ਰੇਲਵੇ ਸਟੇਸ਼ਨਾਂ ’ਤੇ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ

Date:

spot_img

ਨਿਊਜ਼ ਡੈਸਕ : ਰੇਲ ਯਾਤਰੀਆਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਲੋਕਾਂ ਨੂੰ ਰੋਜ਼ਾਨਾ ਵਰਤੋਂ ਦਾ ਕਰਿਆਨੇ ਦਾ ਸਮਾਨ ਖਰੀਦਣ ਲਈ ਵੱਖਰੇ ਤੌਰ ’ਤੇ ਬਾਜ਼ਾਰ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਉਹ ਰੇਲਵੇ ਸਟੇਸ਼ਨਾਂ ਤੋਂ ਹੀ ਜ਼ਰੂਰੀ ਚੀਜ਼ਾਂ ਖਰੀਦ ਸਕਣਗੇ। ਦੱਖਣੀ ਰੇਲਵੇ ਵੱਲੋਂ ਇਸ ਯੋਜਨਾ ਤਹਿਤ ਚੋਣਵੇਂ ਰੇਲਵੇ ਸਟੇਸ਼ਨਾਂ ’ਤੇ ਕਰਿਆਨੇ ਦੀਆਂ ਛੋਟੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਦੁਕਾਨਾਂ ਵਿੱਚ ਚੌਲ, ਦਾਲ, ਖੰਡ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਜ਼ਰੂਰੀ ਚੀਜ਼ਾਂ ਉਪਲਬਧ ਹੋਣਗੀਆਂ। ਜਾਣਕਾਰੀ ਮੁਤਾਬਕ, ਇਨ੍ਹਾਂ ਦੁਕਾਨਾਂ ਲਈ ਲਗਭਗ ਸੱਠ ਵਰਗ ਫੁੱਟ ਜਗ੍ਹਾ ਵਾਲੇ ਕੇਂਦਰ ਸਥਾਪਤ ਕਰਨ ਵਾਸਤੇ ਟੈਂਡਰ ਮੰਗੇ ਗਏ ਹਨ। ਰੇਲਵੇ ਦਾ ਮਕਸਦ ਯਾਤਰੀਆਂ ਨੂੰ ਸਫ਼ਰ ਦੇ ਨਾਲ-ਨਾਲ ਖਰੀਦਦਾਰੀ ਦੀ ਸਹੂਲਤ ਦੇਣਾ ਹੈ।

ਇਹ ਵੀ ਪੜ੍ਹੋ 👉ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮਾਨਸਾ ਸ਼ਹਿਰ ‘ਚ ਡਰੋਨ ਕੈਮਰੇ ਉਡਾਉਣ ‘ਤੇ ਲੱਗੀ ਪਾਬੰਦੀ

ਇਸ ਪਹਿਲ ਦਾ ਸਭ ਤੋਂ ਵੱਧ ਫਾਇਦਾ ਰੋਜ਼ਾਨਾ ਰੇਲ ਰਾਹੀਂ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਹੋ ਸਕਦਾ ਹੈ। ਉਹ ਕੰਮ ਤੋਂ ਘਰ ਪਰਤਦੇ ਸਮੇਂ ਸਟੇਸ਼ਨ ਤੋਂ ਹੀ ਲੋੜੀਂਦਾ ਕਰਿਆਨੇ ਦਾ ਸਮਾਨ ਖਰੀਦ ਸਕਣਗੇ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ।ਦੱਖਣੀ ਰੇਲਵੇ ਦੇ ਵਪਾਰਕ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਜੇਕਰ ਇਨ੍ਹਾਂ ਦੁਕਾਨਾਂ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਇਸ ਯੋਜਨਾ ਦਾ ਵਿਸਥਾਰ ਹੋਰ ਰੇਲਵੇ ਸਟੇਸ਼ਨਾਂ ਤੱਕ ਵੀ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਦੱਖਣੀ ਰੇਲਵੇ ਵੱਲੋਂ ਪਹਿਲਾਂ ਵੀ ਕੁਝ ਸਟੇਸ਼ਨਾਂ ’ਤੇ ਵੱਡੀਆਂ ਕਰਿਆਨਾ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਇਸੇ ਤਰ੍ਹਾਂ ਦੀਆਂ ਦੁਕਾਨਾਂ ਪਿਛਲੇ ਸਾਲ ਚੇਨਈ ਮੰਡਲ ਵਿੱਚ ਵੀ ਸ਼ੁਰੂ ਕੀਤੀਆਂ ਗਈਆਂ ਸਨ। ਤਿਰੂਕੋਚੀ ਰੇਲ ਯਾਤਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਰਗੀਸ ਐੱਸ. ਏਦਾਦੀ ਨੇ ਵੀ ਇਸ ਪਹਿਲ ਨੂੰ ਚੰਗਾ ਕਦਮ ਦੱਸਿਆ ਹੈ। ਉਨ੍ਹਾਂ ਮੁਤਾਬਕ, ਇਸ ਨਾਲ ਰੇਲਵੇ ਸਟੇਸ਼ਨਾਂ ਨੂੰ ਯਾਤਰੀਆਂ ਲਈ ਹੋਰ ਵੀ ਸਹੂਲਤਜਨਕ ਬਣਾਇਆ ਜਾ ਸਕਦਾ ਹੈ।

spot_img
spot_img

Share post:

Popular

More like this
Related

ਰਾਜਾ ਵੜਿੰਗ ਵੱਲੋਂ ਅਫ਼ੀਮ ਤੇ ਭੁੱਕੀ ਦੇ ਪਰਮਿਟ ਜਾਰੀ ਕਰਨ ਦੀ ਵਕਾਲਤ

ਨਿਊਜ਼ ਡੈਸਕ :  ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜੰਗ ਤਾਂ...