Talwandi Sabo News: ਰਾਸ਼ਟਰੀ ਅਨੁਸੰਧਾਨ ਰਿਸਰਚ ਫਾਊਂਡੇਸ਼ਨ ਅਤੇ ਫਾਰਮੇਸੀ ਕੌਂਸਿਲ ਆਫ਼ ਇੰਡੀਆ ਵੱਲੋਂ ਕਾਲਜ ਆਫ਼ ਫਾਰਮੇਸੀ, ਮੋਗਾ ਵਿਖੇ ਆਯੋਜਿਤ, 22ਵੀਂਅੰਤਰ-ਰਾਸ਼ਟਰੀ ਸਾਈਕਲੋਡੇਕਸਟ੍ਰੀਨ ਗੋਸ਼ਠੀ ਦੀ (ਬਾਇਓਟੈਕਨਾਲੋਜੀ ਅਤੇ ਜੀਵ-ਵਿਗਿਆਨ) ਸ਼ੈਸ਼ਨ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸ਼ਰ ਡਾ. ਮਨੀਤਾ ਪਨੇਰੀ ਨੇਖੋਜ ਪੇਸ਼ਕਾਰੀ ਲਈ ਪਹਿਲਾ ਸਥਾਨ ਹਾਸਿਲ ਕੀਤਾ। ਇਹ ਪੇਸ਼ਕਾਰੀ ਉਕਸਾ(OXA) ਕਿਸਮ ਦੇ ਬੈਕਟੀਰੀਆ ਦੀ ਜੀਨੋਮਿਕਤੇ ਆਧਾਰਿਤ ਸੀ, ਜੋ ਆਈ.ਸੀ.ਯੂ. ਦੇ ਮਰੀਜ਼ਾਂ ਵਿੱਚ ਵੈਂਟੀਲੇਟਰ ਨਾਲ ਜੁੜੇ ਡਰੱਗ ਰੋਧਕ ਬੈਕਟੀਰੀਆ ਤੇ ਕੇਂਦਰਿਤ ਰਹੀ। ਡਾ. ਪਨੇਰੀ ਦਾ ਇਹ ਖੋਜ ਕਾਰਜ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਬੀਮਾਰੀ ਦੇ ਫੈਲਾਉ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ 👉Guru Kashi University ਵੱਲੋਂ ਅਧਿਆਪਕ ਅਤੇ ਫੀਲਡ ਸਟਾਫ਼ ਸਨਮਾਨਿਤ
ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕਿਹਾ ਕਿ ਖੋਜਕਾਰਦੀ ਇਹ ਪ੍ਰਾਪਤੀਮਰੀਜ਼ਾਂ ਦੇ ਬਿਹਤਰ ਇਲਾਜ ਵਿੱਚ ਯੋਗਦਾਨ ਪਾਵੇਗੀ।ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਡਾ. ਮਨੀਤਾ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਖੋਜ ਅਤੇ ਗੁਣਵੱਤਾ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਜੋ ਹੁਣ ਕਾਫ਼ੀ ਸ਼ਲਾਘਾਯੋਗ ਬਣ ਚੁੱਕੀ ਹੈ। ਉਹਨਾਂ ਖੋਜਾਰਥੀ ਨੂੰ ਆਪਣੇ ਟੀਂਚੇ ਹੋਰ ਉੱਚੇ ਕਰਨ ਅਤੇ ਲੋਕਾਈ ਦੇ ਭਲੇ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕੀਤਾ। ਡਾ. ਪਨੇਰੀ ਨੇਇਸ ਖੋਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿਜੇਕਰ ਪ੍ਰਤੀਰੋਧਕ ਐਂਟੀਮਾਈਕ੍ਰੋਬਾਇਲ ਤੇ ਕਾਬੂ ਨਾ ਪਾਇਆ ਤਾਂ ਇਹ ਇੱਕ ਵੱਡੀ ਬੀਮਾਰੀ ਦਾ ਰੂਪ ਲੈ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




