Talwandi Sabo News: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੁਵਾ ਤੇ ਸੱਭਿਆਚਾਰਕ ਮਾਮਲੇ ਵੱਲੋਂ, ਖੁਸ਼ੀਆਂ, ਬਦਲਦੇ ਮੌਸਮ, ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤਅਤੇ ਕੁੜੀਆਂ-ਚਿੜੀਆਂ ਤੇਸੁਆਣੀਆਂ ਦਾ ਤਿਉਹਾਰ “ ਵਿਰਾਸਤ-ਏ-ਤੀਜ਼” ਬੜੇ ਚਾਵਾਂ- ਮਲਾਰ੍ਹਾਂ ਨਾਲ ਮਨਾਇਆ ਗਿਆ। ਸਮਾਰੋਹ ਦਾ ਆਗਾਜ਼ ਮੁੱਖ-ਮਹਿਮਾਨ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਰੰਗ -ਬਰੰਗੀਆਂ ਫੁਲਕਾਰੀਆਂ ਨਾਲ ਸਜੇ ਆਡੀਟੋਰੀਅਮ ਅਤੇ ਮੈਦਾਨ ਵਿੱਚ ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕਾਂ, ਸਟਾਫ਼, ਵੱਖ-ਵੱਖ ਰਾਜਾਂ ਦੇ ਤੇਵਿਦੇਸ਼ੀ ਵਿਦਿਆਰਥੀਆਂ ਨੇ ਸੋਹਣੇ ਪੰਜਾਬੀ ਰਵਾਇਤੀ ਪਹਿਰਾਵੇ, ਵਿੱਚ ਸ਼ਿਰਕਤ ਕੀਤੀ। ਪੇਸ਼ ਕੀਤੇ ਗਏ ਪੰਜਾਬੀ ਗੀਤਾਂ ਤੇ ਨਾਚਾਂ ਨੇ ਹਾਜ਼ਰੀਨਾਂ ਦੇ ਪੈਰਥਿਰਕਣ ਲਾ ਦਿੱਤੇ। ਸਮਾਰੋਹ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਕਿਹਾ ਕਿ ਤੀਜ਼ ਸਿਰਫ਼ ਖੁਸ਼ੀਆਂ ਮਨਾਉਣ ਦਾ ਤਿਉਹਾਰ ਨਹੀਂ, ਸਗੋਂ ਇਹ ਨਾਰੀਤਵ, ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਕੁਦਰਤ ਦੇ ਬਦਲਣ ਦਾ ਜਸ਼ਨ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਬਠਿੰਡਾ ‘ਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤ ‘ਚ ਮੌ*ਤ
ਉਹਨਾਂ ਕਿਹਾ ਕਿ ਇਹ ਤਿਉਹਾਰ ਰਵਾਇਤੀ ਤੌਰ ਤੇ ਮਾਨਸੂਨ ਨਾਲ ਜੁੜਿਆ, ਔਰਤਾਂ ਅਤੇ ਕੁੜੀਆਂ ਨੂੰ ਇੱਕਠੇ ਹੋ ਕੇ ਲੋਕ ਗੀਤ, ਗੀਤ ਗਾਉਣ, ਦੋਸਤੀ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਤਿਉਹਾਰ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਜੀਵੰਤ ਰੱਖਣ ਦਾ ਵੀ ਜ਼ਰੀਆ ਹੈ, ਜੋ ਪਰੰਪਰਾਵਾਂ, ਸੰਗੀਤ, ਪਹਿਰਾਵੇ, ਪੱਕਵਾਨਾਂ ਅਤੇ ਕਲਾਤਮਕ ਪ੍ਰਗਟਾਵਿਆਂ ਨੂੰ ਸੰਭਾਲਦਾ ਹੈ।ਆਪਣੇ ਸੁਆਗਤੀ ਭਾਸ਼ਣ ਵਿੱਚ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਸਿਰਫ਼ ਮਨੋਰੰਜਨ ਪ੍ਰਦਾਨ ਕਰਨਾ ਨਹੀਂ, ਸਗੋਂ ਸਾਂਝੀ ਵਾਲਤਾ ਅਤੇ ਆਪਣੀ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਦੀ ਅਮੀਰੀ ਨੂੰ ਮਾਨਣ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜਿਕ ਪਰਿਵੇਸ਼ ਨੂੰ ਸੰਭਾਲਣ ਤੇ ਰਵਾਇਤੀ ਕਲਾ-ਰੂਪਾਂ ਨੂੰ ਸਮਝਣ ਦੇ ਮੌਕੇ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਚੱਲੀ ਗੋ*ਲੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਉਹਨਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਅਜਿਹੇ ਸਿਰਜਨਾਤਮਕ ਪ੍ਰੋਗਰਾਮ ਕਰਕੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਣ ਦੇ ਯਤਨ ਕੀਤੇ ਜਾਂਦੇ ਹਨ।ਸਮਾਰੋਹ ਵਿੱਚ ਵਿਦਿਆਰਥੀਆਂ ਵੱਲੋਂ ਢੋਲਕੀ ਦੀ ਖੂਬਸੂਰਤ ਤਾਲ ਤੇ ਮਨਮੋਹਕ ਪੰਜਾਬੀ ਲੋਕ-ਨਾਚ ਗਿੱਧਾ, ਜੋਸ਼ੀਲੇ ਗੀਤ, ਮਿੱਠੀਆਂ ਰੋਮਾਂਚਕ ਧੁਨਾਂ ਨਾਲ ਲਬਰੇਜ਼ ਪੰਜਾਬੀ ਗੀਤ, ਨੌਜਵਾਨੀ ਨੂੰ ਨਵੇਂ ਉਦਮ ਕਰਨ ਲਈ ਪ੍ਰੇਰਦੀ ਸ਼ਾਇਰੀ, ਕਵਿਤਾਵਾਂ ਅਤੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦਾ ਖੂਬਸੂਰਤ ਪ੍ਰਦਸ਼ਨ ਕੀਤਾ ਗਿਆ। ਰੰਗ-ਬਿਰੰਗੇ ਫੁੱਲਾਂ ਨਾਲ ਸਜੀ ਪੀਂਘ ਤੇ ਝੂਲਦੀਆਂ ਮੁਟਿਆਰਾਂ ਨੇ ਖੂਬਸੂਰਤ ਗੀਤਾਂ ਨਾਲ ਇੰਝ ਲੱਗਦਾ ਸੀ ਜਿਵੇਂ ਸਮਾਂ ਹੀ ਰੋਕ ਦਿੱਤਾ ਹੋਵੇ। ਵਿਦੇਸ਼ੀ ਅਤੇ ਪੰਜਾਬੀ ਮੁਟਿਆਰਾਂ ਵੱਲੋਂ ਪੇਸ਼ ਕੀਤੇ ਭੰਗੜੇ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਡਾ. ਜੀਨੀਅਸ ਵਾਲੀਆ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਮੰਚ-ਸੰਚਾਲਨ ਕਰਕੇ ਦਰਸ਼ਕਾਂ ਦੀ ਖੂਬ ਵਾਹ-ਵਾਬ ਖੱਟੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




