ਨੇਹਾ ਨੇ ਸੋਨ ਅਤੇ ਰਵੀ ਨੇ ਜਿੱਤਿਆ ਚਾਂਦੀ ਦਾ ਤਮਗਾ
ਤਲਵੰਡੀ ਸਾਬੋ, 19 ਫਰਵਰੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸੰਪੰਨ ਹੋਈ ਪੈਨਸਿਕ ਸੀਲਾਟ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 2023-24 (ਲੜਕੇ-ਲੜਕੀਆਂ) ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਅਤੇ ਖਿਡਾਰਨਾਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ ਤੇ ਸੈਕਿੰਡ ਰਨਰ ਅੱਪ ਚੈਂਪੀਅਨ ਦਾ ਖਿਤਾਬ ਜਿੱਤਿਆ। ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਉਪ ਕੁਲਪਤੀ ਦੀ ਯੋਗ ਅਗਵਾਈ, ਖਿਡਾਰੀਆਂ ਦੀ ਮਿਹਨਤ, ਸਮਰਪਣ, ਸਖ਼ਤ ਅਭਿਆਸ, ਪਾਏਦਾਰ ਕੌਚਿੰਗ ਅਤੇ ਫੈਕਲਟੀ ਮੈਂਬਰਾਂ ਦੇ ਸਿਰ ਬੰਨਿ੍ਹਆ।
ਕਿਸਾਨ ਸੰਘਰਸ਼ 2.0: ਕੇਂਦਰ ਦਾਲਾਂ, ਕਪਾਹ ਤੇ ਮੱਕੀ ਨੂੰ ਐਮਐਸਪੀ ‘ਤੇ ਖ਼ਰੀਦਣ ਲਈ ਹੋਈ ਤਿਆਰ !
ਉਨ੍ਹਾਂ ਕਿਹਾ ਕਿ ਵਰਸਿਟੀ ਵੱਲੋਂ ਖਿਡਾਰੀਆਂ ਨੂੰ ਉਚ ਕੋਟੀ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਜ਼ੀਫਿਆਂ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।ਇਸ ਮੌਕੇ ਖਿਡਾਰੀਆਂ ਨੂੰ ਆਪਣੇ ਵਧਾਈ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਜੀ.ਕੇ.ਯੂ ਦੇ ਖਿਡਾਰੀ ਹੁਣ ਹਰ ਖੇਤਰ ਵਿੱਚ ਮੋਹਰੀ ਬਣ ਰਹੇ ਹਨ। ਤਲਵਾਰਬਾਜ਼ੀ, ਵੁਸ਼ੂ, ਪੈਨਸਿਕ ਸੀਲਾਟ ਵਰਗੀਆਂ ਅਣਗੋਲੀਆਂ ਖੇਡਾਂ ਜਿਸ ਤੋਂ ਕਿਸੇ ਸਮੇਂ ਇਸ ਇਲਾਕੇ ਦੇ ਖਿਡਾਰੀ ਅਣਜਾਣ ਸਨ ਹੁਣ ਉਨ੍ਹਾਂ ਖੇਡਾਂ ਵਿੱਚ ਵਰਸਿਟੀ ਦੇ ਖਿਡਾਰੀਆਂ ਨੇ ਤਮਗੇ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਵਰਸਿਟੀ ਦੀ ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਡਾਇਰੈਕਟਰ ਸਪੋਰਟਸ, ਕੋਚ, ਸਮੂਹ ਅਧਿਕਾਰੀਆਂ, ਸਟਾਫ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
ਪੰਜਾਬ ਭਾਜਪਾ ਲਈ ਨਵੀਂ ਬਿਪਤਾ: ਹੁਣ ਭਾਜਪਾ ਦੇ ਸਮੂਹ ਆਗੂਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ
ਇਸ ਚੈਂਪੀਅਨਸ਼ਿਪ ਦੇ ਨਤੀਜੇ ਸਾਂਝੇ ਕਰਦੇ ਹੋਏ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਰਸਿਟੀ ਦੀ ਖਿਡਾਰਨ ਨੇਹਾ ਨੇ 70 ਕਿਲੋ ਵਰਗ ਵਿੱਚ ਅੰਜਲੀ ਨੂੰ ਹਰਾ ਕੇ ਸੋਨ, ਰਵੀ ਨੇ 85 ਕਿਲੋ ਵਰਗ ਵਿੱਚ ਚਾਂਦੀ ਅਤੇ ਰੋਸ਼ਨੀ ਨੇ 48 ਕਿਲੋ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਜੀ.ਕੇ.ਯੂ. ਦੀ ਸੈਕਿੰਡ ਰਨਰ ਅੱਪ ਚੈਂਪੀਅਨਸ਼ਿਪ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਗੁਹਾਟੀ, ਅਸਾਮ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ਵਿੱਚ ਜਲਦੀ ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਤਮਗੇ ਜਿੱਤ ਕੇ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕਰਨਗੇ। ਉਨ੍ਹਾਂ ਖੇਲੋ ਇੰਡੀਆ ਲਈ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਖੇਡ ਭਾਵਨਾ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਪ੍ਰੇਰਣਾ ਦਿੱਤੀ।
Share the post "ਗੁਰੂ ਕਾਸ਼ੀ ਯੂਨੀਵਰਸਿਟੀ “ਪੈਨਸਿਕ ਸੀਲਾਟ ਆਲ ਇੰਡੀਆ ਇੰਟਰ-ਯੂਨੀਵਰਸਿਟੀ 2023-24”ਦੀ ਬਣੀ ਸੈਕਿੰਡ ਰਨਰ-ਅਪ ਚੈਂਪੀਅਨ"