WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਖ਼ੁਸਖ਼ਬਰ: ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਮਿਲਿਆ ਆਈ.ਐਸ.ਓ. 9001:2015 ਸਰਟੀਫਿਕੇਟ

ਤਲਵੰਡੀ ਸਾਬੋ, 10 ਜੁਲਾਈ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਉੱਚੇਰੀ ਤੇ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਆਈ.ਐਸ.ਓ.9001-2015 ਸਰਟੀਫਿਕੇਟ ਹਾਸਿਲ ਕਰਕੇ ਉੱਚੇਰੀ ਤੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਜੀ.ਕੇ.ਯੂ. ਵੱਲੋਂ ਗ੍ਰੈਜ਼ੂਏਟ, ਪੋਸਟ ਗ੍ਰੈਜ਼ੂਏਟ ਅਤੇ ਡਾਕਟਰੇਟ ਪ੍ਰੋਗਰਾਮਾਂ ਲਈ ਫੈਕਲਟੀ ਵੱਲੋਂ ਦਿੱਤੀ ਜਾ ਰਹੀ ਉੱਚ ਕੋਟੀ ਤੇ ਮਿਆਰੀ ਸਿੱਖਿਆ, ਸਮੇਂ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਤਿਆਰ ਕੀਤੇ ਗਏ ਸਿਲੇਬਸ, ਹਰਿਆ ਭਰਿਆ ਤੇ ਆਧੁਨਿਕ ਸਹੂਲਤਾਂ ਨਾਲ ਲੈਸ, ਖੋਜ਼ ਕਾਰਜ, ਪਾਏਦਾਰ ਪ੍ਰਬੰਧਨ, ਖੇਡਾਂ

ਨਾਂ ਪੁਲਿਸ ਵੈਰੀਫਿਕੇਸ਼ਨ, ਨਾਂ ਡੋਪ ਟੈਸਟ: ਤਰਨਤਾਰਨ ’ਚ ਦੋ ਲੱਖ ’ਚ ਮਿਲਦਾ ਸੀ ਜਾਅਲੀ ਅਸਲਾ ਲਾਈਸੈਂਸ

ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ, ਸ਼ਾਨਦਾਰ ਲਾਇਬ੍ਰੇਰੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਬੰਧਿਤ ਅਦਾਰੇ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰਾਪਤੀ ‘ਤੇ ਸਮੂਹ ਜੀ.ਕੇ.ਯੂ. ਪਰਿਵਾਰ, ਫੈਕਲਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਦੱਸਿਆ ਕਿ 9SO 9001:2015 ਸਰਟੀਫਿਕੇਟ ‘ਵਰਸਿਟੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਪਨਾਏ ਜਾ ਰਹੇ ਉੱਚ ਪੱਧਰ ਦੇ ਮਾਪਦੰਡਾਂ ਦੀ ਪਾਲਣਾ ਕਰਕੇ ਹਾਸਿਲ ਹੋਇਆ। ਜੋ ‘ਵਰਸਿਟੀ ਪ੍ਰਬੰਧਕਾਂ ਦੀ ਦੂਰਦਰਸ਼ੀਤਾ, ਫੈਕਲਟੀ ਮੈਂਬਰਾਂ ਦੀ ਮਿਹਨਤ, ਸ਼ਾਨਦਾਰ ਅਧਿਆਪਨ ਅਤੇ ਖੋਜ ਕਾਰਜਾਂ ਦੀ ਦੇਣ ਹੈ।

ਪੰਜਾਬ ਦਾ ਸਭ ਤੋਂ ਮਹਿੰਗਾ ਟੋਲਪਲਾਜ਼ਾ ਹਾਲੇ ਰਹੇਗਾ ‘ਫ਼ਰੀ’, ਡੀਸੀ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ

ਉਨ੍ਹਾਂ ਸਾਰਿਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੋਰਿਤ ਕੀਤਾ ਤੇ ਕਿਹਾ ‘ਵਰਸਿਟੀ ਦੇ ਮਿਆਰੀ ਪ੍ਰਬੰਧਨ ਸਿਸਟਮ(ਢਾਂਚੇ) ਕਾਰਨ ਮਿਲੀ ਇਸ ਪ੍ਰਾਪਤੀ ਨੂੰ ਹੋਰ ਉੱਚੇ ਮਿਆਰਾਂ ਤੱਕ ਲੈ ਕੇ ਜਾਣ ਵਿੱਚ ‘ਵਰਸਿਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ।ਇਸ ਸ਼ਾਨਾਮੱਤੀ ਪ੍ਰਾਪਤੀ ਤੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਆਈ.ਕਿਉ.ਏ.ਸੀ. ਨੇ ਕਿਹਾ ਕਿ ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਵਿਸ਼ਵਾਸ ਦਾ ਸਬੂਤ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਰਸਿਟੀ ਵੱਲੋਂ ਅਪਨਾਈਆਂ ਗਈਆਂ ਅਧਿਆਪਨ ਦੀਆਂ ਵਿਧੀਆਂ, ਉੱਚ ਸਿੱਖਿਆ ਪ੍ਰਾਪਤ ਸਮਰਪਿਤ ਫੈਕਲਟੀ ਮੈਂਬਰਾਂ ਦੀ ਮਿਹਨਤ ਅਤੇ ਸਿਰੜ ਸਦਕਾ ਇਹ ਪ੍ਰਾਪਤੀ ਹਾਸਿਲ ਹੋਈ ਹੈ ਜਿਸਨੇ ‘ਵਰਸਿਟੀ ਦੇ ਵਕਾਰ, ਵਿਸ਼ਵਾਸ ਅਤੇ ਭਰੋਸੇਯੋਗਤਾ ਨੂੰ ਵਧਾਇਆ ਹੈ।

 

Related posts

ਅਪਣੀਆਂ ਮੰਗਾਂ ਨੂੰ ਲੈ ਕੇ ਡੀਟੀਐਫ਼ ਦਾ ਜੱਥਾ ਜਲੰਧਰ ਰੈਲੀ ਲਈ ਹੋਇਆ ਰਵਾਨਾ

punjabusernewssite

ਬੀ.ਬੀ.ਏ. ਵਿੱਚ ਐਸ.ਐਸ.ਡੀ. ਵਿਟ ਦੀਆਂ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਨ

punjabusernewssite

ਬਾਬਾ ਫ਼ਰੀਦ ਕਾਲਜ ਵਿਖੇ ਦੀਵਾਲੀ ਮੌਕੇ ਮੁਕਾਬਲੇ ਕਰਵਾਏ ਗਏ

punjabusernewssite