ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਫੁਲਕਾਰੀ ਸੈਸ਼ਨ-2 ਦੀ ਸ਼ਾਨਦਾਰ ਸ਼ੁਰੂਆਤ

0
71
+1

ਤਲਵੰਡੀ ਸਾਬੋ, 16 ਅਕਤੂਬਰ: ਪੇਂਡੂ ਸੁਆਣੀਆਂ, ਪੰਜਾਬੀ ਮੁਟਿਆਰਾਂ ਅਤੇ ਵਿਦਿਆਰਥੀਆਂ ਨੂੰ ਅਮੀਰ ਪੰਜਾਬੀ ਵਿਰਸੇ ਫੁਲਕਾਰੀ ਨਾਲ ਜੋੜੇ ਰੱਖਣ ਅਤੇ ਇਸ ਕਲਾ ਨੂੰ ਮੁੜ ਸੁਰਜੀਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਰੀਡ ਇੰਡੀਆ ਦੇ ਸਹਿਯੋਗ ਨਾਲ ਚਲਾਏ ਗਏ ਪ੍ਰੋਜੈਕਟ ਫੁਲਕਾਰੀ ਸੈਸ਼ਨ-1 ਦੀ ਕਾਮਯਾਬੀ ਤੋਂ ਬਾਦ ਫੁਲਕਾਰੀ ਸੈਸ਼ਨ -2 ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਪੀਯੂਸ਼ ਵਰਮਾ, ਕਾਰਜਕਾਰੀ ਉੱਪ ਕੁਲਪਤੀ ਨੇ ਕਿਹਾ ਕਿ ਫੁਲਕਾਰੀ ਪ੍ਰੋਜੈਕਟ-1 ਨੇ ਪਿੰਡਾਂ ਦੀਆਂ ਕੁੜੀਆਂ ਨੂੰ ਆਰਥਿਕ ਤੌਰ ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਅਤੇ ਸ੍ਵੈ-ਰੁਜ਼ਗਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਆਪਣੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਆਵੇਗੀ।

ਇਹ ਵੀ ਪੜ੍ਹੋ: ਉਮਰ ਅਬਦੁੱਲਾ ਨੇ ਚੁੱਕੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ

ਉਨ੍ਹਾਂ ਇਸ ਪ੍ਰੋਜੈਕਟ ਦੀ ਸਫ਼ਲਤਾ ‘ਤੇ ਰੀਡ ਇੰਡੀਆ ਅਤੇ ਜੀ.ਕੇ.ਯੂ. ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।ਦੂਜੇ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਡਾ. ਗੀਤਾ ਮਲਹੋਤਰਾ, ਕੰਟਰੀ ਹੈੱਡ ਰੀਡ ਇੰਡੀਆ ਨੇ ਕਿਹਾ ਕਿ ਵਰਸਿਟੀ ਦੇ ਇਸ ਉਪਰਾਲੇ ਨਾਲ ਪੇਂਡੂ ਸੁਆਣੀਆਂ ਦੇ ਹੁਨਰ ਨੂੰ ਵਿਸ਼ੇਸ਼ ਮੰਚ ਮਿਲੇਗਾ। ਜਿਸ ਨਾਲ ਪੇਂਡੂ ਫੁਲਕਾਰੀ ਕਲਾ, ਸਿਲਾਈ , ਕਢਾਈ, ਬੁਣਾਈ ਆਦਿ ਨਾਲ ਜੁੜੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਦੋਹੇਂ ਅਦਾਰਿਆਂ ਵੱਲੋਂ ਰਾਮਾਂ ਮੰਡੀ, ਮੌੜ ਖੁਰਦ, ਝੁਨੀਰ, ਮਲਕਾਣਾ, ਕੋਟ ਫੱਤਾ, ਬਨਾਂਵਾਲੀ ਆਦਿ ਪਿਡਾਂ ਵਿੱਚ ਫੁਲਕਾਰੀ ਵਰਗੇ ਸਕਿਲ ਡਿਵਲਪਮੈਂਟ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ: ਬਠਿੰਡਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ 3 ਮੁਕੱਦਮੇ ਦਰਜ

ਡਾ. ਕੰਵਲਜੀਤ ਕੌਰ, ਪ੍ਰਿੰਸੀਪਲ ਇੰਨਵੈਸਟੀਗੇਟਰ ਨੇ ਦੱਸਿਆ ਕਿ ਪਹਿਲੇ ਪ੍ਰੋਜੈਕਟ ਦੀ ਸਫਲਤਾ ਤੋਂ ਬਾਦ ਦੂਜੇ ਪ੍ਰੋਜੈਕਟ ਲਈ ਵੱਖ-ਵੱਖ ਪਿੰਡਾਂ ਦੀਆਂ ਕੁੜੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਇਲਾਕੇ ਦੀਆਂ ਸੁਆਣੀਆਂ ਵਿੱਚ ਇਸ ਪ੍ਰਤੀ ਵਿਸ਼ੇਸ਼ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਪੇਂਡੂ ਔਰਤਾਂ, ਕੁੜੀਆਂ ਅਤੇ ਵਿਦਿਆਰਥਣਾਂ ਦੇ ਹੁਨਰ ਨੂੰ ਨਿਖਾਰਦੇ ਹਨ ਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ। ਉਨ੍ਹਾਂ ਭਵਿੱਖ ਵਿੱਚ ਲੜਕੀਆਂ ਵੱਲੋਂ ਬਣਾਈਆਂ ਗਈਆਂ ਖੂਬਸੂਰਤ ਵਸਤਾਂ ਦੀ ਪ੍ਰਦਰਸ਼ਨੀ ਸੰਬੰਧੀ ਵਿਚਾਰ ਵੀ ਸਾਂਝੇ ਕੀਤੇ।

 

+1

LEAVE A REPLY

Please enter your comment!
Please enter your name here