ਤਲਵੰਡੀ ਸਾਬੋ, 14 ਮਈ: ਸ਼ਿਰੀ ਫੋਰਟ ਕਾਂਪਲੈਕਸ ਨਵੀਂ ਦਿੱਲ੍ਹੀ ਵਿਖੇ ਹੋਏ ਚੋਣ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਲਵਾਰਬਾਜ਼ ਰਾਜੀਵ ਬੋਰੋ ਨੇ ਫੋਇਲ ਇਵੈਂਟ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ-2024 ਲਈ ਕੁਆਲੀਫਾਈ ਕੀਤਾ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਰਾਜੀਵ ਅੰਤਰ ਰਾਸ਼ਟਰੀ ਪੱਧਰ ਤੇ ‘ਵਰਸਿਟੀ ਅਤੇ ਭਾਰਤ ਦੀ ਨੁੰਮਾਇੰਦਗੀ ਨਾਲ ਇਲਾਕੇ ਦਾ ਨਾਮ ਰੋਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ‘ਵਰਸਿਟੀ ਜਲਦੀ ਹੀ ਤਲਵਾਰਬਾਜ਼ੀ ਦੀ ਅਕਾਦਮੀ ਸ਼ੁਰੂ ਕਰਨ ਜਾ ਰਹੀ ਹੈ ਤਾਂ ਕਿ ਉੱਭਰ ਰਹੇ ਤਲਵਾਰਬਾਜ਼ਾਂ ਨੂੰ ਉੱਤਮ ਕੌਚਿੰਗ ਅਤੇ ਖੇਡ ਸਹੂਲਤਾਂ ਸਥਾਨਕ ਪੱਧਰ ਤੇ ਉਪਲਬਧ ਹੋ ਸਕਣ।
ਕਾਂਗਰਸ ਵਿਧਾਇਕ ਸੁਖਵਿੰਦਰ ਕੋਟਲੀ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਜਵਾਬਦੇਹੀ ਮੰਗੀ
ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਰਾਜੀਵ ਬੋਰੋ 21 ਜੂਨ ਤੋਂ 27 ਜੂਨ ਤੱਕ ਕੁਵੈਤ ਵਿਖੇ ਹੋਣ ਜਾ ਰਹੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁੰਮਾਇੰਦਗੀ ਕਰੇਗਾ ਜੋ ਇਲਾਕੇ ਅਤੇ ਯੂਨੀਵਰਸਿਟੀ ਲਈ ਪ੍ਰੇਰਣਾ ਦਾ ਕੰਮ ਕਰੇਗੀ। ਉਨ੍ਹਾਂ ਇਸ ਪ੍ਰਾਪਤੀ ਤੇ ‘ਵਰਸਿਟੀ ਪ੍ਰਬੰਧਕਾਂ, ਡਾਇਰੈਕਟਰ ਖੇਡਾਂ, ਕੋਚ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।ਡਾ. ਬਲਵਿੰਦਰ ਕੁਮਾਰ ਸ਼ਰਮਾ ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਦਿੱਲੀ ਵਿਖੇ ਹੋਏ ਚੋਣ ਮੁਕਾਬਲਿਆਂ ਵਿੱਚ ਭਾਰਤ ਦੇ ਚੋਟੀ ਦੇ 16 ਤਲਵਾਰਬਾਜ਼ਾ ਨੇ ਹਿੱਸਾ ਲਿਆ ਸੀ। ਜਿਸ ਵਿੱਚ ਬੋਰੋ ਨੇ ਆਪਣੇ ਖੇਡ ਕੋਸ਼ਲ ਸਦਕਾ ਵਿਰੋਧੀ ਖਿਡਾਰੀਆਂ ਨੂੰ ਹਰਾਇਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਲਵਾਰਬਾਜ਼ ਰਾਜੀਵ ਬੋਰੋ ਦੀ ਏਸ਼ੀਅਨ ਚੈਂਪੀਅਨਸ਼ਿਪ ਲਈ ਹੋਈ ਚੋਣ"