Guru Kashi University ਵੱਲੋਂ ਸੱਭਿਆਚਾਰਕ ਸਮਾਰੋਹ “ਮੌਨਸੂਨ ਫੁਹਾਰਾਂ ” ਦਾ ਸ਼ਾਨਦਾਰ ਆਯੋਜਨ

Date:

spot_img

Talwandi Sabo News: Guru Kashi University ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲੇ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਹਿੱਤਸੱਭਿਆਚਾਰਕ ਸਮਾਰੋਹ “ਮੌਨਸੂਨ ਫੁਹਾਰਾਂ” ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਹੋਏ। ਮੁੱਖ ਮਹਿਮਾਨ ਡਾ. ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜ ਕੇ ਰੱਖਦੀਆਂ ਹਨ, ਜੋ ਸਾਨੂੰ ਪ੍ਰੇਮ, ਪਿਆਰ, ਸਾਂਝੀਵਾਲਤਾ ਅਤੇ ਅਨੁਸ਼ਾਸਨ ਵਿੱਚ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਉਹਨਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਆਪਣੀਆਂ ਕਲਾਸਾਂ ਲਗਾਉਣ ਅਤੇ ਆਪਣੀ ਊਰਜਾ ਦੇ ਸਦਉਪਯੋਗ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  Big News; ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ, ਕਰਵਾਇਆ ਹਸਪਤਾਲ ਦਾਖਲ

ਉਹਨਾਂ ਕਿਹਾ ਕਿ ਭਾਰਤ ਨੂੰ ਨਵੀਂ ਪੀੜ੍ਹੀ ਤੋਂ ਬਹੁਤ ਉਮੀਦਾਂ ਹਨ, ਵਿਦਿਆਰਥੀ ਆਪਣੇ ਕੌਸ਼ਲ, ਊਰਜਾ, ਨਵੀਂ ਸੋਚ ਅਤੇ ਨਵੀਂ ਤਕਨੀਕ ਦੀ ਵਰਤੋਂ ਰਾਹੀਂ ਭਾਰਤ ਨੂੰ ਦੁਨੀਆਂ ਦਾ ਮਾਡਲ ਦੇਸ਼ ਬਣਾ ਸਕਦੇ ਹਨ। ਇਸ ਮੌਕੇ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਆਯੋਜਨ ਵਿੱਚ ਵਰਸਿਟੀ ਦੇ ਲਗਭਗ 350 ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ-ਨਾਚ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ, ਗਾਇਨ, ਨੁੱਕੜ-ਨਾਟਕ ਅਤੇ ਮੋਨੋ ਐਕਟਿੰਗ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਹਨਾਂ ਦੇ ਸਰਵ-ਪੱਖੀ ਵਿਕਾਸ ਲਈ ਵਰਸਿਟੀ ਵੱਲੋਂ ਅਜਿਹੇ ਆਯੋਜਨ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਇਸ ਆਯੋਜਨ ਨੂੰ ਮਨੋਰੰਜਕ ਅਤੇ ਲਾਭਕਾਰੀ ਦੱਸਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Sukhbir Singh Badal ’ਤੇ ਹਮਲੇ ਦੀ ਇਕਬਾਲ ਸਿੰਘ ਬਬਲੀ ਢਿੱਲੋਂ ਵੱਲੋਂ ਕਰੜੀ ਨਿੰਦਾ

👉ਕਿਹਾ, ਇਹ ਸਿਰਫ਼ ਇਕ ਵਿਅਕਤੀ ਉੱਤੇ ਨਹੀਂ, ਸਗੋਂ ਪੰਥ...

Big News; ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ, ਕਰਵਾਇਆ ਹਸਪਤਾਲ ਦਾਖਲ

Big News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ...