Talwandi Sabo News: Guru Kashi University ਵੱਲੋਂ ਖ਼ਾਲਸਾ ਸਾਜਨਾ ਦਿਵਸ “ਵਿਸਾਖੀ” ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਦੀ ਸੇਵਾ ਲਈ 9 ਰੋਜ਼ਾ ਵਿਸ਼ੇਸ਼ ਸਿੱਖਿਆ ਜਾਗਰੂਕਤਾ ਅਤੇ ਮੁਢਲੀ ਸਹਾਇਤਾ ਕੈਂਪ 8 ਅਪ੍ਰੈਲ ਤੋਂ 16 ਅਪ੍ਰੈਲ ਤੱਕ ਆਯੋਜਿਤ ਕੀਤਾ ਗਿਆ। ਜਿਸ ਦਾ ਸ਼ੁੱਭ ਆਰੰਭ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਭਾਈ ਜਗਤਾਰ ਸਿੰਘ ਵੱਲੋਂ ਸਭਨਾਂ ਦੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਰਦਾਸ ਨਾਲ ਕੀਤਾ ਗਿਆ। ਕੈਂਪ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ,ਡਾਇਰੈਕਟਰ ਕੈਂਪਸ (ਡਾ.) ਹਰਜਸਪਾਲ ਸਿੰਘ ਸਿੱਧੂ, ਡਾਇਰੈਕਟਰ ਦਾਖ਼ਲੇ (ਡਾ.) ਗੁਰਪ੍ਰੀਤ ਸਿੰਘ , ਕੈਂਪ ਕੁਆਰਡੀਨੇਟਰ (ਡਾ.) ਗੁਰਜੀਤ ਸਿੰਘ ਖ਼ਾਲਸਾ,ਡਾ. ਦੀਪਕ, ਡਾ. ਅਮਨ, ਸੰਤ ਬਾਬਾ ਲਾਲ ਦਾਸ, ਫੈਕਲਟੀ ਮੈਂਬਰਾਂ, ਅਧਿਕਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਅਤੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ।
ਇਹ ਵੀ ਪੜ੍ਹੋ Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ
ਵਾਈਸ ਚਾਂਸਲਰ (ਡਾ.) ਧੀਮਾਨ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਾਡੇ ਅੰਦਰ ਦੀ ਆਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ ਤੇ ਸਾਨੂੰ ਕਰਮ-ਕਾਡਾਂ ਅਤਿ ਵਹਿਮਾਂ-ਭਰਮਾਂ ਤੋ ਬਚਾਉਂਦਾ ਹੈ। ਉਹਨਾਂ ਸ਼ਰਧਾਲੂਆਂ ਦੀ ਨਿਸ਼ਕਾਮ ਸੇਵਾ ਲਈ ਲਗਾਏ ਗਏ ਕੈਂਪ ਵਾਸਤੇ ਵਰਸਿਟੀ ਪ੍ਰਬੰਧਕਾਂ ਅਤੇ ਵਰਸਿਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਸੇਵਾ ਨੂੰ ਮਨੁੱਖਤਾ ਦੀ ਸੇਵਾ ਕਿਹਾ।ਡਾਇਰੈਕਟਰ ਕੈਂਪਸ (ਡਾ.) ਸਿੱਧੂ ਨੇ ਦੱਸਿਆ ਕਿ ਵਰਸਿਟੀ ਦੇ ਵਲੰਟੀਅਰਾਂ ਵੱਲੋਂ ਲੋੜ ਪੈਣ ਤੇ ਸਾਲ ਵਿੱਚ ਤਿੰਨ-ਚਾਰ ਸਵੈ-ਇੱਛੁਕ ਖ਼ੂਨ-ਦਾਨ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਜਿਸ ਕਾਰਨ ਕਈ ਵੱਡ-ਮੁਲੀਆਂ ਜਾਨਾਂ ਬਚ ਜਾਂਦੀਆਂ ਹਨ ਤੇ ਉਹਨਾਂ ਵੱਲੋਂ ਦਿੱਤਾ ਗਿਆ ਖ਼ੂਨ ਮਰੀਜਾਂ ਦੇ ਮੁੜ ਤੰਦਰੁਸਤ ਹੋਣ ਵਿੱਚ ਸਹਾਈ ਹੁੰਦਾ ਹੈ। ਡਾਇਰੈਕਟਰ ਦਾਖ਼ਲੇ (ਡਾ.) ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਸ਼ਰਧਾਲੂਆਂ ਨੂੰਜੀ.ਕੇ.ਯੂ.ਵਿਖੇ ਚਲਾਏ ਜਾ ਰਹੇ 100 ਤੋਂ ਵੱਧ ਕੋਰਸਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਦਾ ਉਚੇਰੀ ਅਤੇ ਮਿਆਰੀ ਸਿੱਖਿਆ ਲਈ ਮਾਰਗ ਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ
ਉਹਨਾਂ ਦੱਸਿਆ ਕਿ ਵਰਸਿਟੀ ਵੱਲੋਂ ਦਸ਼ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮਿਆਂ ਨੂੰ ਦਰਸਾਉਂਦੇ 20000 ਕੰਲੈਡਰ ਵੀ ਸ਼ਰਧਾਲੂਆਂ ਨੂੰ ਵੰਡੇ ਗਏ। ਉਹਨਾਂ ਵਿਸਾਖੀ ਮੌਕੇ ਦਾਖ਼ਲੇ ਦੇ ਚਾਹਵਾਨਾਂ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਰਿਆਇਤਾਂ ਦਾ ਵੀ ਜ਼ਿਕਰ ਕੀਤਾ। ਕੈਂਪ ਕੁਆਰਡੀਨੇਟਰ (ਡਾ.) ਖ਼ਾਲਸਾ ਨੇ ਦੱਸਿਆ ਕਿ ਕੈਂਪ ਵਿੱਚ 5000 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਉਹਨਾਂ ਦੇ ਬੀ.ਪੀ. ਚੈੱਕਅਪ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਵੱਖ-ਵੱਖ ਦਿਨਾਂ ਵਿੱਚ ਮੈਨੇਜਰ ਤਖ਼ਤ ਸਾਹਿਬ ਸ. ਨਰਿੰਦਰ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਮੋਹਨ ਸਿੰਘ ਬੰਗੀ, ਭੋਲਾ ਸਿੰਘ ਖ਼ਾਲਸਾ ਤੋਂ ਇਲਾਵਾ ਇਲਾਕਿਆਂ ਦੀਆਂ ਨਾਮਵਾਰ ਸ਼ਖਸੀਅਤਾਂ ਨੇ ਕੈਂਪ ਦਾ ਦੌਰਾ ਕੀਤਾ ਜਿਨ੍ਹਾਂ ਨੂੰ ਆਯੋਜਕਾਂ ਵੱਲੋਂਸਨਮਾਨਿਤ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





