ਤਲਵੰਡੀ ਸਾਬੋ, 4 ਮਾਰਚ: ਮਿੱਟੀ ਦੀ ਘੱਟ ਰਹੀ ਉਪਜਾਉ ਸ਼ਕਤੀ ਅਤੇ ਪਾਣੀ ਦੀ ਸੁਚੱਜੀ ਸਾਂਭ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ. ਦੀ ਪ੍ਰੇਰਣਾ ਸਦਕਾ ਡੀਨ, ਡਾ. ਆਰ.ਪੀ.ਸਹਾਰਨ ਦੀ ਦੇਖ-ਰੇਖ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਹਰਪਾਲ ਸਿੰਘ ਧਾਲੀਵਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਧਾਲੀਵਾਲ ਨੇ ਦੱਸਿਆ ਕਿ ਧਰਤੀ ਦੀ ਘੱਟ ਰਹੀ ਉਪਜਾਉ ਸ਼ਕਤੀ ਤੇ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸਾਂਭ ਸੰਭਾਲ ਲਈ ਖੇਤੀ ਵਿੱਚ ਨਵੀਂਆਂ ਤਕਨੀਕਾਂ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਧਰਤੀ ਤੋਂ ਬਿਨਾਂ ਸਿਰਫ ਮਿੱਟੀ ਵਿੱਚ ਅਤੇ ਘੱਟ ਪਾਣੀ ਦੀ ਵਰਤੋਂ ਨਾਲ ਫਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
ਪੰਜਾਬ ਸਦਨ ਦੀ ਕਾਰਵਾਈ ‘ਤੇ ਅਕਾਲੀ ਦਲ ਨੇ ਚੁੱਕੇ ਸਵਾਲ
ਉਨ੍ਹਾਂ ਦੱਸਿਆ ਕਿ ਹਾਈਡ੍ਰੋਪੋਨਿਕਸ ਅਤੇ ਐਰੋਪੋਨਿਕਸ ਰਾਹੀਂ ਆਲੂ, ਖੀਰਾ, ਅਤੇ ਟਮਾਟਰ ਵਰਗੀਆਂ ਫਸਲਾਂ ਤੇ ਫਲਾਂ ਦਾ ਵਧੀਆ ਝਾੜ ਪ੍ਰਾਪਤ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਦੁਆਰਾ ਕੀਤੀ ਖੇਤੀ ਨਾਲ ਧਰਤੀ ਜਨਕ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਅਤੇ ਪਾਣੀ ਦੀ ਵਰਤੋਂ ਵੀ ਘੱਟ ਹੋਵੇਗੀ। ਜਿਸ ਕਾਰਣ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਵੀ ਬਹੁਤ ਘੱਟ ਹੋਵੇਗੀ ਜੋ ਖੇਤੀ ਦੀ ਲਾਗਤ ਨੂੰ ਘੱਟ ਖਰਚੀਲਾ ਬਣਾਏਗੀ।। ਇਸ ਤਰ੍ਰਾਂ ਕਿਸਾਨਾਂ ਨੂੰ ਵਿੱਤੀ ਫਾਇਦਾ ਮਿਲੇਗਾ। ਉਨ੍ਹਾਂ ਨੌਜਵਾਨ ਕਿਸਾਨਾਂ ਅਤੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਇਸ ਖੇਤਰ ਵਿੱਚ ਖੋਜ ਕਾਰਜ ਕਰਨ ਲਈ ਪ੍ਰੇਰਿਤ ਕੀਤਾ।ਡਾ. ਸਹਾਰਨ ਨੇ ਧੰਨਵਾਦੀ ਭਾਸ਼ਣ ਵਿੱਚ ਦੱਸਿਆ ਕਿ ਖੇਤੀ ਵਿੱਚ ਨਵੀਆਂ ਤਕਨੀਕਾਂ ਅਤੇ ਨਵੇਂ ਖੇਤੀ ਸਾਧਾਨਾਂ ਦਾ ਇਸਤੇਮਾਲ ਜ਼ਰੂਰੀ ਹੈ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਵਿਧੀ ਨੂੰ ਸਰਕਾਰਾਂ ਅਤੇ ਨਿਜੀ ਅਦਾਰੇ ਵਿਦਿਆਰਥੀਆਂ ਦੀ ਟ੍ਰੇਨਿੰਗ ਕਰਵਾ ਕੇ ਸਹਿਯੋਗ ਦੇ ਸਕਦੇ ਹਨ। ਵਰਕਸ਼ਾਪ ਵਿੱਚ ਲਗਭਗ 90 ਵਿਦਿਆਰਥੀਆਂ ਨੇ ਹਿੱਸਾ ਲਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਹਾਈਡ੍ਰੋਪੋਨਿਕਸ ਅਤੇ ਐਰੋਪੋਨਿਕਸ ਵਿਸ਼ੇ ‘ਤੇ ਸੈਮੀਨਾਰ ਅਤੇ ਵਰਕਸ਼ਾਪ ਆਯੋਜਿਤ"