Bathinda News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਕਲਚਰਲ ਐਂਡ ਯੂਥ ਅਫੇਅਰ ਵਲੋਂ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਵਾਈਸ ਚਾਂਸਲਰ ਦੀ ਪ੍ਰੇਰਣਾ ਸਦਕਾ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਭਾਰਤ ਦੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਦਸ ਰੋਜ਼ਾ ਦੁਰਗਾ ਉਤਸਵ ਬੜੀ ਸ਼ਰਧਾ, ਸਤਿਕਾਰ ਅਤੇ ਚਾਵਾਂ ਮਲਾਰਾਂ ਨਾਲ ਮਨਾਇਆ ਗਿਆ। ਇਸ ਮੌਕੇ ਭਾਰਤ ਦੇ ਅਮੀਰ ਸੱਭਿਆਚਾਰ, ਅਧਿਆਤਮਿਕਤਾ ਅਤੇ ਭਾਈਚਾਰੇ ਨੂੰ ਸਮਰਪਿਤ ਆਯੋਜਨ ਕੀਤੇ ਗਏ ਜਿੰਨ੍ਹਾਂ ਵਿੱਚ ਵਾਈਸ-ਚਾਂਸਲਰ (ਡਾ.) ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਡਾ. ਊਸ਼ਾ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਿਰ ਹੋਏ।
ਇਹ ਵੀ ਪੜ੍ਹੋ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ
ਇਸ ਮੌਕੇ ਸਰਦੂਲ ਸਿੰਘ ਸਿੱਧੂ ਡਾਇਰੈਕਟਰ ਵਿਦਿਆਰਥੀ ਭਲਾਈ, ਵੱਖ-ਵੱਖ ਵਿਭਾਗਾਂ ਦੇ ਡੀਨ, ਫਕੈਲਟੀ ਮੈਂਬਰ, ਵੱਖ-ਵੱਖ ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਪਹਿਲੇ ਦਿਨ ਮਾਂ ਦੁਰਗਾ ਦੇ ਸਰੂਪ ਦੀ ਸਥਾਪਤੀ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਕਿਹਾ ਕੇ ਮਾਂ ਦੁਰਗਾ ਸਾਡੀ ਸ਼ਕਤੀ ਅਤੇ ਭਗਤੀ ਦਰਸਾਉਂਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਾਡੇ ਦੇਵੀ-ਦੇਵਤਿਆਂ ਤੋਂ ਪ੍ਰੇਰਨਾ ਲੈ ਕੇ ਜ਼ੁਲਮ ਦਾ ਵਿਰੋਧ ਕਰਨ ਅਤੇ ਆਪਣੇ ਟੀਚੇ ਨੂੰ ਹਾਸਿਲ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਡਾ. ਕੰਵਲਜੀਤ ਕੌਰ, ਡਾਇਰੈਕਟਰ ਕਲਚਰਲ ਐਂਡ ਯੂਥ ਅਫੇਅਰ ਨੇ ਆਯੋਜਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਕੀਤੇ ਗਏ ਰਾਮਲੀਲਾ ਦੇ ਸ਼ਾਨਦਾਰ ਮੰਚਨ ਨੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਸ਼ਰਧਾ ਅਤੇ ਖੁਸ਼ੀ ਦੇ ਹੜ੍ਹ ਲਿਆ ਦਿੱਤੇ।
ਇਹ ਵੀ ਪੜ੍ਹੋ ਦੇਸ ਦੇ ਨਾਮੀਂ Hospital ਦੇ trauma center ਵਿਚ ਲੱਗੀ ਅੱ+ਗ, 7 ਮਰੀਜ਼ਾਂ ਦੀ ਹੋਈ ਮੌ+ਤ
ਮਾਤਾ-ਪਿਤਾ ਪ੍ਰਤੀ ਸਮਰਪਣ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਭਗਵਾਨ ਸ਼੍ਰੀ ਰਾਮ ਵੱਲੋਂ 14 ਸਾਲ ਦੇ ਬਨਵਾਸ ਜਾਣ ਵਾਲੇ ਦ੍ਰਿਸ਼ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਉਹਨਾਂ ਸਭਨਾਂ ਨੂੰ ਰਾਜਾ ਭਰਤ ਵੱਲੋਂ ਵੱਡੇ ਭਰਾ ਦੇ ਸਤਿਕਾਰ ਵਜੋਂ ਕੀਤੇ ਗਏ ਰਾਜਭਾਗ ਦੇ ਤਿਆਗ ਤੋਂ ਪ੍ਰੇਰਣਾ ਲੈਣ ਲਈ ਕਿਹਾ। ਇੱਕ ਸ਼ਾਮ ਵਿਦਿਆਰਥੀਆਂ ਵਲੋਂ ਕੀਤੇ ਗਏ ਡਾਂਡੀਆ ਲੋਕ ਨਾਚ ਨੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਮਾਂ ਦੁਰਗਾ ਦੇ ਸਰੂਪ ਦੇ ਵਿਸਰਜਨ ਅਤੇ ਸਰਬੱਤ ਦੇ ਭਲੇ ਲਈ ਕੀਤੀਆਂ ਅਰਦਾਸਾਂ ਨਾਲ ਇਹ ਸਮਾਰੋਹ ਸਮਾਪਤ ਹੋਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









