ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਇਮਤਿਹਾਨ ਸਕੂਲ 2026 ਦਾ ਨਤੀਜਾ ਐਲਾਨਿਆ

Date:

spot_img

Bathinda News : Guru Gobind Singh Study Circle, ਪਿਛਲੇ 55 ਸਾਲ ਤੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਵਿਰਸੇ ਦੀ ਸੰਭਾਲ ਲਈ ਕਰਜਸੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) 2026 ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸੈਕੰਡਰੀ ਗਰੁੱਪ (9ਵੀਂ ਤੋਂ 12ਵੀਂ) ਵਿੱਚ ਸੁਖਨੂਰ ਕੌਰ ਬੇਟੀ ਤਰਸੇਮ ਸਿੰਘ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਸਕੂਲ ਬਾਦਲ ਨੇ ਪਹਿਲਾ, ਪ੍ਰਭਜੋਤ ਕੌਰ ਬੇਟੀ ਗੁਰਦਿੱਤ ਸਿੰਘ ਮੈਰੀਟੋਰੀਅਸ ਸਕੂਲ ਬਠਿੰਡਾ ਨੇ ਦੂਜਾ, ਸੁਮਨਦੀਪ ਕੌਰ ਬੇਟੀ ਗੁਰਪਾਲ ਸਿੰਘ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ ਨੇ ਤੀਜਾ, ਤਨਵੀਰ ਕੌਰ ਬੇਟੀ ਸੁਖਜਿੰਦਰ ਸਿੰਘ ਦਸ਼ਮੇਸ਼ ਗਰਲਜ ਸੀਨੀਅਰ ਸੈਕੈਂਡਰੀ ਸਕੂਲ ਬਾਦਲ ਨੇ ਚੌਥਾ ਅਤੇ ਕਿਰਤਪ੍ਰੀਤ ਕੌਰ ਬੇਟੀ ਸੁਖਵਿੰਦਰ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਨੇ ਪੰਜਵਾਂ ਸਥਾਨ ਹਾਸਿਲ ਕੀਤਾ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਪੰਜਾਬ ਸਰਕਾਰ ਨੇ ਮੁਲਾਜਮਾਂ ਦੀ ਵੱਡੀ ਮੰਗ ਪੂਰੀ ਕਰਦਿਆਂ 60 ਫ਼ੀਸਦੀ DA ਦੇਣ ਦਾ ਕੀਤਾ ਐਲਾਨ

ਮਿਡਲ ਗਰੁੱਪ (6ਵੀਂ ਤੋਂ 8ਵੀਂ) ਵਿੱਚ ਪਹਿਲਾ ਸਥਾਨ ਹਰਨੂਰਪ੍ਰੀਤ ਸਿੰਘ ਬੇਟਾ ਗੁਰਮੀਤ ਸਿੰਘ ਲਿਟਲ ਫਲਾਵਰ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਠਿੰਡਾ, ਦੂਸਰਾ ਸਥਾਨ ਏਕਮਨੂਰ ਕੌਰ ਬੇਟੀ ਅਰਸ਼ਦੀਪ ਸਿੰਘ, ਸ਼੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੈਂਡਰੀ ਸਕੂਲ ਨਥਾਣਾ, ਤੀਸਰਾ ਸਥਾਨ ਮੁਸਕਾਨ ਬੇਟੀ ਸੰਤੋਸ ਕੁਮਾਰ, ਲਿਟਲ ਫਲਾਵਰ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਬਠਿੰਡਾ, ਚੌਥਾ ਸਥਾਨ ਗੁਰਨੂਰ ਸਿੰਘ ਪੁੱਤਰ ਕੁਲਵਿੰਦਰ ਸਿੰਘ, ਟੋਪ ਰੈਂਕਰ ਇੰਟਰਨੈਸ਼ਨਲ ਸਕੂਲ ਨਥਾਣਾ ਅਤੇ ਪੰਜਵਾਂ ਸਥਾਨ ਬਲਕਾਰ ਸਿੰਘ ਪੁੱਤਰ ਜਗਤਾਰ ਸਿੰਘ, ਸਰਕਾਰੀ ਹਾਈ ਸਕੂਲ ਗਿੱਦੜ ਜਿਲਾ ਬਠਿੰਡਾ ਨੇ ਹਾਸਿਲ ਕੀਤਾ।ਇਸ ਤੋਂ ਇਲਾਵਾ ਸੈਕੰਡਰੀ ਗਰੁੱਪ ਦੇ ਵਿੱਚ 31 ਅਤੇ ਮਿਡਲ ਗਰੁੱਪ ਵਿੱਚ 24 ਵਿਦਿਆਰਥੀ ਮੈਰਿਟ ਸਥਾਨ ਲਈ ਚੁਣੇ ਗਏ।

ਇਹ ਵੀ ਪੜ੍ਹੋ 👉ਅਧਿਆਪਕ ਦਿਵਸ ਮੌਕੇ 75 ਅਧਿਆਪਕਾਂ ਦਾ ਸਟੇਟ ਐਵਾਰਡਾਂ ਨਾਲ ਸਨਮਾਨ ਕਰੇਗੀ ਮਾਨ ਸਰਕਾਰ: ਹਰਜੋਤ ਸਿੰਘ ਬੈਂਸ

ਉਹਨਾਂ ਦੱਸਿਆ ਕਿ ਅਕਤੂਬਰ ਮਹੀਨੇ ਹੋਣ ਵਾਲੇ ਅੰਤਰ-ਸਕੂਲ ਯੁਵਕ ਮੇਲੇ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਵਿਸ਼ੇਸ਼ ਟਰੋਫੀਆਂ ਨਾਲ ਅਤੇ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਟਰੋਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਏਗਾ।ਇਸ ਇਮਤਿਹਾਨ ਅਤੇ ਨਤੀਜੇ ਨੂੰ ਕਾਮਯਾਬੀ ਨਾਲ ਸੰਪੂਰਨ ਕਰਨ ਦੇ ਵਿੱਚ ਸਾਰਪ੍ਰਸਤ ਬਲਵੰਤ ਸਿੰਘ ਮਾਨ, ਸੁਰਿੰਦਰ ਪਾਲ ਸਿੰਘ ਐਡੀਸ਼ਨਲ ਖੇਤਰ ਸਕੱਤਰ,ਰਮਨਦੀਪ ਸਿੰਘ ਯੂਨਿਟ ਇੰਚਾਰਜ ਰਾਮਪੁਰਾ ਫੂਲ, ਊਧਮ ਸਿੰਘ ਯੂਨਿਟ ਸਕੱਤਰ ਲਹਿਰਾ ਮੁਹੱਬਤ, ਡਾ ਵੀਰਪਾਲ ਕੌਰ, ਭੈਣ ਪਵਿੱਤਰ ਕੌਰ ਇੰਚਾਰਜ, ਇਸਤਰੀ ਵਿੰਗ ਲਹਿਰਾ ਮੁਹੱਬਤ, ਸੁਖਵਿੰਦਰ ਕੌਰ,ਗੁਰਸੇਵਕ ਸਿੰਘ, ਇਕਬਾਲ ਸਿੰਘ ਕਾਉਣੀ, ਜਸਬੀਰ ਸਿੰਘ, ਅਵਤਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related