Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਮੀਡੀਆ ਪਲਾਨਿੰਗ ਵੱਲੋਂ ਡਾਇਰੈਕਟੋਰੇਟ ਯੁਵਾ ਤੇ ਸੱਭਿਆਚਾਰਕ ਮਾਮਲੇ ਦੇ ਸਹਿਯੋਗ ਨਾਲ ਅੰਤਰ ਖੇਤਰੀ ਲੋਕ ਨਾਚ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਦੇ ਪਹਿਲੇ ਸੈਸ਼ਨ ਵਿੱਚ ਐਡਵੋਕੇਟ ਸਤਿੰਦਰਪਾਲ ਸਿੰਘ, ਪ੍ਰਧਾਨ ਬਾਰ ਐਸੋਸਿਏਸ਼ਨ ਆਫ਼ ਤਲਵੰਡੀ ਸਾਬੋ ਤੇ ਦੂਜੇ ਸੈਸ਼ਨ ਦੇ ਇਨਾਮ ਵੰਡ ਸਮਾਰੋਹ ਵਿੱਚ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ ਵਿਸ਼ੇਸ਼ ਮਹਿਮਾਨ, ਐਡਵੋਕੇਟ ਰਾਜ ਮੁਕੱਦਰ ਸਿੰਘ ਸਿੱਧੂ, ਐਡਵੋਕੇਟ ਹਰਦੇਵ ਸਿੰਘ ਭਾਗੀਵਾਂਦਰ ਤੇ ਮਨੀਸ਼ ਗਰਗ ਪ੍ਰਧਾਨ ਪ੍ਰੈਸ ਕਲੱਬ ਤਲਵੰਡੀ ਸਾਬੋ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਹੋਏ।ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਪ੍ਰਤੀਯੋਗੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਸਾਨੂੰ ਆਪਣੀ ਅਮੀਰ ਸੰਸਕ੍ਰਿਤੀ ਨਾਲ ਜੋੜੇ ਰੱਖਦੇ ਹਨ।
ਇਹ ਵੀ ਪੜ੍ਹੋ Punjab Police ਦੇ ਘੈਂਟ ਅਫਸਰ ਦੀ ਪੰਜਾਬ ਵਾਪਸੀ, ਵੱਡੀ ਜ਼ਿੰਮੇਵਾਰੀ ਮਿਲਣ ਦੀ ਚਰਚਾ
ਉਨ੍ਹਾਂ ਸਾਰਿਆਂ ਨੂੰ ਹਾਰ ਜਿੱਤ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸਰਵਪੱਖੀ ਵਿਕਾਸ ਲਈ ਲੋਕ ਕਲਾਵਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਸੁਝਾਅ ਵੀ ਦਿੱਤਾ।ਐਡਵੋਕੇਟ ਸਤਿੰਦਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਕੌਸ਼ਲ ਅਤੇ ਹੁਨਰ ਨੂੰ ਦੇਸ਼ ਦੇ ਵਿਕਾਸ ਵਿੱਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੈ ਇੱਥੇ ਨੌਜਵਾਨਾਂ ਲਈ ਤਰੱਕੀ ਅਤੇ ਖੁਸ਼ਹਾਲ ਜੀਵਨ ਦੀਆਂ ਬਹੁਤ ਸੰਭਾਵਨਾਵਾਂ ਹਨ, ਪਰ ਇਸਦੇ ਲਈ ਨੌਜਵਾਨ ਪੀੜੀ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਖੇਤਰ ਵਿੱਚ ਕੰਮ ਕਰਨੇ ਪੈਣਗੇ।
ਇਹ ਵੀ ਪੜ੍ਹੋ ਪੈਰੋਲ ‘ਤੇ ਬਾਹਰ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤਲ
ਮੈਡਮ ਪਰਮ ਬਰਾੜ, ਮੈਡਮ ਸਿਮਰਜੀਤ ਕੌਰ ਬਹਿਣੀਵਾਲ ਤੇ ਹਰਜਿੰਦਰ ਸਿੰਘ ਜੱਜਾਂ ਦੇ ਪੈਨਲ ਵੱਲੋਂ ਭਾਰਤੀ ਲੜਕਿਆਂ ਵਿੱਚੋਂ ਪਾਰਸ ਅਤੇ ਅਨਿਲ ਨੂੰ ਪਹਿਲੇ, ਰੋਹਿਤ ਕੁਮਾਰ, ਸੰਦੀਪ ਕੁਮਾਰ ਨੂੰ ਦੂਜੇ, ਭਾਰਤੀ ਲੜਕੀਆਂ ਵਿੱਚੋਂ ਵਸਾਵੀ ਨੂੰ ਪਹਿਲੇ, ਵਰਖਾ ਰਾਣੀ, ਹਰਮਨਪ੍ਰੀਤ ਕੌਰ ਨੂੰ ਦੂਜੇ, ਅੰਤਰ ਰਾਸ਼ਟਰੀ ਪ੍ਰਤੀਯੋਗਿਤਾ ਲੜਕਿਆਂ ਵਿੱਚੋਂ ਚੋਕੋਰੁਗਮਾ ਇਨੋਟੈਂਡਾ ਨੂੰ ਪਹਿਲੇ ਅਤੇ ਇੰਟਰਨੈਸ਼ਨਲ ਲੜਕੀਆਂ ਵਿੱਚੋਂ ਡਿਵੋਥਾ ਸਾਂਗਾ ਨੂੰ ਪਹਿਲੇ ਤੇ ਇਸ਼ੇਨ ਨੂੰ ਦੂਜੇ ਸਥਾਨ ਦਾ ਜੇਤੂ ਐਲਾਨਿਆ ਗਿਆ।ਆਪਣੇ ਧੰਨਵਾਦੀ ਭਾਸ਼ਣ ਵਿੱਚ ਡਾਇਰੈਕਟਰ ਮੀਡੀਆ ਤੇ ਪਲਾਨਿੰਗ ਨੇ ਦੱਸਿਆ ਕਿ ਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰਦੇਸਾਂ ਅਤੇ ਦੇਸ਼ਾਂ ਦੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਹੋਰ ਵੱਡੇ ਪੱਧਰ ਤੇ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਕਰੇਗੀ। ਸਮਾਰੋਹ ਵਿੱਚ ਲਵਲੀਨ ਸੱਚਦੇਵਾ ਤੇ ਮਨਪ੍ਰੀਤ ਬਰਾੜ ਨੇ ਆਪਣੇ ਨਿਵੇਕਲੇ ਤੇ ਸ਼ਾਇਰਾਨਾ ਅੰਦਾਜ਼ ਵਿੱਚ ਖੂਬਸੂਰਤ ਮੰਚ ਸੰਚਾਲਨ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


