ਤਲਵੰਡੀ ਸਾਬੋ, 21 ਜੂਨ : 10ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਸਪੋਰਟਸ ਤੇ ਐਨ.ਐਸ.ਐਸ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਯੋਗ, ਪ੍ਰਣਾਯਾਮ, ਸੂਰਯਾ ਨਮਸਕਾਰ, ਆਲੋਮ-ਵਿਲੋਮ, ਕਪਾਲ ਭਾਤੀ ਤੇ ਯੋਗ ਆਸਣ ਕਰਕੇ ਮਨਾਇਆ ਗਿਆ।ਇਸ ਮੌਕੇ ਆਪਣੇ ਸੰਦੇਸ਼ ਵਿੱਚ ਡਾ. ਬਾਵਾ ਨੇ ਕਿਹਾ ਕਿ ਯੋਗ ਸਾਡੀ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ ਜਿਸ ਰਾਹੀਂ ਅਸੀਂ ਸਰੀਰਿਕ ਤੰਦਰੁਸਤੀ ਤੋਂ ਇਲਾਵਾ ਮਾਨਸਿਕ ਤਣਾਅ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਮਨ ਦੀ ਸ਼ਾਂਤੀ ਹਾਸਿਲ ਕਰ ਸਕਦੇ ਹਾਂ।
‘‘ਸੀ.ਐਮ ਦੀ ਯੋਗਸ਼ਾਲਾਂ’’ ਤਹਿਤ ਜ਼ਿਲ੍ਹੇ ਅੰਦਰ 14 ਥਾਵਾਂ ’ਤੇ ਮਨਾਇਆ 10ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ
ਸਮਾਰੋਹ ਵਿੱਚ ਡਾ. ਬਲਵਿੰਦਰ ਸ਼ਰਮਾ ਡਾਇਰੈਕਟਰ ਸਪੋਰਟਸ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ, ਸਟਾਫ ਅਤੇ ‘ਵਰਸਿਟੀ ਦੇ ਸਮੂਹ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਯੋਗ ਮਾਹਿਰ ਡਾ. ਪੁਨੀਤ ਮਿਸ਼ਰਾ ਵੱਲੋਂ ਯੋਗ ਆਸਣ ਕਰਵਾਉਂਦੇ ਹੋਏ ਉਨ੍ਹਾਂ ਲਾਭ ਅਤੇ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।ਮੰਚ ਸੰਚਾਲਨ ਕਰਦੇ ਹੋਏ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵੱਲੋਂ ਯੋਗ ਦਿਵਸ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਐਨ.ਐਸ.ਐਸ. ਕੁਆਰਡੀਨੇਟਰ, ਪ੍ਰੋਗਰਾਮ ਅਫ਼ਸਰਾ ਅਤੇ ਵਲੰਟੀਅਰਾਂ ਵੱਲੋਂ ਕੀਤਾ ਗਿਆ ਪ੍ਰਬੰਧ ਸ਼ਲਾਘਾਯੋਗ ਸੀ।