ਗੁਰਪ੍ਰੀਤ ਵਿੱਕੀ ਨੂੰ ਬਠਿੰਡਾ ਸ਼ਹਿਰੀ ਹਲਕੇ ਦੀ ਦਿੱਤੀ ਜਿੰਮੇਵਾਰੀ
ਬਠਿੰਡਾ, 21 ਦਸੰਬਰ: ਬੀਤੇ ਦਿਨੀਂ ਪੰਜਾਬ ਕਾਂਗਰਸ ਪਾਰਟੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਹਲਕਿਆਂ ਦੇ ਨਵੇਂ ਕੋਆਰਡੀਨੇਟਰ ਲਗਾਏ ਗਏ ਹਨ। ਇੰਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਸੀਨੀਅਰ ਆਗੂਆਂ ਨੂੰ ਵੀ ਵੱਖ ਵੱਖ ਹਲਕਿਆਂ ਦੀ ਜਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ ਦੇ ਦਸਖ਼ਤਾਂ ਹੇਠ ਜਾਰੀ ਇਸ ਲਿਸਟ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਰੁਣ ਵਧਾਵਨ ਨੂੰ ਕੋਟਕਪੂਰਾ ਹਲਕੇ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ `ਤੇ ਦਿੱਤੀ ਪ੍ਰਤੀਕਿਰਿਆ
ਇਸੇ ਤਰ੍ਹਾਂ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ ਨੂੰ ਜੈਤੋ ਹਲਕੇ ਦੀ ਕਮਾਂਡ ਦਿੱਤੀ ਹੈ। ਇਸਤੋਂ ਇਲਾਵਾ ਅਵਤਾਰ ਸਿੰਘ ਗੋਨਿਆਣਾ ਨੂੰ ਬਠਿੰਡਾ ਦਿਹਾਤੀ, ਟਹਿਲ ਸਿੰਘ ਸੰਧੂ ਮਲੋਟ, ਕਿਰਨਜੀਤ ਸਿੰਘ ਗਹਿਰੀ ਨੂੰ ਗਿੱਦੜਵਹਾ, ਪਵਨ ਮਾਨੀ ਨੂੰ ਬੁਢਲਾਡਾ ਹਲਕੇ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਜੇਕਰ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸ਼ਹਿਰੀ ਹਲਕੇ ਦੀ ਜਿੰਮੇਵਾਰੀ ਯੂਥ ਆਗੂ ਗੁਰਪ੍ਰੀਤ ਸਿੰਘ ਵਿੱਕੀ ਜੈਲਦਾਰ, ਭੁੱਚੋਂ ਮੰਡੀ ਦੇ ਧਨਜੀਤ ਸਿੰਘ ਧਨੀ, ਰਾਮਪੁਰਾ ਫ਼ੂਲ ਦੇ ਪਰਮਿੰਦਰ ਸਿੰਘ ਡਿੰਪਲ, ਤਲਵੰਡੀ ਸਾਬੋ ਤੋਂ ਕੁਲਵੰਤ ਰਾਏ ਸਿੰਗਲਾ, ਬੀਰਇੰਦਰ ਸਿੰਘ ਧਾਲੀਵਾਲ ਤੇ ਨਰਿੰਦਰ ਸਿੰਘ ਕਾਊਣੀ ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ।