਵਰਸਿਟੀ, ਜੈਪੂਰ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਲਾਭ ਸਿੰਘ ਸਿੱਧੂ ਚਾਂਸਲਰ, ਡਾ. ਯੋਗੇਸ਼ ਕੁਮਾਰ ਸ਼ਰਮਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਡਾ. ਭਾਰਗਵ ਫਰੈਂਡਜ਼ ਯੂਨੀਵਰਸਿਟੀ ਅਮਰੀਕਾ, ਡਾ. ਰਾਮੇਸ਼ਵਰ ਸਿੰਘ ਉਪ ਕੁਲਪਤੀ ਜੀ.ਕੇ.ਯੂ., ਇੰਜ. ਸੁਖਵਿੰਦਰ ਸਿੰਘ ਤੇ ਡਾ. ਪੀਯੂਸ਼ ਵਰਮਾ ਰਜਿਸਟਰਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ CM Bhagwant Mann Govt ਦਾ ਵੱਡਾ Action; ਪੰਜਾਬ ਵਿਜੀਲੈਂਸ ਦੇ Chief ਸਹਿਤ AIG ਤੇ SSPਮੁਅੱਤਲ
ਕਾਨਫਰੰਸ ਦੌਰਾਨ ਫਰੈਂਡਸ ਯੂਨੀਵਰਸਿਟੀ ਅਤੇ ਜੀ.ਕੇ.ਯੂ. ਵਿਚਕਾਰ ਅਕਾਦਮਿਕ ਅਤੇ ਖੋਜ ਲਈ ਦੁਵੱਲਾ ਸਮਝੌਤਾ ਸਹੀਬੱਧ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਡਾ. ਗੋਇਲ ਨੇ ਬਨਾਵਟੀ ਬੌਧਿਕਤਾ ਨੂੰ “ਨੀਡਨੋਮਕਿਸ”ਨਾਲ ਜੋੜਦੇ ਹੋਏ ਕਿਹਾ ਕਿ ਜੇਕਰ ਇਸ ਦੀ ਵਰਤੋਂ ਲੋਕਾਈ ਦੇ ਭਲੇ ਲਈ ਕੀਤੀ ਜਾਵੇ ਤਾਂ ਇਹ ਜ਼ਿਆਦਾ ਸੁਖਦਾਈ ਹੋਵੇਗੀ। ਉਨ੍ਹਾਂ ਕਿਹਾ ਕਿ ਖੋਜਾਰਥੀਆਂ ਨੂੰ ਇਸ ਖੇਤਰ ਵਿੱਚ ਖੋਜ ਕਰਕੇ ਇਸ ਨੂੰ ਜਨ ਹਿੱਤ ਦੇ ਸਾਧਨ ਵਜੋਂ ਵਰਤਣ ਦੀ ਲੋੜ ਹੈ।ਚਾਂਸਲਰ ਸ. ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੀ.ਕੇ.ਯੂ. ਵਿਦਿਆਰਥੀਆਂ ਨੂੰ ਏ.ਆਈ.ਤੇ ਮਸ਼ੀਨ ਲਰਨਿੰਗ ਦੇ ਖੇਤਰ ਵਿੱਚ ਕੰਮ ਅਤੇ ਖੋਜ ਲਈ ਉੱਚ ਦਰਜੇ ਦੀਆਂ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਮੇਜ਼ਬਾਨ ਉਪ ਕੁਲਪਤੀ ਡਾ. ਸਿੰਘ ਨੇ ਖੋਜਾਰਥੀਆਂ ਅਤੇ ਵਿਗਿਆਨੀਆਂ ਨੂੰ ਵੱਖਰਾ ਸੋਚਣ ਤੇ ਕੁਝ ਨਵਾਂ ਸਿਰਜਣਾਤਮਕ ਸਿਰਜਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਭਾਰਗਵ ਨੇ ਏ.ਆਈ. ਦੇ ਮਹੱਤਵ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪਰਮਾਣੂ ਉਰਜਾ ਦੀ ਤਰ੍ਹਾਂ ਹੈ ਜੇਕਰ ਇਸ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਇਹ ਬਿਜਲੀ ਉਤਪਾਦਨ ਦਾ ਕੰਮ ਕਰੇਗੀ ਤੇ ਜੇ ਇਸ ਦਾ ਦੁਰਪਯੋਗ ਕਰਾਂਗੇ ਤਾਂ ਇਹ ਪਰਮਾਣੂ ਬੰਬ ਵੀ ਬਣ ਸਕਦੀ ਹੈ।
ਇਹ ਵੀ ਪੜ੍ਹੋ ਪੰਜ ਮਹੀਨੇ ਪਹਿਲਾਂ ਹਿਮਾਚਲ ’ਚ ਫ਼ੌਜੀ ਨੂੰ ਵਿਆਹੀ ਲੜਕੀ ਦੀ ਭੇਦਭਰੀ ਹਾਲਾਤ ’ਚ ਹੋਈ ਮੌ+ਤ
ਮੁੱਖ ਵਕਤਾ ਡਾ .ਗੁਰਪ੍ਰੀਤ ਸਿੰਘ ਲਹਿਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਏ.ਆਈ. ਦੀ ਵਰਤੋਂ ਗੁਰਮੁੱਖੀ ਲਿਪੀ ਨੂੰ ਅੰਗਰੇਜ਼ੀ ਵਿੱਚ ਤਬਦੀਲ ਕਰਨ ਲਈ ਕਿਵੇਂ ਸਹਾਈ ਹੈ ਇਸ ਬਾਰੇ ਜਾਣਕਾਰੀ ਦਿੱਤੀ। ਡਾ. ਵਰਮਾ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਆਯੋਜਕਾਂ ਨੂੰ ਇਸ ਤਰ੍ਹਾਂ ਦੇ ਆਗਾਂਹਵਧੂ ਆਯੋਜਨ ਕਰਦੇ ਰਹਿਣ ਦੀਆਂ ਸ਼ੁੱਭ ਇਛਾਵਾਂ ਭੇਂਟ ਕੀਤੀਆਂ। ਡਾ. ਵਿਜੈ ਲਕਸ਼ਮੀ ਕਨਵੀਨਰ ਨੇ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣਕਾਕੀ ਦਿੱਤੀ ਅਤੇ ਦੱਸਿਆ ਕਿ ਕਾਨਫਰੰਸ ਵਿੱਚ ਦੁਨੀਆ ਦੀਆਂ 23 ਯੂਨੀਵਰਸਿਟੀਆਂ, ਸਕੂਲ ਅਤੇ ਵਿੱਦਿਅਕ ਅਦਾਰਿਆਂ ਦੇ 505 ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਪ੍ਰੋਜੈਕਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






