Thursday, April 16, 2026
spot_img
spot_img

ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲੇ ਦੇ ਤਾਰ ‘ਯੂ.ਪੀ ’ਨਾਲ ਜੁੜੇ, ਪੁਲਿਸ ਟੀਮਾਂ ਵੱਲੋਂ ਖੋਜ ਜਾਰੀ

Date:

spot_img

Jalandhar News: ਦੋ ਦਿਨ ਪਹਿਲਾਂ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਅੱਧੀ ਰਾਤ ਨੂੰ ਹੋਏ ਗ੍ਰਨੇਡ ਹਮਲੇ ਦੇ ਤਾਰ ਹੁਣ ਉੱਤਰ ਪ੍ਰਦੇਸ਼ ਨਾਲ ਜੁੜ ਗਏ ਹਨ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜਮ ਯੂ.ਪੀ ਤੋਂ ਆਇਆ ਦਸਿਆ ਜਾ ਰਿਹਾ ਤੇ ਘਟਨਾ ਤੋਂ ਬਾਅਦ ਵੀ ਰੇਲ ਗੱਡੀ ਰਾਹੀਂ ਫ਼ਰਾਰ ਹੋ ਗਿਆ। ਇਸ ਮੁੱਖ ਮੁਲਜਮ ਨੂੰ ਆਪਣੇ ਆਟੋ ਰਿਕਸ਼ਾ ਵਿਚ ਘੁਮਾਉਣ ਵਾਲਿਆਂ ਤੋਂ ਪੁਲਿਸ ਵੱਲੋਂ ਕੀਤੀ ਸਖ਼ਤ ਨਾਲ ਪੁਛਪੜਤਾਲ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਮੁੱਖ ਮੁਲਜਮ ਘਟਨਾ ਵਾਲੀ ਸ਼ਾਮ ਬੱਸ ਸਟੈਂਡ ਨਜਦੀਕ ਆਟੋ ਰਿਕਸ਼ਾ ਵਾਲੇ ਸਤੀਸ਼ ਉਰਫ਼ ਕਾਕਾ ਨੂੰ ਮਿਲਿਆ ਸੀ।

ਇਹ ਵੀ ਪੜ੍ਹੋ  ਸੀਆਈਏ ਸਟਾਫ ਮੋਗਾ ਵੱਲੋ 330 ਗ੍ਰਾਮ ਹੈਰੋਇਨ ਅਤੇ ਕਰੇਟਾ ਕਾਰ ਸਮੇਤ 3 ਨਸ਼ਾ ਤਸਕਰ ਕਾਬੂ

ਉਸਨੇ ਜਲੰਧਰ ’ਚ ਘੁਮਾਉਣ ਲਈ ਉਸਨੂੰ ਕਿਹਾ ਸੀ ਤੇ ਰਾਸਤੇ ਵਿਚ ਦੋਨਾਂ ਨੇ ਇਕੱਠਿਆਂ ਦਾਰੂ ਵੀ ਪੀਤੀ, ਜਿਸਤੋਂ ਬਾਅਦ ਦੋਸਤੀ ਹੋ ਗਈ। ਯੂਪੀ ਨਾਲ ਜੁੜਦੇ Çਲੰਕਾਂ ਦੀ ਕੜੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜਮ ਕੋਲ ਪੈਸੇ ਮੁੱਕ ਗਏ ਸਨ ਤੇ ਉਸਨੇ ਹੀ ਸ਼ਤੀਸ ਨੂੰ ਕਿਸੇ ਦੇ ਖ਼ਾਤੇ ਵਿਚ ਪੈੇਸੇ ਪਵਾ ਕੇ ਕਢਵਾਉਣ ਲਈ ਕਿਹਾ ਸੀ, ਜਿਸਤੋਂ ਬਾਅਦ ਸਤੀਸ ਨੇ ਆਪਣੇ ਮਾਸੀ ਦੇ ਮੁੰਡੇ ਹੈਰੀ ਨਾਲ ਸੰਪਰਕ ਕੀਤਾ। ਇਸ ਦੌਰਾਨ ਕਿਸੇ ਨੇ ਹੈਰੀ ਦੇ ਖਾਤੇ ਵਿਚ 3500 ਰੁਪਏ ਪਾਏ ਅਤੇ ਹੈਰੀ ਨੇ ਇਹ ਪੈਸੇ ਕਢਵਾ ਕੇ ਮੁਲਜਮ ਨੂੰ ਦੇ ਦਿੱਤੀ। ਹਾਲਾਂਕਿ ਹੈਰੀ ਦੇ ਮਾਪਿਆਂ ਦਾ ਦਾਅਵਾ ਹੈ ਕਿ ਉਹ ਪੈਸੇ ਪਵਾਉਣ ਤੋਂ ਬਾਅਦ ਰਾਤ ਨੂੰ ਕਰੀਬ 12 ਵਜੇਂ ਘਰ ਆ ਗਿਆ ਸੀ।

ਇਹ ਵੀ ਪੜ੍ਹੋ  ਦੁਖਦ ਖ਼ਬਰ: ਵਿਵਾਦ ਸੁਲਝਾਉਣ ਗਏ ਸਬ ਇੰਸਪੈਕਟਰ ਦਾ ਗੋ/ਲੀ.ਆਂ ਮਾਰ ਕੀਤਾ ਕ.ਤ/ਲ

ਪ੍ਰੰਤੂ ਪੁਲਿਸ ਪਤੜਾਲ ਮੁਤਾਬਕ ਪੈਸੇ ਕਢਵਾਉਣ ਤੋਂ ਬਾਅਦ ਵੀ ਤਿੰਨੋਂ ਇਕੱਠੇ ਘੁੰਮੇ ਅਤੇ ਖਾਧਾ-ਪੀਤਾ। ਇਸਤੋਂ ਬਾਅਦ ਮੁੱਖ ਮੁਲਜਮ ਨੇ ਸਾਬਕਾ ਮੰਤਰੀ ਸ਼੍ਰੀ ਕਾਲੀਆ ਦੇ ਘਰ ਵਿਚ ਗ੍ਰਨੇਡ ਸੁੱਟ ਦਿੱਤਾ ਤੇ ਧਮਾਕਾ ਹੋ ਗਿਆ। ਜਿਸਤੋਂ ਬਾਅਦ ਆਟੋ-ਰਿਕਸ਼ਾ ਵਾਲਾ ਹੀ ਉਸਨੂੰ ਭਜਾ ਕੇ ਲੈ ਗਿਆ ਤੇ ਦਮੋਦਰ ਪੁਲ ਕੋਲ ਮੁਲਜਮ ਨੇ ਕੱਪੜੇ ਬਦਲੇ। ਇਸਤੋਂ ਬਾਅਦ ਸਤੀਸ਼ ਉਸਨੂੰ ਰੇਲਵੇ ਸਟੇਸ਼ਨ ਉਪਰ ਛੱਡ ਕੇ ਆਇਆ। ਪੁਲਿਸ ਹੁਣ ਊਸ ਮੁੱਖ ਮੁਲਜਮ ਨੂੰ ਲੱਭਣ ਵਿਚ ਲੱਗੀ ਹੋਈ ਹੈ। ਕਿਹਾ ਜਾ ਰਿਹਾ ਕਿ ਇਸ ਘਟਨਾ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦੇ ਜੀਸ਼ਾਨ ਤੋਂ ਇਲਾਵਾ ਪਾਕਿਸਤਾਨ ਬੈਠੇ ਸ਼ਹਿਜਾਦ ਭੱਟੀ ਦਾ ਹੱਥ ਹੈ। ਉਧਰ ਸਤੀਸ਼ ਦੇ ਨਾਲ ਫ਼ੜੇ ਗਏ ਹੈਰੀ ਦੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਬੇਕਸੂਰ ਦਸਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...