👉ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 16 ਸ਼ਖਸੀਅਤਾਂ ਅਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਛੇ ਵਿਲੱਖਣ ਕਰਮਚਾਰੀ ਸਨਮਾਨਿਤ
Talwandi Sabo News: ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਭਾਰਤ ਦਾ 80 ਵਾਂ ਆਜ਼ਾਦੀ ਦਿਹਾੜਾ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ,ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਡਾਇਰੈਕਟਰ ਯੁਵਕ ਮਾਮਲੇ ਅਤੇ ਸੱਭਿਆਚਾਰ, ਡਾ. ਕੰਵਲਜੀਤ ਕੌਰ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸੁਰੱਖਿਆ ਦੇਸ ਰਾਜ ਕੰਬੋਜ਼, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਹੋਏ। । ਸ਼ੁਰੂ ਵਿਚ ਵਾਈਸ ਚਾਂਸਲਰ ਡਾ ਬਲਰਾਜ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਤੋਂ ਸਲਾਮੀ ਲਈ ਗਈ। ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ 16 ਅਧਿਆਪਕਾਂ, ਖੋਜਾਰਥੀਆਂ, ਅਤੇ ਆਪਣੇ ਖੇਤਰ ਵਿੱਚ ਤਨ-ਦੇਹੀ ਨਾਲ ਸੇਵਾ ਕਰਨ ਵਾਲੇ 6 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਐਨ. ਸੀ. ਸੀ. ਦੇ ਵਿਦਿਆਰਥੀਆਂ ਨੂੰ ਰੈਂਕ ਪਿਨ ਪੑਦਾਨ ਕੀਤੇ ਗਏ। ਕੁਆਰਡੀਨੇਟਰ ਨਰਿੰਦਰ ਕੌਰ ਨੂੰ ਰਾਸ਼ਟਰੀ ਸੇਵਾ ਸਕੀਮ ਵਿੱਚ ਸ਼ਲਾਘਾਯੋਗ ਕੰਮ ਲਈ ਵੀ ਸਨਮਾਨ ਦਿੱਤਾ ਗਿਆ। ਪਰੋ. ਵਾਈਸ ਚਾਂਸਲਰ ਵੱਲੋਂ ਸਨਮਾਨਿਤ ਵਿਅਕਤੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਸ਼ਲਾਘਾ-ਪੱਤਰ ਪੜ੍ਹੇ ਗਏ।
ਇਹ ਵੀ ਪੜ੍ਹੋ ਵੱਡੀ ਖ਼ਬਰ; ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਬੇਟੇ ਸਮੇਤ ਡੇਢ ਦਰਜ਼ਨ ਆਗੂਆਂ ਵਿਰੁਧ ਪਰਚਾ ਦਰਜ਼, ਜਾਣੋਂ ਮਾਮਲਾ
ਇਸ ਮੌਕੇ ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਅਸੀ ਖੁਸ਼ ਕਿਸਮਤ ਹਾਂ ਕਿ ਸਾਨੂੰ ਆਜ਼ਾਦ ਭਾਰਤ ਮਿਲਿਆ ਹੈ, ਆਜ਼ਾਦੀ ਦਾ ਮੁੱਲ ਉਹ ਚੰਗੀ ਤਰ੍ਹਾਂ ਜਾਣਦੇ ਹਨ, ਜਿਨ੍ਹਾਂ ਗੁਲਾਮੀ ਭਰੀ ਜ਼ਿੰਦਗੀ ਵੇਖੀ ਹੋਵੇ। ਉਹਨਾਂ ਸਭਨਾਂ ਨੂੰ ਉਜਵੱਲ ਭਾਰਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਵਾਸਤੇ ਪ੍ਰੇਰਿਤ ਕੀਤਾ। ਉਹਨਾਂ ਖੋਜਾਰਥੀਆਂ ਨੂੰ ਆਪਣੇ ਨੇੜਲੇ ਪਿੰਡਾਂ ਦੇ ਘੱਟੋ-ਘੱਟ 10 ਨੌਜਵਾਨਾਂ ਨੂੰ ਸ਼ਹਿਦ ਮੱਖੀ ਪਾਲਨ ਨਾਲ ਜੋੜ ਕੇ ਰੁਜ਼ਗਾਰ ਸ਼ੁਰੂ ਕਰਵਾਉਣ ਦਾ ਮਸ਼ਵਰਾ ਦਿੱਤਾ। ਇਸ ਤਰਾਂ ਉਹਨਾਂ ਕਿਸਾਨਾਂ ਨੂੰ ਆਰਥਿਕ ਪੱਧਰ ਤੋਂ ਮਜ਼ਬੂਤ ਕਰਨ ਲਈ ਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਸ਼ਹਿਦ ਪ੍ਰੋਜੈਕਟ ਨਾਲ ਜੋੜਣ ਦੀ ਗੱਲ ਕੀਤੀ।ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਲਈ ਦੇਸ਼ ਦੇ ਹਰ ਨਾਗਰਿਕ ਦਾ ਯੋਗਦਾਨ ਹੋਣਾ ਜ਼ਰੂਰੀ ਹੈ। ਉਹਨਾਂ ਭਾਰਤ ਦੇ ਹਰ ਨਾਗਰਿਕ ਨੂੰ ਆਪਣੇ ਨਿਸ਼ਚਿਤ ਕਾਰਜ ਖੇਤਰ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਆਖੀ। ਉਹਨਾਂ ਭਾਰਤ ਵੱਲੋਂ ਖੇਤੀ, ਕੰਪਿਊਟਰ, ਆਈ.ਟੀ, ਏ.ਆਈ ਆਦਿ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।ਆਪਣੇ ਸੁਆਗਤੀ ਭਾਸ਼ਣ ਵਿੱਚ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਲਗਭਗ 34 ਕਰੋੜ ਜਨਸੰਖਿਆ ਲਈ ਭਾਰਤ ਬਾਹਰਲੇ ਮੁਲਕਾਂ ਤੋਂ ਆਨਾਜ ਦਾ ਆਯਾਤ ਕਰਦਾ ਸੀ, ਪਰ ਹੁਣ ਭਾਰਤੀ ਖੇਤੀ ਵਿਗਿਆਨੀਆਂ, ਅਤੇ ਕਿਸਾਨਾਂ ਦੀ ਮਿਹਨਤ ਸਦਕਾ ਭਾਰਤ 148 ਕਰੋੜ ਲੋਕਾਂ ਨੂੰ ਅਨਾਜ ਉਪਲਬੱਧ ਕਰਵਾਉਣ ਤੋਂ ਬਾਦ ਵੀ ਹੋਰ ਮੁਲਕਾਂ ਨੂੰ ਅਨਾਜ ਦਾ ਨਿਰਯਾਤ ਕਰਦਾ ਹੈ। ਉਹਨਾਂ ਭਾਰਤੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ Bathinda Police ਨੂੰ ਮਿਲੇ 3 ਨਵੇਂ SP; ਆਸਵੰਤ ਧਾਲੀਵਾਲ ਹੋਣਗੇ ਨਵੇਂ SP (City)
ਉਹਨਾਂ ਪਿਛਲੇ 80 ਵਰਿੑਆਂ ਦੌਰਾਨ ਖੇਤੀਬਾੜੀ, ਸਿੱਖਿਆ, ਖੋਜ, ਡਿਫੈਂਸ, ਸੂਚਨਾ ਤਕਨਾਲੋਜੀ, ਅਤੇ ਸਨਅਤੀਕਰਨ ਦੇ ਖੇਤਰ ਵਿੱਚ ਦੇਸ਼ ਵਿਚ ਹੋਈ ਤਰੱਕੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਦੁਨੀਆਂ ਵਿੱਚ ਭਾਰਤ ਦੀ ਸਾਖ ਵਧੀ ਹੈ। ਉਹਨਾਂ ਗੁਰੂ ਗੋਬਿੰਦ ਸਿੰਘ ਅਵਾਰਡ ਹਾਸਿਲ ਕਰਨ ਵਾਲੇ ਅਵਾਰਡੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਨਵਦੀਪ ਸਿੰਘ ਗਰੇਵਾਲ ਨੂੰ ਗੁਰੂ ਗੋਬਿੰਦ ਸਿੰਘ ਹਾਈ ਇੰਮਪੈਕਟ ਰਿਸਰਚ ਪਬਲਿਕੇਸ਼ਨ ਅਵਾਰਡ-2025-26, ਡਾ. ਸੁਧੀਰ ਮਿੱਤਲ ਨੂੰ, ਰਿਸਰਚ ਪ੍ਰੋਡੈਕਟਿਵਿਟੀ ਅਵਾਰਡ-2025-26, ਡਾ. ਵਾਸੂ ਮਹਿਤਾ ਨੂੰ ਇੰਨੋਵੇਸ਼ਨ ਐਂਡ ਪੇਟੈਂਟ ਅਵਾਰਡ-2025-26, ਡਾ. ਸੰਨੀ ਅਰੋੜਾ ਨੂੰ ਰਿਸਰਚ ਮੈਨਟਰ ਅਵਾਰਡ-2025-26, ਡਾ. ਖੁਸ਼ਵਿੰਦਰ ਸਿੰਘ ਨੂੰ ਸਪਾਂਸਰ ਰਿਸਰਚ ਅਵਾਰਡ-2025-26, ਤੇ ਡਾ. ਰਾਜਿੰਦਰ ਕੁਮਾਰ ਨੂੰ ਬੁੱਕ ਪਬਲਿਕੇਸ਼ਨ ਅਵਾਰਡ-2025-26 ਨਾਲ ਸਨਮਾਨਿਤ ਕੀਤਾ ਗਿਆ।ਪਰੋ. ਵਾਈਸ ਚਾਂਸਲਰ ਡਾ. ਵਰਮਾ ਨੇ ਸਭਨਾਂ ਲਈ ਧੰਨਵਾਦ ਦੇ ਸ਼ਬਦ ਕਹੇ। ਉਨਾਂ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਹਨਾਂ ਸਭਨਾਂ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ, ਆਪਣੇ ਦੇਸ਼ ਲਈ ਕੁੱਝ ਨਵਾਂ ਸਿਰਜਣ ਦੀ ਗੱਲ ਕੀਤੀ।ਡਾਇਰੈਕਟਰ ਯੁਵਾ ਤੇ ਸੱਭਿਆਚਾਰ ਮਾਮਲੇ ਡਾ. ਕੰਵਲਜੀਤ ਕੌਰ ਦੇ ਨਿਰਦੇਸ਼ਨ ਹੇਠ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ ਲੋਕ-ਨਾਚ ਗਿੱਧੇ, ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਨਾਲ ਭਰਪੂਰ ਪੇਸ਼ ਕੀਤੇ ਲਘੂ ਨਾਟਕ ਨੇ ਸਭਨਾਂ ਦੀ ਵਾਹ-ਵਾਹ ਖੱਟੀ।ਸਾਲ 2047 ਤੱਕ ‘ਵਿਕਸਿਤ ਭਾਰਤ’ ਦੀ ਕਾਮਨਾ ਨਾਲ ਸਮਾਰੋਹ ਦੀ ਸਮਾਪਤੀ ਹੋਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




