ਤਲਵੰਡੀ ਸਾਬੋ, 8 ਮਈ: ਦੁਬਈ ਵਰਲਡ ਕਾਂਟਿਨੇਂਟਲ ਟੂਰ ਯੂ.ਏ.ਈ. ਵਿਖੇ ਹੋਏ ਮੁਕਾਬਲੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਐਥਲੀਟ ਟਿਵੰਕਲ ਚੌਧਰੀ ਨੇ 800 ਮੀਟਰ ਦੀ ਦੌੜ ਵਿੱਚ 02:03:11 ਮਿੰਟ ਵਿੱਚ ਪੂਰੀ ਕਰਕੇ 5ਵਾਂ ਸਥਾਨ ਹਾਸਿਲ ਕੀਤਾ। ਬੇਸ਼ਕ ਟਿੰਵਕਲ ਇਸ ਦੌੜ ਵਿੱਚ ਕੋਈ ਤਗਮਾ ਹਾਸਿਲ ਨਹੀਂ ਕਰ ਸਕੀ,ਪਰ ਇਸ ਰਿਕਾਰਡ ਦੌੜ ਨਾਲ ਉਸਨੇ ਆਪਣੀ ਏਸ਼ਿਆਈ ਰੈਂਕਿੰਗ ਵਿੱਚ ਕਾਫੀ ਸੁਧਾਰ ਕੀਤਾ, ਜਿਸ ਸਦਕਾ ਹੁਣ ਉਹ 800 ਮੀਟਰ ਦੀ ਦੌੜ ਵਿੱਚ ਏਸ਼ੀਆ ਦੀ ਦੂਜੇ ਨੰਬਰ ਦੀ ਖਿਡਾਰਨ ਬਣ ਗਈ ਹੈ।ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਟਿਵੰਕਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਦੀਆਂ ਖਿਰਾਡਨਾਂ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਹਾਸਿਲ ਕਰਕੇ ਇਲਾਕੇ ਅਤੇ ‘ਵਰਸਿਟੀ ਦਾ ਨਾਂ ਰੌਸ਼ਨ ਕਰ ਰਹੀਆਂ ਹਨ।
ਡੀਏਵੀ ਸਕੂਲ ਦੇ ਵਿੱਚ ਮਾਂ ਦਿਵਸ ਦਾ ਕੀਤਾ ਗਿਆ ਆਯੋਜਨ
ਸੰਯੁਕਤ ਅਰਬ ਅਮੀਰਾਤ ਵਿਖੇ ਹੋਏ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜਰਮਨੀ, ਫਰਾਂਸ, ਯੂ.ਐੱਸ.ਏ, ਸਾਇਪਰਸ ਆਦਿ ਦੇਸ਼ਾਂ ਦੇ ਕਈ ਨਾਮਵਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌੜ ਨਾਲ ਬਹਰੀਨ ਦੀ ਖਿਡਾਰਨ ਨੇਰੀਲ 1181 ਅੰਕਾਂ ਨਾਲ ਏਸ਼ੀਆ ਵਿੱਚ ਪਹਿਲੇ, ਟਿਵੰਕਲ ਚੌਧਰੀ 1107 ਅੰਕਾਂ ਨਾਲ ਦੂਜੇ ਅਤੇ ਜਾਪਾਨ ਦੀ ਰਿਨ ਕੂਬੋ 1099 ਅੰਕਾਂ ਨਾਲ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਉਨ੍ਹਾਂ ਇਸ ਮੌਕੇ ‘ਵਰਸਿਟੀ ਦੇ ਕੋਚ ਨਰਿੰਦਰ ਗਿੱਲ, ਸਰਬਜੀਤ ਸਿੰਘ ਹੈਪੀ ਤੇ ਉਨ੍ਹਾਂ ਦੀ ਸਮੂਹ ਟੀਮ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਿਲ ਕਰਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
Share the post "ਦੁਬਈ ਵਿਖੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਐਥਲੀਟ ਟਿਵੰਕਲ ਚੌਧਰੀ ਏਸ਼ੀਆ ਦੀ ਦੂਜੇ ਨੰਬਰ ਦੀ ਖਿਡਾਰਣ ਬਣੀ"