ਤਲਵੰਡੀ ਸਾਬੋ, 21 ਮਾਰਚ : ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚੱਲ ਰਹੇ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਤੇ ਆਧਾਰਿਤ ਹਫਤੇ ਦੇ ਤੀਜੇ ਦਿਨ ‘ਵਰਸਿਟੀ ਦਾ ਮੰਚ ਭਾਰਤ ਦੀ ਅਨੇਕਤਾ ਵਿੱਚ ਏਕਤਾ ਤੇ ਸਾਰਾ ਜਹਾਂ ਹਮਾਰਾ ਦੀ ਜ਼ਿੰਦਾ ਤਸਵੀਰ ਬਣਿਆ। ਜਦ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਅੰਤਰ ਦੇਸ਼ੀ ਤੇ ਅੰਤਰ ਰਾਜੀ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਸਮਾਰੋਹ ਵਿੱਚ ਇੰਜ. ਸੁਖਵਿੰਦਰ ਸਿੰਘ ਜਨਰਲ ਸਕੱਤਰ ਬਾਲਾ ਜੀ ਐਜੂਕੇਸ਼ਨਲ ਟਰਸਟ ਨੇ ਬਤੌਰ ਮੁੱਖ ਮਹਿਮਾਨ ਤੇ ਪੰਜਾਬੀ ਫਿਲਮਾਂ ਦੀ ਨਾਮਵਰ ਅਦਾਕਾਰਾ ਡਾ. ਸੁਨੀਤਾ ਧੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਆਕੜੇ ‘ਚ ਵਾਧਾ, ਆਬਕਾਰੀ ਮੰਤਰੀ ਹਰਪਾਲ ਚੀਮਾ ਤੋਂ ਅਸਤੀਫ਼ੇ ਦੀ ਮੰਗ
ਮੁੱਖ ਮਹਿਮਾਨ ਇੰਜ. ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਉਰਜਾ ਸਿਰਜਣਾਤਮਕ ਕੰਮਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਅਤੇ ਸੰਸਕਾਰਾਂ ਨਾਲ ਜੋੜੇ ਰੱਖਣਾ ਜ਼ਰੂਰੀ ਹੈ। ਉਨ੍ਹਾਂ ਆਯੋਜਨ ਦੀ ਸਫਲਤਾ ਲਈ ਡਾ. ਜਗਤਾਰ ਸਿੰਘ ਧੀਮਾਨ, ਰਜਿਸਟਰਾਰ,.ਡ ਸ. ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਤੇ ਡੀਨ ਸੱਭਿਆਚਾਰਕ ਮਾਮਲੇ ਡਾ. ਬੇਅੰਤ ਕੌਰ ਦੀ ਸ਼ਲਾਘਾ ਕੀਤੀ।ਡਾ. ਮਿਹਿਰ ਰੰਜਨ ਪਾਤਰਾ, ਡਾ. ਸੁਖਵਿੰਦਰ ਕੌਰ ਸੁੱਖੀ ਤੇ ਜਗਜੀਤ ਸਿੰਘ ਮਾਨ ਦੇ ਨਿਰਣਾਇਕ ਮੰਡਲ ਨੇ ਬਹੁਤ ਨਜ਼ਦੀਕੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੂੰ ਪਹਿਲੇ, ਕੇਰਲਾ ਦੀ ਟੀਮ ਨੂੰ ਦੂਜੇ, ਰਾਜਸਥਾਨ, ਜੰਮੂ ਕਸ਼ਮੀਰ, ਅਤੇ ਬਿਹਾਰ ਦੀ ਟੀਮ ਨੂੰ ਤੀਜੇ ਸਥਾਨ ਲਈ ਚੁਣਿਆ।
ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ
ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਲੈਸੋਥੋ ਦੇ ਵਿਦਿਆਰਥੀਆਂ ਨੇ ਪਹਿਲਾ, ਨੇਪਾਲ ਤੇ ਜ਼ਿੰਬਾਬਵੇ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ-ਆਪਣੇ ਰਾਜ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਖੂਬਸੂਰਤ ਸਟਾਲਾਂ ਮਹਿਮਾਨਾਂ ਦੀ ਖਿੱਚ ਦਾ ਕੇਂਦਰ ਸਨ। ਸਟਾਲਾਂ ਵਿੱਚ ਵੱਖ ਵੱਖ ਰਾਜਾਂ ਦਾ ਪਹਿਰਾਵਾ, ਖਾਣਾ, ਸਬੰਧਿਤ ਸੱਭਿਆਚਾਰ ਵਸਤਾਂ, ਇਤਿਹਾਸਕ ਇਮਾਰਤਾਂ ਦੀਆਂ ਤਸਵੀਰਾਂ, ਮਹਿਮਾਨਾਂ ਦੇ ਆਕਰਸ਼ਣ ਦੇ ਨਾਲ ਨਾਲ ਜਾਣਕਾਰੀ ਭਰਪੂਰ ਸੀ। ਸੱਭਿਆਚਾਰਕ ਪ੍ਰੋਗਰਾਮਾਂ ਅਤੇ ਲੋਕ ਨਾਚਾਂ ਨੇ ਦਰਸ਼ਕਾਂ ਨੂੰ ਚੀਖਾਂ ਮਾਰ ਕੇ ਨੱਚਣ ਲਈ ਮਜਬੂਰ ਕੀਤਾ। ਸਰਬੱਤ ਦੇ ਭਲੇ ਦੀ ਕਾਮਨਾ ਨਾਲ ਇਹ ਪ੍ਰਤੀਯੋਗਿਤਾ ਗਿਆਨਵਰਧਕ ਤੇ ਮਨੋਰੰਜਕ ਸਾਬਿਤ ਹੋਈ।
Share the post "ਅਨੇਕਤਾ ਵਿੱਚ ਏਕਤਾ ਦੀ ਮਿਸਾਲ ਬਣਿਆ ਗੁਰੂ ਕਾਸ਼ੀ ਯੂਨੀਵਰਸਿਟੀ ਦਾ “ਅੰਤਰ ਦੇਸ਼ੀ ਤੇ ਅੰਤਰ ਰਾਜੀ ਸੱਭਿਆਚਾਰਕ ਮੁਕਾਬਲਾ”"