Guru Kashi University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵਿਸ਼ੇ ‘ਤੇ ਰਿਫ੍ਰੈਸ਼ਰ ਕੋਰਸ

Date:

spot_img

Talwandi Sabo News: Guru Kashi University; ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ(ਐੱਚ.ਆਰ.ਡੀ.ਸੀ), ਫੈਕਲਟੀ ਆਫ਼ ਸਾਇੰਸਜ਼,ਹਿਉਮੈਨਟੀਜ਼ ਐਂਡ ਲੈਗੂਏਜ਼ਸ ਵੱਲੋਂ ਮਿਸ਼ਨ ਟੀਚਰ ਟ੍ਰੈਨਿੰਗ ਸੈਂਟਰ ਅਤੇ ਮਹਾਰਾਜਾ ਸਯਾਜੀਰਾਓਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ ਵੱਲੋਂ ਉੱਚ ਸਿੱਖਿਆ ਵਿੱਚ ਮਸਨੂਈ ਬੁੱਧੀ ਦੇ ਯੋਗਦਾਨ ਵਿਸ਼ੇ ਤੇ ਕਰਵਾਏ ਜਾ ਰਹੇ 12 ਰੋਜ਼ਾ ਰਿਫ੍ਰੈਸ਼ਰ ਕੋਰਸ ਬਾਰੇ ਕਿਤਾਬਚਾ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਪੀਯੂਸ਼ ਵਰਮਾ ਵੱਲੋਂ ਰੀਲੀਜ਼ ਕੀਤਾ ਗਿਆ। ਕੋਰਸ ਦੇ ਕੁਆਰਡੀਨੇਟਰ ਡਾ. ਕਵਿਤਾ ਰਾਣੀ, ਕਨਵੀਨਰ ਡਾ. ਅਮਿਤ ਟੁਟੇਜਾ, ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।

ਇਹ ਵੀ ਪੜ੍ਹੋ 👉ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਚੱਲ ਰਿਹਾ ਧਰਨਾ ਕੀਤਾ ਸਮਾਪਤ

ਰਿਫ੍ਰੈਸ਼ਰ ਕੋਰਸ ਉੱਚ ਸਿੱਖਿਆ ਵਿੱਚ (AI) ਦੀ ਤੇਜ਼ੀ ਨਾਲ ਬਦਲ ਰਹੀ ਭੂਮਿਕਾ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਫੈਕਲਟੀ ਮੈਂਬਰਾਂ ਨੂੰ ਅਜਿਹਾ ਗਿਆਨ , ਹੁਨਰ ਅਤੇ ਨੈਤਿਕ ਸਮਝ ਪ੍ਰਦਾਨ ਕਰਨਾ ਹੈ, ਜਿਸ ਰਾਹੀਂ ਉਹ ਅਧਿਆਪਨ, ਸਿੱਖਣ, ਖੋਜ ਅਤੇ ਅਕਾਦਮਿਕ ਗਤੀਵਿਧੀਆਂ ਵਿੱਚ ਏ.ਆਈ. ਦੀ ਸਾਰਥਕ ਵਰਤੋਂ ਕਰ ਸਕਣ। ਪ੍ਰੋਗਰਾਮ ਵਿੱਚ 90 ਮਿੰਟ ਦੇ 48 ਸੈਸ਼ਨ ਹੋਣਗੇ। ਕੋਰਸ ਦਾ ਇੱਕ ਮੱਤਵਪੂਰਨ ਹਿੱਸਾ ਅਕਾਦਮਿਕਅਤੇ ਏ.ਆਈ. ਦੀ ਨੈਤਿਕ, ਕਾਨੂੰਨੀ ਅਤੇ ਜ਼ਿੰਮੇਵਾਰ ਵਰਤੋਂ ਨਾਲ ਸੰਬੰਧਤ ਹੋਵੇਗਾ। ਇਸ ਦਾ ਉਦੇਸ਼ ਅਧਿਆਪਕਾਂ ਨੂੰ ਸਿਰਫ਼ ਏ.ਆਈ. ਟੂਲਜ਼ ਦੀ ਵਰਤੋਂ ਤੱਕ ਸੀਮਿਤ ਨਾ ਰੱਖ ਕੇ, ਉਨ੍ਹਾਂ ਨੂੰ ਵਿਚਾਰਸ਼ੀਲ, ਵਿਗਿਆਨਕ ਅਤੇ ਨੈਤਿਕ ਏਕੀਕਰਨ ਵੱਲ ਪ੍ਰੇਰਿਤ ਕਰਨਾ ਹੈ।

ਇਹ ਵੀ ਪੜ੍ਹੋ 👉Bathinda ‘ਚ ਵਾਪਰੀ ਅਣਹੌਣੀ ਘਟਨਾ; ਸਿਵਿਆਂ ‘ਚੋਂ ਮੁਰਦੇ ਦੇ ਬਣਾਵਟੀ ‘ਗੋਡੇ’ ਚੋਰੀ ਕਰਦਾ ਨੌਜਵਾਨ ਕਾਬੂ !

ਰਿਫ੍ਰੈਸ਼ਰ ਕੋਰਸ ਦੇ ਕਨਵੀਨਰ ਡਾ. ਕਵਿਤਾ ਅਤੇ ਕੁਆਰਡੀਨੇਟਰ ਡਾ. ਟੁਟੇਜਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਰਕਾਰੀ, ਨਿੱਜੀ ਅਤੇ ਕੇਂਦਰੀ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਉੱਚ ਸਿੱਖਿਆ ਅਦਾਰਿਆਂ ਦੇ ਫੈਕਲਟੀ ਮੈਂਬਰਾਂ ਲਈ ਉਪਲੱਬਧਹੋਵੇਗਾ।ਭਾਗੀਦਾਰਾਂ ਨੂੰ ਅਣਇਤਰਾਜ਼ੀ ਪ੍ਰਮਾਣ-ਪੱਤਰ (NOC) ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵਾਗਾ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 18 ਸਤੰਬਰ 2026 ਹੈ, ਜਦਕਿ ਪ੍ਰੋਗਰਾਮ 22 ਸਤੰਬਰ 2026 ਤੋਂ ਸ਼ੁਰੂ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਜੋ ਭਾਗੀਦਾਰ ਸਾਰੇ ਸੈਸ਼ਨਾਂ ਵਿੱਚ ਹਾਜ਼ਰੀ ਭਰਨਗੇ ਅਤੇ ਮੁਲਾਂਕਣ ਟੈਸਟ ਸਫਲਤਾਪੂਰਵਕ ਪਾਸ ਕਰਨਗੇ, ਉਨ੍ਹਾਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਪ੍ਰੋਗਰਾਮ ਦੌਰਾਨ ਭਾਗੀਦਾਰਾਂ ਲਈ ਨਾਸ਼ਤੇ ਅਤੇ ਦੁਪਹਿਰ ਦਾ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਹਾਲਾਂਕਿ , ਯਾਤਰਾ ਅਤੇ ਰਿਹਾਇਸ਼ ਦਾ ਪ੍ਰਬੰਧ ਭਾਗੀਦਾਰਾਂ ਨੂੰ ਖੁਦ ਕਰਨਾ ਪਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ ਮੌਕਾ ਦਿੱਤਾ

👉ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560 ਮਰੀਜ਼ਾਂ ਦੇ ਡਾਇਬਿਟਿਕ...

ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਚੱਲ ਰਿਹਾ ਧਰਨਾ ਕੀਤਾ ਸਮਾਪਤ

👉ਭਗਵੰਤ ਮਾਨ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਸੱਦਣ,...