Talwandi Sabo News: Guru Kashi University ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਵਿਸ਼ਵ ਭੋਜਨ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਇਸ ਨਾਲ ਸੰਬੰਧਿਤ ਪੋਸਟਰ ਮੁਕਾਬਲੇ ਕਰਵਾਏ ਗਏ ਤੇ ਉਹਨਾਂ ਦੀ ਨੁਮਾਇਸ਼ ਲਗਾਈ ਗਈ। ਸੈਮੀਨਾਰ ਵਿੱਚ ਡਾ. ਬਲਰਾਜ ਸਿੰਘ ਵਾਈਸ ਚਾਂਸਲਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਭੋਜਨ ਦੀ ਮਹਤੱਤਾ, ਇਤਿਹਾਸ, ਬਦਲਾਵ ਅਤੇ ਇਸ ਨਾਲ ਜੁੜੇਇਤਿਹਾਸਿਕਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਵਕੱਤਾ ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਖੁਰਾਕ ਉਤਪਾਦਨ ਦੇ ਖੇਤਰ ਵਿੱਚ ਭਾਰਤ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਲੋਕਾਂ ਵੱਲੋਂ ਕੀਤੀ ਜਾਂਦੀ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਜਾਗਰੂਕ ਰਹਿਣ ਦੀ ਗੱਲ ਆਖੀ।
ਇਹ ਵੀ ਪੜ੍ਹੋ 👉ਬੇਕਾਬੂ ਟਰੱਕ ਨੇ ਮਾਤਾ ਦੇ ਸ਼ਰਧਾਲੂਆਂ ਨੂੰ ਦਰੜਿਆ, 12 ਦੀ ਮੌ*ਤ, ਦਰਜ਼ਨਾਂ ਜਖਮੀ
ਉਹਨਾਂ ਕਿਹਾ ਕਿ ਜੇਕਰ ਆਧੁਨਿਕ ਤਕਨੀਕਾਂ ਨਾਲ ਖੇਤੀ ਉਤਪਾਦਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਭਾਰਤਭੋਜਨ ਸੁਰੱਖਿਆ ਵਿੱਚ ਦੁਨੀਆਂ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੋ ਸਕਦਾ ਹੈ। ਉਹਨਾਂ ਸਨਅਤਕਾਰਾਂ ਅਤੇ ਸਰਕਾਰਾਂ ਨੂੰ ਜਲਦੀ ਖ਼ਰਾਬ ਹੋ ਜਾਣ ਵਾਲੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਸਾਂਭ-ਸੰਭਾਲ ਵਾਸਤੇ ਕੋਲਡ-ਚੇਨ ਬਣਾਉਣ ਅਤੇ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ ਬਾਰੇ ਵਿਚਾਰ ਰੱਖੇ।ਪਰੋਂ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਭਾਰਤ ਆਜ਼ਾਦੀ ਸਮੇਂ ਆਪਣੇ ਲਈ ਵਿਦੇਸ਼ਾਂ ਤੋਂ ਅਨਾਜ ਦਾ ਆਯਾਤ ਕਰਦਾ ਸੀ, ਪਰ ਹੁਣ ਭਾਰਤੀ ਖੇਤੀ ਵਿਗਿਆਨੀਆਂ ਦੇ ਯਤਨਾਂ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰਾਂ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਸਦਕਾ ਭਾਰਤ ਕਰੋੜਾਂ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਉਣ ਤੋਂ ਬਾਦ ਵੀ ਅਨਾਜ ਦਾ ਨਿਰਯਾਤ ਕਰਦਾ ਹੈ। ਉਹਨਾਂ ਹਰੀ-ਕ੍ਰਾਂਤੀ ਦਹਾਕੇ ਵਿੱਚ ਖੇਤੀ ਦੇ ਖੇਤਰ ਵਿੱਚ ਭਾਰਤੀ ਕਿਸਾਨਾਂ ਵੱਲੋਂ ਕੀਤੀ ਤਰੱਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਵਿਸ਼ੇਸ਼ ਤੌਰ ਤੇ ਪੰਜਾਬ ਵੱਲੋਂ ਭਾਰਤੀ ਭੋਜਨ ਭੰਡਾਰ ਵਿੱਚ ਪਾਏ ਜਾਂਦੇ ਯੋਗਦਾਨ ਬਾਰੇ ਆਕੰੜਿਆਂ ਸਹਿਤ ਦੱਸਿਆ।
ਇਹ ਵੀ ਪੜ੍ਹੋ 👉America ‘ਚ ਪੰਜਾਬੀ ਮੂਲ ਦਾ ਨੌਜਵਾਨ ਆਪਣੀ ਪਤਨੀ ਨੂੰ ਕ*ਤ*ਲ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਡਾ. ਧੀਮਾਨ ਨੇ ਭੋਜਨ ਸੁਰੱਖਿਆ, ਪੋਸ਼ਟਿਕਤਾ, ਜਨ ਸਿਹਤ, ਅਤੇ ਵਾਤਾਵਰਣ ਸੁਰੱਖਿਆ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਹਨਾਂ ਉੱਘੇ ਖੇਤੀ ਵਿਗਿਆਨੀ ਡਾ. ਸਵਾਮੀ ਨਾਥਨ ਦੇ ਬੋਲ “ਕੁਝ ਵੀ ਠੀਕ ਨਹੀਂ ਹੋਵੇਗਾ, ਜੇਕਰ ਖੇਤੀ ਗਲਤ ਹੋ ਗਈ” ਦਾ ਜ਼ਿਕਰ ਕਰਦਿਆਂ ਸਭਨਾਂ ਨੂੰ ਭੋਜਨ ਦੀ ਬਰਬਾਦੀ, ਇਸ ਦੀ ਸਾਂਭ-ਸੰਭਾਲ ਲਈ ਜਾਗਰੂਕ ਰਹਿਣ ਦਾ ਪ੍ਰਣ ਕਰਨ ਵਾਸਤੇ ਪ੍ਰੇਰਿਤ ਕੀਤਾ।ਡਾ. ਕੰਵਲਜੀਤ ਕੌਰ ਨਿਰਦੇਸ਼ਕ ਯੁਵਾ ਮਾਮਲੇ ਅਤੇ ਸੱਭਿਆਚਾਰ ਅਤੇ ਡਾ. ਧੀਮਾਨ ਨੇ ਵਿਦਿਆਰਥੀਆਂ ਵੱਲੋਂ ਭੋਜਨ ਸੁਰੱਖਿਆ ਨਾਲ ਸੰਬੰਧਿਤ ਬਣਾਏ ਪੋਸਟਰਾਂ ਲਈ ਜੱਜ ਦੀ ਭੂਮਿਕਾ ਅਦਾ ਕੀਤੀ। ਜਦ ਕਿ ਡਾ. ਬਹਾਦਰਜੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਆਯੋਜਕਾਂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



