Thursday, May 21, 2026
spot_img
spot_img
spot_img

Guru Kashi University ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਪੱਧਰ ਤੇ ਪਰਾਲੀ ਦੀ ਸੁਯੋਗ ਵਰਤੋਂ ਦੇ ਢੰਗਾਂ ਦੀ ਸ਼ਲਾਘਾ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਮੈਨੇਜਮੈਂਟ ਐਡ ਕਾਮਰਸ ਦੇ ਵਿਦਿਆਥੀ ਆਦੇਸ਼ ਠਾਕੁਰ, ਅਰਮਾਨਦੀਪ, ਅੰਜਲੀ ਕੁਮਾਰੀ ਤੇ ਅੰਸ਼ਪ੍ਰੀਤ ਕੌਰ ਨੇ ਇੰਟਰਪੈਨਉਰਸ਼ਿਪ ਡਿਵਲੈਪਮੈਟ ਇੰਸਟੀਚਿਊਟ ਆਫ਼ ਇੰਡੀਆ, ਅਹਿਮਦਾਬਾਦ, ਗੁਜਰਾਤ ਵਲੋਂ ਕਰਵਾਏ ਗਏ ਰਾਸ਼ਟਰ ਪੱਧਰੀ ਪ੍ਰੋਗਰਾਮ “ਇੰਸਪ੍ਰੋਸਾਰੀਉ” ਵਿੱਚ ਨਵੀਨਤਾਕਾਰੀ ਤਕਨੀਕ ਪੇਸ਼ ਕਰਕੇ ਟੈਕਨਾਲੋਜੀ ਬਿਜ਼ਨਸ ਆਈਡੀਆ ਪਿੱਚ ਮੁਕਾਬਲੇ (ਟੈਂਕ ਬੀ.ਆਈ.ਪੀ)-2026 ਦੇ ਫਾਈਨਲ ਮੁਕਾਬਲੇ ਵਿੱਚ ਸੋਨ ਤਗਮੇ ਹਾਸਿਲ ਕੀਤੇ।ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਲੋਕਾਈ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਨਵੀਆਂ ਕਾਢਾਂ ਕਰਨੀਆਂ ਪੈਣਗੀਆਂ ਜਿਸ ਰਾਹੀਂ ਉਹ ਆਰਥਿਕ ਪੱਖੋਂ ਖੁਸ਼ਹਾਲ ਅਤੇ ਸਮਾਜਿਕ ਪੱਖੋਂ ਹਰਮਨ ਪਿਆਰੇ ਹੋਣਗੇ।

ਇਹ ਵੀ ਪੜ੍ਹੋ  ਅਧਿਆਪਕਾ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਬਠਿੰਡਾ ਦੇ ਨਾਮੀਂ ਵਪਾਰੀ ਨੂੰ ਅਦਾਲਤ ਨੇ ਸੁਣਾਈ ਸਜ਼ਾ

ਇਸ ਸ਼ਾਨਾਮਤੀ ਪ੍ਰਾਪਤੀ ਤੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਤੇ ਸੰਵਾਰਨ ਦਾ ਉਤਮ ਮੰਚ ਬਣਦੇ ਹਨ, ਕਿਉਂਕਿ ਅਜਿਹੇ ਸਮਾਗਮਾਂ ਵਿੱਚ ਕੀਤੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਹਮੇਸ਼ਾ ਨਵਾਂ ਸਿਰਜਨ ਲਈ ਪ੍ਰਰੇਦੀਆਂ ਹਨ ਤੇ ਉਹਨਾਂ ਵਿੱਚ ਨਵੀਨਤਾ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਦੱਸਿਆ ਕਿ ਵਰਸਿਟੀ ਦੇ ਵਿਦਿਆਰਥੀਆਂ ਵਲੋਂ ਪਰਾਲੀ ਤੋਂ ਉਦਯੋਗਿਕ ਪੱਧਰ ਤੇ ਵਰਤਣਯੋਗ ਚੀਜਾਂ ਬਣਾਉਣ ਦੇ ਨਵੀਨ ਵਿਚਾਰ ਨੂੰ ਜੱਜਾਂ ਵਲੋਂ ਨਵੀਨਤਮ ਅਤੇ ਅਸਲ ਧਰਾਤਲ ਤੇ ਵਰਤਣਯੋਗ ਕਰਾਰ ਦਿੱਤਾ ਗਿਆ।ਇਸ ਮੌਕੇ ਐਸੋਸੀਏਟ ਡੀਨ (ਡਾ.) ਨਵਨੀਤ ਸੇਠ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਹਨਾਂ ਨੇੜਲੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਖੋਜ ਸੰਬੋਧਿਤ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਗੱਲ ਕੀਤੀ। ਉਹਨਾਂ ਨੇ ਸਮੁੱਚੀ ਟੀਮ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਦੀ ਵੀ ਸ਼ਲਾਘਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Punjab News : ਦੁੱਧ ਸੈਂਪਲਿੰਗ ਮੁਹਿੰਮ ; ਪੰਜਾਬ ‘ਚ ਦੋ ਦਿਨਾਂ ਵਿਚ 211 ਸੈਂਪਲ ਲਏ, 68 ਹੋਏ ਫੇਲ

👉ਉਲੰਘਣਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ...

ਚੋਣਾਂ ਤੋਂ ਪਹਿਲਾਂ ਸਿਆਸੀ ਟਕਰਾਅ, ਵੱਡਾ ਅਕਾਲੀ ਆਗੂ ਹੋਇਆ ਗ੍ਰਿਫ਼ਤਾਰ

Faridkot News : ਫਰੀਦਕੋਟ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ...