ਜੰਮੂ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਗੁਰੂ ਕਾਸ਼ੀ ਯੂਨੀਵਰਸਿਟੀ ਰਹੀ ਓਵਰਆਲ ਫਸਟ ਰਨਰ ਅੱਪ

0
20

ਅਵਿਨਾਸ਼ ਮੀਤੇ ਨੇ ਸੋਨ ਤੇ ਮੀਨਾ ਦੇਵੀ ਨੇ ਚਾਂਦੀ ਦੇ ਤਗਮੇ ਤੇ ਕੀਤਾ ਕਬਜ਼ਾ
ਤਲਵੰਡੀ ਸਾਬੋ, 18 ਨਵੰਬਰ: ਜੰਮੂ ਯੂਨੀਵਰਸਿਟੀ, ਜੰਮੂ ਵਿਖੇ ਸਮਾਪਤ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਲਵਾਰਬਾਜ਼ੀ ਚੈਂਪੀਅਨਸ਼ਿਪ (ਲੜਕੇ ਤੇ ਲੜਕੀਆਂ)-2024-25 ‘ਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਲਵਾਰਬਾਜ਼ਾਂ ਨੇ ਅਵੱਲ ਦਰਜੇ ਦੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ 2 ਸੋਨ, 2 ਚਾਂਦੀ ਤੇ 1 ਕਾਂਸੇ ਦਾ ਤਗਮਾ ਜਿੱਤ ਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਲਵਾਰਬਾਜ਼ੀ ਚੈਂਪੀਅਨਸ਼ਿਪ 2024-25 ਦਾ ਓਵਰਆਲ ਫਸਟ ਰਨਰਅੱਪ ਹੋਣ ਦਾ ਖਿਤਾਬ ਹਾਸਿਲ ਕੀਤਾ।ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਅਤੇ ਆਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਯੁਵਾ ਖਿਡਾਰੀ ਆਪਣੇ ਖੇਡ ਕੋਸ਼ਲ ਕਾਰਨ ਭਵਿੱਖ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਭਾਰਤ, ਯੂਨੀਵਰਸਿਟੀ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇ ਵਾਅਦੇ ਨੂੰ ਦੁਹਰਾਇਆ ਅਤੇ ਸਫਲਤਾ ਦਾ ਸਿਹਰਾ ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ, ਅਮਨਦੀਪ ਕੌਰ ਕੋਚ, ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਦਿੱਤਾ।

ਭਾਈ ਬਲਵੰਤ ਸਿੰਘ ਰਾਜੋਆਣਾ ਆਉਣਗੇ ਜੇਲ੍ਹ ਤੋਂ ਬਾਹਰ, ਹਾਈਕੋਰਟ ਵੱਲੋਂ ਮਿਲੀ ਪੈਰੋਲ

ਡਾ. ਪੀਯੂਸ਼ ਵਰਮਾ, ਕਾਰਜਕਾਰੀ ਉਪ ਕੁਲਪਤੀ ਨੇ ਖਿਡਾਰੀਆਂ ਅਤੇ ਕੋਚ ਦੀ ਹੋਂਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਤਲਵਾਰਬਾਜ਼ੀ ਦੀ ਖੇਡ ਇਸ ਇਲਾਕੇ ਲਈ ਭਾਵੇਂ ਨਵੀਂ ਹੈ ਪਰ ਵਰਸਿਟੀ ਪ੍ਰਬੰਧਕਾਂ ਵੱਲੋਂ ਜੀ.ਕੇ.ਯੂ. ਵਿੱਚ ਸ਼ੁਰੂ ਕੀਤੀ ਤਲਵਾਰਬਾਜ਼ੀ ਅਕਾਦਮੀ ਨੇ ਇਸ ਖੇਡ ਨੂੰ ਇਲਾਕੇ ਵਿੱਚ ਹਰਮਨ ਪਿਆਰਾ ਬਣਾ ਦਿੱਤਾ ਹੈ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਵਰਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਅਥਲੈਟਕਿਸ, ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਅਕਾਦਮੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੀਆਂ ਲਗਭਗ 125 ਯੂਨੀਵਰਸਿਟੀਆਂ ਦੇ ਲਗਭਗ 1000 ਖਿਡਾਰੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੁਆਇਲ ਟੀਮ (ਲੜਕੀਆਂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਾਹਿਬ ਨੂੰ 14-11 ਦੇ ਅੰਤਰ ਨਾਲ ਹਰਾ ਕੇ ਚੈਂਪੀਅਨ ਹੋਣ ਦਾ ਰੁਤਬਾ ਹਾਸਿਲ ਕੀਤਾ। ਫੁਆਇਲ ਟੀਮ ਲੜਕਿਆਂ ਦੇ ਨੇੜਲੇ ਮੁਕਾਬਲੇ ਵਿੱਚ ਜੀ.ਕੇ.ਯੂ. ਦੇ ਖਿਡਾਰੀਆਂ ਨੂੰ ਚਾਂਦੀ ਦਾ ਤਗਮੇ ਨਾਲ ਸਬਰ ਕਰਨਾ ਪਿਆ।

Ex CM Charanjit Singh Channi ਨੇ ਮੰਗੀ ਮੁਆਫ਼ੀ, ਜਾਣੋਂ ਕਾਰਨ

ਫੁਆਇਲ ਲੜਕੇ ਵਿਅਕਤੀਗਤ ਮੁਕਾਬਲੇ ਵਿੱਚ ਜੀ.ਕੇ.ਯੂ. ਦੇ ਖਿਡਾਰੀ ਅਵਿਨਾਸ਼ ਮੀਤੇ ਨੇ ਜੀ.ਐਨ.ਡੀ.ਯੂ. ਦੇ ਤਲਵਾਰਬਾਜ਼ ਹਰਸ਼ਲ ਨੂੰ 15-11 ਦੇ ਅੰਤਰ ਨਾਲ ਸ਼ਿਕਸਤ ਦੇ ਕੇ ਸੋਨ ਤਗਮੇ ‘ਤੇ ਕਬਜ਼ਾ ਕੀਤਾ ਤੇ ‘ਵਰਸਿਟੀ ਦੇ ਹੀ ਖਿਡਾਰੀ ਰਾਜੀਵ ਬੋਰੋ ਨੇ ਕਾਂਸੇ ਦਾ ਤਗਮਾ ਯੂਨੀਵਰਸਿਟੀ ਦੀ ਝੋਲੀ ਪਾਇਆ। ਫੁਆਇਲ ਲੜਕੀਆਂ ਦੇ ਸ਼ਾਨਦਾਰ ਤੇ ਨੇੜਲੇ ਮੁਕਾਬਲੇ ਵਿੱਚ ‘ਵਰਸਿਟੀ ਦੀ ਖਿਡਾਰਨ ਮੀਨਾ ਦੇਵੀ ਨੂੰ ਸੋਨੀਆ ਦੇਵੀ ਮਨੀਪੁਰ ਯੂਨੀਵਰਸਿਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ।ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਨੇ ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤੇ ਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪ੍ਰਾਪਤੀਆਂ ਵਰਸਿਟੀ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ, ਉੱਚ ਦਰਜੇ ਦੀ ਕੋਚਿੰਗ ਅਤੇ ਪਾਏਦਾਰ ਇੰਸਟਰੂਮੈਂਟ ਸਦਕਾ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਹੋਰ ਉੱਚੇ, ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।

 

LEAVE A REPLY

Please enter your comment!
Please enter your name here