ਬਠਿੰਡਾ ਦੀ ਅਨਾਜ਼ ਮੰਡੀ ’ਚ ਦਿਨ-ਦਿਹਾੜੇ ਚੱਲੀਆਂ ਗੋ/ਲੀਆਂ

0
467
+2

Bathinda news: ਬੁੱਧਵਾਰ ਬਾਅਦ ਦੁਪਿਹਰ ਬਠਿੰਡਾ ਦੀ ਅਨਾਜ਼ ਮੰਡੀ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ ਪ੍ਰੰਤੂ ਅਚਾਨਕ ਹੋਈ ਇਸ ਵਾਰਦਾਤ ਕਾਰਨ ਮੰਡੀ ਚ ਦੁਕਾਨਾਂ ਵਾਲਿਆਂ ਵਿਚ ਸਹਿਮ ਫੈਲ ਗਿਆ। ਇਹ ਘਟਨਾ ਇੱਕ ਦੁਕਾਨਦਾਰ ਤੇ ਗ੍ਰਾਹਕ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ। ਫ਼ਿਲਹਾਲ ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਇੱਕ ਦੁਕਾਨਦਾਰ ਦੇ ਪੁੱਤਰ ਵਿਰੁਧ ਪਰਚਾ ਦਰਜ਼ ਕਰ ਲਿਆ। ਸੂਚਨਾ ਮੁਤਾਬਕ ਅਨਾਜ਼ ਮੰਡੀ ’ਚ ਸਥਿਤ ਐਚ ਡੀ ਐਫ ਸੀ ਬੈਂਕ ਦੇ ਸਾਹਮਣੇ ਇੱਕ ਇਲੈਕਟਰੀਸ਼ਨ ਦੀ ਦੁਕਾਨ ਹੈ, ਜਿੱਥੇ ਕਾਰਾਂ ਆਦਿ ਦੀਆਂ ਸੈਲਫ਼ਾਂ ਦਾ ਕੰਮ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਨੂੰ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਇਲੈਕਟਰੀਸ਼ਨ ਇੰਦਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੀੜ ਬਹਿਮਣ ਵੱਲੋਂ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਮੁਤਾਬਕ ਉਹ ਅਤੇ ਉਸਦਾ ਭਰਾ ਅਮਨਦੀਪ ਸਿੰਘ ਦੁਕਾਨ ਉਪਰ ਹਾਜ਼ਰ ਸੀ, ਕਿ ਕੁਲਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਆਪਣੀ ਮਾਰੂਤੀ ਕਾਰ ਲੈ ਕੇ ਆਇਆ, ਜਿਸਨੇ ਦਾਅਵਾ ਕੀਤਾ ਕਿ 15 ਦਿਨ ਪਹਿਲਾਂ ਇਸਦੀ ਸੈਲਫ਼ ਨਵੀਂ ਪਾਈ ਸੀ ਪ੍ਰੰਤੂ ਹੁਣ ਮੁੜ ਖ਼ਰਾਬ ਹੋ ਗਈ ਹੈ। ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਤੇ ਇਸ ਦੌਰਾਨ ਨਜ਼ਦੀਕ ਹੀ ਇੱਕ ਸਟਰਿੰਗ ਦੀ ਦੁਕਾਨ ਦੇ ਮਾਲਕ ਦੇ ਪੁੱਤਰ ਮੋਹਿਤ ਅਤੇ ਉਸਦੇ ਨਾਲ ਕੁੱਝ ਹੋਰ ਸਾਥੀ ਪੁੱਜ ਗਏ, ਜਿੰਨ੍ਹਾਂ ਵੱਲੋਂ ਕਥਿਤ ਤੌਰ ’ਤੇ ਭੱਦੀ ਸ਼ਬਦਾਵਾਲੀ ਬੋਲਣ ਕਾਰਨ ਵਿਵਾਦ ਵਧ ਗਿਆ।

ਇਹ ਵੀ ਪੜ੍ਹੋ 1000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਅਤੇ ਉਸਦਾ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਸਿਕਾਇਤਕਰਤਾ ਮੁਤਾਬਕ ਮੋਹਿਤ ਨੇ ਆਪਣੇ ਲਾਇਸੰਸੀ ਪਿਸਤੌਲ ਦੇ ਨਾਲ ਉਨ੍ਹਾਂ ਉਪਰ ਗੋਲੀਆਂ ਚਲਾਈਆਂ। ਦੂਜੇ ਪਾਸੇ ਸਟਰਿੰਗ ਸਟੋਰ ਦੇ ਮਾਲਕ ਮੁਤਾਬਕ ਉਕਤ ਇਲੈਕਟਰੀਸ਼ਨ ਅਤੇ ਉਸਦੇ ਅੱਧੀ ਦਰਜ਼ਨ ਸਾਥੀਆਂ ਨੇ ਉਨ੍ਹਾਂ ਉਪਰ ਇੱਟਾਂ-ਰੋੜਿਆ ਨਾਲ ਹਮਲਾ ਕੀਤਾ ਤੇ ਆਪਣੇ ਬਚਾਅ ਲਈ ਹੀ ਉਸਦੇ ਪੁੱਤਰ ਨੇ ਹਵਾਈ ਫ਼ਾਈਰ ਕੀਤੇ ਸਨ। ਫ਼ਿਲਹਾਲ ਪੁਲਿਸ ਨੇ ਮੋਹਿਤ ਵਿਰੁਧ 125 ਬੀਐਨਐਸ ਅਤੇ 25/27/54/59 ਆਰਮਜ ਐਕਟ ਹੇਠ ਪਰਚਾ ਦਰਜ਼ ਕਰਕੇ ਜਾਂਚ ਵਿੱਢ ਦਿੱਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here