ਬਠਿੰਡਾ (ਤਲਵੰਡੀ ਸਾਬੋ, 13 ਸਤੰਬਰ 2024) ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਲਾਰਿਤ ਵੈਲਫੇਅਰ ਫਾਉਂਡੇਸ਼ਨ ਅਤੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਵਿਸ਼ਵ ਮੁੱਢਲੀ ਸਹਾਇਤਾ ਦਿਹਾੜਾ ਇੱਕ ਟ੍ਰੇਨਿੰਗ ਕੈਂਪ ਆਯੋਜਿਤ ਕਰਕੇ ਮਨਾਇਆ ਗਿਆ।ਇਸ ਮੌਕੇ ਮੁੱਖ ਵਕਤਾ ਡਾ. ਰਾਕੇਸ਼ ਕੱਕੜ, ਪ੍ਰੋਫੈਸਰ ਅਤੇ ਮੁਖੀ, ਕਮਿਊਨਿਟੀ ਅਤੇ ਫੈਮਿਲੀ ਮੈਡੀਸਨ, ਏਮਜ਼ ਬਠਿੰਡਾ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦਿੰਦਿਆਂ ਦੱਸਿਆ ਕਿ ਦੁਰਘਟਨਾ, ਬਿਮਾਰੀ, ਮਿਰਗੀ ਅਤੇ ਦਿਲ ਦੇ ਦੌਰੇ ਆਦਿ ਸਮੇਂ ਮਰੀਜ਼ ਜਾਂ ਪੀੜਿਤ ਨੂੰ ਉਪਲਬਧ ਸੀਮਤ ਸਾਧਨਾਂ ਨਾਲ ਦਿੱਤੀ ਗਈ ਮੈਡੀਕਲ ਸਹਾਇਤਾ ਮੁੱਢਲੀ ਸਹਾਇਤਾ ਅਖਵਾਉਂਦੀ ਹੈ।
Big News: ਅਰਵਿੰਦ ਕੇਜਰੀਵਾਲ ਨੂੰ ਮਿਲੀ ਜਮਾਨਤ, ਆਉਣਗੇ ਜੇਲੋਂ ਬਾਹਰ
ਉਨ੍ਹਾਂ ਕਿਹਾ ਕਿ ਮੁੱਢਲੀ ਸਹਾਇਤਾ ਦੇਣ ਦਾ ਮੁੱਖ ਮੰਤਵ ਪੀੜਿਤ ਜਾਂ ਮਰੀਜ਼ ਨੂੰ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਤੱਕ ਪਹੁੰਚਾਉਣਾ ਹੁੰਦਾ ਹੈ ਤਾਂ ਜੋ ਯੋਗ ਮੈਡੀਕਲ ਇਲਾਜ਼ ਨਾਲ ਉਸਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਹਾਜ਼ਰੀਨ ਨੂੰ ਮੁੱਢਲੀ ਸਹਾਇਤਾ ਕਿਵੇਂ, ਕਦੋਂ ਅਤੇ ਕਿਸ ਤਰ੍ਹਾਂ, ਬਾਰੇ ਜਾਣਕਾਰੀ ਦਿੱਤੀ। ਵਿਸ਼ਵ ਮੁੱਢਲੀ ਸਹਾਇਤਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਦੇ ਹਰ ਦੂਜੇ ਸ਼ਨੀਵਾਰ ਇਹ ਦਿਵਸ ਅੰਤਰਰਾਸ਼ਟਰੀ ਫੈਡਰੇਸ਼ਨ ਆਫ਼ ਰੈੱਡ ਕਰਾਸ ਵੱਲੋਂ ਸੰਨ 2000 ਤੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕੀ ਹਾਦਸਿਆਂ ਦੌਰਾਨ ਮੁੱਢਲੀ ਸਹਾਇਤਾ ਅਤੇ ਸਮੇਂ ਸਿਰ ਡਾਕਟਰ ਕੋਲ ਪਹੁੰਚਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੀਤਾਰਾਮ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਇਸ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਸੜਕ ਹਾਦਸਿਆਂ, ਦਿਲ ਅਤੇ ਮਿਰਗੀ ਦੇ ਦੌਰਿਆਂ ਦੌਰਾਨ ਮਰੀਜ਼ ਨੂੰ ਫੋਰੀ ਤੌਰ ਤੇ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਅਤੇ ਸਾਹ ਘੱਟ ਆਉਣ ਵਾਲੇ ਹਾਲਤਾਂ ਵਿੱਚ ਮਰੀਜ਼ ਨੂੰ ਮੂੰਹ ਰਾਹੀਂ ਦਿੱਤੇ ਜਾਣ ਵਾਲੇ ਸਾਹ (ਸੀ.ਪੀ.ਆਰ) ਸੰਬੰਧੀ ਜਾਣਕਾਰੀ ਡਮੀ ਦੇ ਮਾਧਿਅਮ ਰਾਹੀਂ ਸਮਝਾਈ। ਇਸ ਮੌਕੇ ਵਿਭਾਗ ਮੁੱਖੀ ਡਾ. ਰਜਿੰਦਰ ਕੁਮਾਰ ਨੇ ਲਤਾ ਸ਼੍ਰੀਵਾਸਤਵ, ਲਾਰਿਤ ਵੈਲਫੇਅਰ ਫਾਉਂਡੇਸ਼ਨ, ਮੁੱਖ ਵਕਤਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭਨਾਂ ਨੂੰ ਮੁੱਢਲੀ ਸਹਾਇਤਾ ਸੰਬੰਧੀ ਸਿਖਿਅਤ ਅਤੇ ਜਾਗੂਰਕ ਕਰਨਾ ਅੱਜ ਦੇ ਆਯੋਜਨ ਦਾ ਮੁੱਖ ਮੰਤਵ ਹੈ। ਇਸ ਟ੍ਰੇਨਿੰਗ ਕੈਂਪ ਵਿੱਚ ਪੈਰਾਮੈਡੀਕਲ ਸਾਇੰਸਜ਼ ਦੇ ਫੈਕਲਟੀ ਮੈਂਬਰਾਂ ਅਤੇ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ।