Big News: ਪੰਜਾਬ ਪੁਲਿਸ ਦੀ ‘ਥਾਰ’ ਗੱਡੀ ਵਾਲੀ ਲੇਡੀ ਕਾਂਸਟੇਬਲ ਨਸ਼ਾ ਤਸਕਰੀ ਕਰਦੀ ਕਾਬੂ

Date:

spot_img

Bathinda News: ਬੁੱਧਵਾਰ ਦੇਰ ਸ਼ਾਮ ਬਠਿੰਡਾ ਪੁਲਿਸ ਅਤੇ ਏਐਨਟੀਐਫ਼ ਦੀ ਸਾਂਝੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਹੀ ਇੱਕ ਮਹਿਲਾ ਕਾਂਸਟੇਬਲ ਨੂੰ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜਮ ਮਹਿਲਾ ਕਾਂਸਟੇਬਲ ਦੇ ਕੋਲੋਂ ਇੱਕ ਥਾਰ ਗੱਡੀ ਅਤੇ 17.71 ਗ੍ਰਾਂਮ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਮੁਲਜਮ ਲੇਡੀ ਕਾਂਸਟੇਬਲ ਦੀ ਪਹਿਚਾਣ ਅਮਨਦੀਪ ਕੌਰ ਵਾਸੀ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਤੌਰ ’ਤੇ ਹੋਈ ਹੈ। ਮੁਲਜਮ ਦੀ ਪੋਸਟਿੰਗ ਮਾਨਸਾ ਪੁਲਿਸ ਵਿਚ ਹੈ ਪ੍ਰੰਤੂ ਹੁਣ ਉਸਨੇ ਕੁੱਝ ਸਮੇਂ ਤੋਂ ਆਪਣੀ ਟੈਪਰੇਰੀ ਬਦਲੀ ਪੁਲਿਸ ਲਾਈਨ ਬਠਿੰਡਾ ਦੀ ਕਰਵਾਈ ਹੋਈ ਹੈ।

ਇਹ ਵੀ ਪੜ੍ਹੋ ਬਠਿੰਡਾ ਦੀ ਅਨਾਜ਼ ਮੰਡੀ ’ਚ ਦਿਨ-ਦਿਹਾੜੇ ਚੱਲੀਆਂ ਗੋ/ਲੀਆਂ

ਸੂਚਨਾ ਮੁਤਾਬਕ ਅਮਨਦੀਪ ਕੌਰ ਬਾਦਲ ਰੋਡ ਵਾਲੀ ਸਾਈਡ ਤੋਂ ਥਾਰ ਜੀਪ ’ਤੇ ਸਵਾਰ ਹੋ ਕੇ ਬਠਿੰਡਾ ਵੱਲ ਆ ਰਹੀ ਸੀ। ਪੁਲਿਸ ਕੋਲ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਸੀ ਕਿ ਉਕਤ ਮਹਿਲਾ ਕਾਂਸਟੇਬਲ ਕੋਲ ਨਸ਼ੇ ਦੀ ਖੇਪ ਹੈ, ਜਿਸਤੋਂ ਬਾਅਦ ਏਐਨਟੀਐਫ਼ ਦੇ ਡੀਐਸਪੀ ਗੁਰਪ੍ਰੀਤ ਸਿੰਘ, ਡੀਐਸਪੀ ਦਿਹਾਤੀ ਹਿਨਾ ਗੁਪਤਾ ਤੋਂ ਇਲਾਵਾ ਥਾਣਾ ਕੈਨਾਲ ਕਲੌਨੀ ਦੀ ਪੁਲਿਸ ਟੀਮ ਨੇ ਲਾਡਲੀ ਧੀ ਚੌਕ ਕੋਲ ਨਾਕਾਬੰਦੀ ਕਰਕੇ ਉਸਨੂੰ ਕਾਬੂ ਕਰ ਲਿਆ। ਜਿਸਤੋਂਬਾਅਦ ਥਾਣਾ ਕੈਨਾਲ ਕਲੌਨੀ ਲਿਆਂਦਾ ਗਿਆ, ਜਿੱਥੇ ਉਸਦੇ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ। ਇਸਦੀ ਪੁਸ਼ਟੀ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਵੱਲੋਂ ਇੱਕ ਵੀਡੀਓ ਸੁਨੇਰੇ ਰਾਹੀਂ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਸਰਕਾਰ ਦਾ ਨਵਾਂ ਫੈਸਲਾ, ਕਿਸਾਨ ਕਰਤੇ ਖੁਸ਼, ਬੀਜਾਂ ਦੀ ਖ਼ਰੀਦ ’ਤੇ ਮਿਲੇਗੀ 50 ਫ਼ੀਸਦੀ ਛੋਟ

ਨਿਊਜ਼ ਡੈਸਕ : ਹਾੜ੍ਹੀ ਦੀ ਬਿਜਾਈ ਦਾ ਸਮਾਂ ਨੇੜੇ ਆਉਂਦਿਆਂ...

Sachin Pilot ਅੱਜ ਤੋਂ ਸ਼ੁਰੂ ਕਰਨਗੇ ਪੰਜਾਬ ਦਾ 5 ਰੋਜ਼ਾ ਦੌਰਾ; 11 ਜ਼ਿਲ੍ਹਿਆਂ ਵਿਚ ਜਾਣਗੇ

Punjab News: ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ਼ Sachin...