ਬਠਿੰਡਾ, 15 ਜਨਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫ਼ੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਇੰਡੀਆ ਦੇ ਸਹਿਯੋਗ ਨਾਲ ਫੁਲਕਾਰੀ ਪ੍ਰਜੈਕਟ-2 ਦੇ ਤਹਿਤ ਸ਼ਾਨਦਾਰ “ਫੁਲਕਾਰੀ ਪ੍ਰਦਰਸ਼ਨੀ”ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਰਹਿ-ਨੁਮਾਈ ਹੇਠ ਫੈਕਲਟੀ ਦੀ ਆਰਟ ਗੈਲਰੀ ਵਿਖੇ ਲਗਾਈ ਗਈ। ਇਸ ਮੌਕੇ ਰੀਡ ਇੰਡੀਆ ਦੇ ਕੰਟਰੀ ਹੈੱਡ ਡਾ. ਗੀਤਾ ਮਲਹੋਤਰਾ ਵੱਲੋਂ ਫੁਲਕਾਰੀ ਟਰੇਨਿੰਗ ਅਤੇ ਸਾਂਭ ਸੰਭਾਲ ਸੈਂਟਰ ਦੀ ਸ਼ੁਰੂਆਤ ਵੀ ਕੀਤੀ ਗਈ।
ਮੁੱਖ ਮੰਤਰੀ ਨੇ ਪੰਚਕੂਲਾ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਰੱਖਿਆ ਨੀਂਹ ਪੱਥਰ
ਡਾ. ਮਲਹੋਤਰਾ ਨੇ ਆਨ ਲਾਈਨ ਸੰਦੇਸ਼ ਵਿੱਚ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਏ ਗਏ ਫੁਲਕਾਰੀ ਪ੍ਰੋਜੈਕਟ-1 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਗ੍ਰਾਮੀਣ ਲੜਕੀਆਂ ਵੱਲੋਂ ਬਣਾਈਆਂ ਗਈਆਂ ਫੁਲਕਾਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜਿਸ ਦੀ ਇਲਾਕਾ ਨਿਵਾਸੀਆਂ, ‘ਵਰਸਿਟੀ ਦੇ ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੱਡੇ ਪੱਧਰ ’ਤੇ ਕਲਾ ਪ੍ਰਦਰਸ਼ਨੀ ਆਯੋਜਿਤ ਕਰਨ ਦੀ ਵੀ ਆਸ ਪ੍ਰਗਟਾਈ।