Talwandi Sabo News: Guru Kashi University (ਗੁਰੂ ਕਾਸ਼ੀ ਯੂਨੀਵਰਸਿਟੀ) ਦੇ ਨਿਊਜ਼ ਲੈਟਰ ਸਾਲ-2026 ਦੇ ਚੌਥੇ ਅੰਕ ਅਤੇ ਵਿਦਿਆਰਥੀ ਮੈਗਜ਼ੀਨ ਜੀ.ਕੇ.ਯੂ. ਪਰਵਾਜ਼ ਦੇ ਪੋਸਟਰ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਵੱਲੋਂ ਵਰਸਿਟੀ ਕਾਨਫਰੰਸ ਹਾਲ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰੀਲੀਜ਼ ਕੀਤੇ ਗਏ। ਇਸ ਮੌਕੇ ਨਿਊਜ਼ ਲੈਟਰ ਦੇ ਅਡੀਟਰ ਇੰਨ ਚੀਫ਼ ਪਰੋ. ਵਾਈਸ ਚਾਂਸਲਰਡਾ. ਜਗਤਾਰ ਸਿੰਘ ਧੀਮਾਨ,ਅਤੇ ਸੰਪਾਦਕੀ ਬੋਰਡ ਦੇ ਮੈਂਬਰ ਡਾਇਰੈਕਟਰ ਆਈ.ਟੀ. ਡਾ.ਸੰਨੀ ਅਰੋੜਾ, ਮੈਗਜ਼ੀਨ ਪਰਵਾਜ਼ ਦੇ ਮੁੱਖ ਅਡੀਟਰ ਡਾ. ਮਨੀਤਾ ਪਨੇਰੀ, ਐਸੋਸੀਏਟ ਅਡੀਟਰ ਡਾ. ਵਿਕਾਸ ਗੁਪਤਾ, ਡਿਪਟੀ ਡਾਇਰੈਕਟਰ, ਲੋਕ-ਸੰਪਰਕ ਲਵਲੀਨ ਸੱਚਦੇਵਾ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਡਿਜ਼ਾਈਨਰ ਬਲਜੀਤ ਸਿੰਘ ਮਲੱਣ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜ਼ਰ ਸਨ।
ਇਹ ਵੀ ਪੜ੍ਹੋ 👉Bathinda ‘ਚ ਵਾਪਰਿਆਂ ਵੱਡਾ ਰੇਲ ਹਾਦਸਾ; ਰਾਮਪੁਰਾ ‘ਚ ਪਟੜੀ ਤੋਂ ਲੱਥੇ ਡੱਬੇ
ਪੋਸਟਰ ਜਾਰੀ ਕਰਨ ਮੌਕੇ ਵਾਈਸ ਚਾਂਸਲਰਡਾ. ਸਿੰਘ ਨੇਜੀ.ਕੇ.ਯੂ. ਨਿਊਜ਼ ਲੈਟਰ ਦੇ ਮੁੱਖ ਸੰਪਾਦਕ ਡਾ. ਜਗਤਾਰ ਸਿੰਘ ਧੀਮਾਨ, ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਪਨੇਰੀ ਦੀਆਂ ਟੀਮਾਂ ਨੂੰ ਸਮੇਂ ਸਿਰ ਅਤੇ ਸ਼ਾਨਦਾਰ ਸਾਹਿਤਿਕ ਸਮੱਗਰੀ ਯੁਕਤ ਪ੍ਰਕਾਸ਼ਨ ਕਰਨ ਲਈ ਕੀਤੀਆਂ ਪਹਿਲ-ਕਦਮੀਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਨਿਊਜ਼ ਲੈਟਰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਦੀ ਤਰਜ਼ੁਮਾਨੀ ਕਰਦਾ ਹੈ, ਉੱਥੇ ਪਰਵਾਜ਼ ਮੈਗਜ਼ੀਨ ਨੇ ਵਿਦਿਆਰਥੀਆਂ ਅੰਦਰ ਛੁੱਪੀ ਹੋਈ ਸਾਹਿਤਿਕ ਪ੍ਰਤਿਭਾ ਨਿਖਾਰਨ ਅਤੇ ਸੰਵਾਰਨ ਦਾ ਕੰਮ ਕਰਦਾ ਹੈ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਵਿੱਚ ਅਜਿਹੀਆਂ ਗਤੀਵਿਧੀਆਂ ਤੇ ਪਹਿਲ-ਕਦਮੀਆਂ ਮਹੱਤਵਪੂਰਨ ਯੋਗਦਾਨ ਅਦਾ ਕਰਦੀਆਂ ਹਨ।
ਇਹ ਵੀ ਪੜ੍ਹੋ 👉Batala ‘ਚ ਨਸ਼ਾ ਰੋਕਣ ਨੂੰ ਲੈ ਕੇ ਹੋਏ ਵਿਵਾਦ ‘ਚ ਇੱਕ ਹੋਰ ਕ*ਤ*ਲ; ਦੋ ਜਖ਼ਮੀ
ਨਿਊਜ਼ ਲੈਟਰ ਦੇ ਅਡੀਟਰ ਇੰਨ ਚੀਫ਼ਪਰੋ.ਵਾਈਸ ਚਾਂਸਲਰ ਡਾ. ਧੀਮਾਨ ਨੇ ਨਿਊਜ਼ ਲੈਟਰ ਨੂੰ ਵਰਸਿਟੀ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਸਾਧਨ ਦੱਸਿਆ। ਉਹਨਾਂ ਕਿਹਾ ਕਿ ਇਸ ਵਿੱਚ ਵਰਸਿਟੀ ਵਿੱਚ ਹੋ ਰਹੀਆਂ ਅਕਾਦਮਿਕ ਸੱਭਿਆਚਾਰਕ, ਖੋਜ ਤੇ ਅਧਿਆਪਨ, ਵੱਖ-ਵੱਖ ਆਯੋਜਨਾਂ ਸੰਬੰਧੀ ਗਤੀਵਿਧੀਆਂ, ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਸਮੱਗਰੀ ਨੂੰ ਸੰਕਲਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲ-ਕਦਮੀ ਵਰਸਿਟੀ ਦੀ ਪ੍ਰਤਿਸ਼ਠਾ ਅਤੇ ਪਛਾਣ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



