WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਲੰਡਨ ’ਚ ਅਦਬੀ ਮੇਲੇ ਦਾ ਸ਼ਾਨਦਾਰ ਆਗਾਜ਼, ਅੰਤਰਰਾਸ਼ਟਰੀ ਕਵੀ ਦਰਬਾਰ ’ਚ ਕਵੀਆਂ ਨੇ ਬੰਨਿ੍ਹਆ ਰੰਗ

ਲੰਡਨ, 21 ਜੁਲਾਈ: ਲੰਡਨ ਵਿਖੇ ਅਦਬੀ ਮੇਲੇ 2024 ਦਾ ਅੱਜ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਜ਼ੀਮ ਸ਼ੇਖਰ ਨੇ ਸਭਨਾਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਦਾਅਵਾ ਕੀਤਾ ਕਿ ਇਹ ਮੇਲਾ ਅੰਤਰਰਾਸ਼ਟਰੀ ਪੱਧਰ’ ਤੇ ਵਿਲੱਖਣ ਪੈੜਾਂ ਛੱਡੇਗਾ। ਰਾਜਿੰਦਰਜੀਤ ਨੇ ਮੇਲੇ ਦੀ ਰੂਪ-ਰੇਖਾ ਦਰਸ਼ਕਾਂ ਨਾਲ਼ ਸਾਂਝੀ ਕੀਤੀ। ਇਸ ਤੋਂ ਬਾਅਦ ਮੇਲੇ ਦਾ ਆਗਾਜ਼ ਪੰਜਾਬੀ ਲੋਕ ਰੰਗ(ਲੰਮੀ ਹੇਕ ਦੇ ਗੀਤ) ਕੁਲਵੰਤ ਕੌਰ ਢਿੱਲੋਂ, ਨਸੀਬ, ਪਰਮਜੀਤ ਕੌਰ ਸੰਧਾਵਾਲੀਆ, ਰਾਜਿੰਦਰ ਕੌਰ ਅਤੇ ਮਨਜੀਤ ਕੌਰ ਪੱਡਾ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ।

ਅੱਧੀ ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਇੱਕ ਹੋਰ ਪ੍ਰੇਮੀ ਵੱਢਿਆ ਗਿਆ

ਸੈਸ਼ਨ ਦੇ ਅਗਲੇ ਦੌਰ ਵਿਚ ਮੁੱਖ ਭਾਸ਼ਨ ਡਾ. ਜਸਵਿੰਦਰ ਸਿੰਘ ਵੱਲੋੱ ਸਮਕਾਲੀ ਪੰਜਾਬੀ ਅਦਬ ਦਾ ਵਿਸ਼ਵੀ ਮੁਹਾਂਦਰਾ ਤੇ ਵੰਗਾਰਾ ’ਤੇ ਦਿੱਤਾ। ਇਸ ਤੋਂ ਬਾਅਦ ਉੱਘੇ ਸ਼ਾਇਰ ਬਾਬਾ ਨਜ਼ਮੀ ਨੇ ’ਅਸੀਸ’ ਦਿੱਤੀ।ਇਸ ਸੈਸ਼ਨ ਦਾ ਸੰਚਾਲਨ ਸ਼ਾਇਰਾ ਦਲਵੀਰ ਕੌਰ ਨੇ ਕੀਤਾ।ਅਗਲਾ ਸੈਸ਼ਨ ’ ਚਿੰਤਨੀ ਸੈਸ਼ਨ’ ਸੀ; ਵਿਸ਼ਾ : ਗਲੋਬਲੀ ਦੌਰ ਵਿਚ ਪੰਜਾਬੀ ਭਾਸ਼ਾ: ਚੁਣੋਤੀਆਂ ਤੇ ਸੰਭਾਨਾਵਾਂ, ਸਾਮਰਾਜੀ ਮਨਸੂਬੇ ਬਨਾਮ ਲੋਕ ਮੁਕਤੀ ਦਾ ਸਮਕਾਲੀ ਅਦਬੀ ਪ੍ਰਸੰਗ ਸੀ। ਇਸ ਦੇ ਬੁਲਾਰੇ ਕਰਮਵਾਰ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਧਨਵੰਤ ਕੌਰ ਸਨ ਤੇ ਸੰਚਾਲਨ ਗੁਰਨਾਮ ਗਰੇਵਾਲ ਤੇ ਸੰਯੋਜਕ ਦਰਸ਼ਨ ਬੁਲੰਦਵੀ ਸਨ।

ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ!

ਤੀਸਰੇ ਸੈਸ਼ਨ ਵਿਚ ਮਿਆਰੀ ਪਰਚੇ ’ ਤਾਸਮਨ’ ਦਾ ਪਰਵਾਸੀ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਇਸੇ ਸੈਸ਼ਨ ਦੇ ਅਗਲੇ ਦੌਰ ਵਿਚ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਦੁਨੀਆ ਭਰ ਤੋਂ ਤੀਹ ਕਵੀਆਂ ਨੇ ਕਵਿਤਾ ਪਾਠ ਕੀਤਾ ਗਿਆ; ਇਸ ਨੂੰ ਸਰੋਤਿਆਂ ਵੱਲੋਂ ਖੂਬ ਹੁੰਗਾਰਾ ਮਿਲਿਆ। ਇਸ ਦਾ ਸੰਚਾਲਨ ਮਨਜੀਤ ਪੁਰੀ ਤੇ ਪਰਮਜੀਤ ਦਿਓਲ ਵੱਲੋਂ ਕੀਤਾ ਗਿਆ।ਦਿਨ ਦੇ ਆਖ਼ਰ ਵਿਚ ’ਰੰਗਮੰਚ ਦਾ ਰੰਗ’ ਅਧੀਨ ਨਾਟਕ: ਗੁੰਮਸ਼ੁਦਾ ਔਰਤ’ ਲੇਖਕ ਸ਼ਬਦੀਸ਼ ਤੇ ਅਦਾਕਾਰ ਤੇ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਖੇਡਿਆ ਗਿਆ; ਨਾਟਕ ਦਰਸ਼ਕਾ ਬਹੁਤ ਸਲਾਹਿਆ ਗਿਆ। ਇਸ ਦਾ ਸੰਚਾਲਨ ਰੂਪ ਦਵਿੰਦਰ ਵੱਲੋਂ ਕੀਤਾ ਗਿਆ।

 

Related posts

ਨੌਜਵਾਨ ਪੀੜੀ ਲਈ ਮਰਿਆਦਾ, ਇਤਿਹਾਸ ’ਤੇ ਸੱਭਿਆਚਾਰ ਦੇ ਨਾਲ ਜੁੜਨਾ ਲਾਜ਼ਮੀ : ਗੁਰਮੀਤ ਸਿੰਘ ਖੁੱਡੀਆਂ

punjabusernewssite

ਮਾਲਵਾ ਫਾਊਂਡੇਸ਼ਨ ਵੱਲੋਂ ਮਨਾਇਆ ਗਿਆ ਵਿਰਾਸਤੀ ਤੀਆਂ ਦਾ ਤਿਉਹਾਰ

punjabusernewssite

ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ

punjabusernewssite