SBS Nagar News:ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਬੰਗਾ ਬੱਸ ਸਟੈਂਡ ਵਿਚ ਸੋਮਵਾਰ ਬਾਅਦ ਦੁਪਿਹਰ ਤਾਬੜਤੋੜ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਸਕਾਰਪੀਓ ਕਾਰ ‘ਚ ਸਵਾਰ ਪੰਜ ਨੌਜਵਾਨ ਗੰਭੀਰ ਜਖ਼ਮੀ ਹੋ ਗਏ, ਜਿੰਨ੍ਹਾਂ ਵਿਚੋਂ ਇੱਕ ਦੀ ਮੌਤ ਦੀ ਵੀ ਚਰਚਾ ਹੈ ਪ੍ਰੰਤੂ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਹੋਈ। ਗੋਲੀਆਂ ਚਲਾਉਣ ਵਾਲੇ ਨੌਜਵਾਨ ਇੱਕ ਆਈ 20 ਕਾਰ ਵਿਚ ਸਵਾਰ ਸਨ, ਜਿੰਨ੍ਹਾਂ ਵੱਲੋਂ ਪਿੱਛੇ ਤੋਂ ਹੀ ਸਕਾਰਪੀਓ ਸਵਾਰ ਨੌਜਵਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਸੂਚਨਾ ਮੁਤਾਬਕ ਬਚਣ ਦੇ ਲਈ ਜਦ ਸਕਾਰਪੀਓ ਸਵਾਰ ਨੌਜਵਾਨਾਂ ਨੇ ਆਪਣੀ ਗੱਡੀ ਬੱਸ ਸਟੈਂਡ ਵੱਲ ਮੋੜੀ ਤਾਂ ਦੂਜੀ ਕਾਰ ਵਿਚੋਂ ਉੱਤਰ ਕੇ ਨੌਜਵਾਨਾਂ ਨੈ ਕਾਰ ਉਪਰ ਅੰਨੇਵਾਹ ਗੋਲੀਆਂ ਚਲਾਉਣ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ ਧਾਰਮਿਕ ਯਾਤਰਾ ‘ਤੇ ਗਏ 42 ਭਾਰਤੀਆਂ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌ+ਤ
ਲੋਕਾਂ ਮੁਤਾਬਕ ਤਿੰਨ ਦਰਜ਼ਨ ਦੇ ਕਰੀਬ ਫ਼ਾਈਰ ਹੋਏ ਤੇ ਕਾਰ ਛਲਣੀ ਹੋ ਗਈ। ਇਸ ਦੌਰਾਨ ਆਈ 20 ਕਾਰ ਸਵਾਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ। ਜਖ਼ਮੀਆਂ ਨੂੰ ਪਹਿਲਾਂ ਢਾਂਹਾਂ-ਕਲੇਰਾਂ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਲਾਤ ਗੰਭੀਰ ਦੇਖਦਿਆਂ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਖ਼ਮੀਆਂ ਦੀ ਪਹਿਚਾਣ ਹਨੀ, ਸਾਹਿਲ, ਦੀਪਾ, ਰਿੰਪਲ ਅਤੇ ਸੂਜਲ ਦੇ ਤੌਰ ‘ਤੇ ਹੋਈ ਦੱਸੀ ਜਾ ਰਹੀ ਹੈ। ਹਾਲੇ ਤੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਪ੍ਰੰਤੂ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







