Gurdaspur News: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮੌਜੂਦ ਇਕ ਹਾਵਾਲਾਤੀ ਨੇ ਜੇਲ੍ਹ ਸੁਪਰੀਡੈਂਟ ਦੇ ਦਫ਼ਤਰ ‘ਚ ਵੜ੍ਹ ਕੇ ਜੇਲ੍ਹ ਸੁਪਰੀਡੈਂਟ ‘ਤੇ ਹੀ ਹਮਲਾ ਕੀਤਾ ਹੈ। ਹਵਾਲਾਤੀ ਨੇ ਦਫ਼ਤਰ ‘ਚ ਵੜ੍ਹ ਕੇ ਪਹਿਲਾ ਜੇਲ੍ਹ ਸੁਪਰੀਡੈਂਟ ‘ਤੇ ਕੁਰਸੀ ਚੁੱਕ ਕੇ ਮਾਰੀ ਫਿਰ ਕੋਲ ਮੇਜ਼ ਉਤੇ ਪਏ ਪੈਨਾਂ ਨਾਲ ਹਮਲਾ ਕੀਤਾ ਗਿਆ। ਹਲਾਂਕਿ ਇਸ ਹਮਲੇ ਵਿਚ ਜੇਲ੍ਹ ਸੁਪਰੀਡੈਂਟ ਵਾਲ-ਵਾਲ ਬੱਚ ਗਏ ਹਨ।
ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਲੋਕ ਸਭਾ ਉਮੀਦਵਾਰ
ਜੇਲ੍ਹ ਸਟਾਫ਼ ਵੱਲੋਂ ਹਵਾਲਾਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਹਵਾਲਾਤੀ ਦੀ ਪਹਿਚਾਣ ਸੰਜੇ ਉਰਫ਼ ਫਾਜ਼ਿਲ ਵੱਲੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਗੇਟ ਹਕੀਮਾ ਦਾ ਰਹਿਣ ਵਾਲਾ ਹੈ। ਇਸ ਹਵਾਲਾਤੀ ਨੂੰ ਕੁਝ ਦਿਨ ਪਹਿਲਾ ਹੀ ਫਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ। ਫਿਲਹਾਲ ਜੇਲ੍ਹ ਸੁਪਰੀਡੈਂਟ ਵੱਲੋਂ ਮੀਡੀਆ ਸਾਹਮਣੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ‘ਤੇ ਮੁਲਜ਼ਮ ਹਵਾਲਾਤੀ ਖਿਲਾਫ਼ FIR ਦਰਜ ਕਰ ਲਈ ਗਈ ਹੈ।