ਅਸਤੀਫ਼ਾ ਦੇਣ ਵਾਲੇ ਤਿੰਨ ਅਜਾਦ ਵਿਧਾਇਕਾਂ ਨੇ ਵੀ ਫ਼ੜਿਆ ਭਾਜਪਾ ਦਾ ਪੱਲਾ
ਨਵੀਂ ਦਿੱਲੀ/ਸ਼ਿਮਲਾ, 23 ਮਾਰਚ: ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਅਪਣੀ ਸਰਕਾਰ ਬਣਾਉਣ ਵਾਲੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਹੁਣ ਖ਼ਤਰੇ ਵਿਚ ਪੈ ਗਈ ਹੈ। ਪਿਛਲੇ ਦਿਨੀਂ ਸੂਬੇ ’ਚ ਰਾਜ ਸਭਾ ਸੀਟ ਲਈ ਹੋਈ ਚੋਣ ਵਿਚ ਕਰਾਸ ਵੋਟਿੰਗ ਕਰਕੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਕਰਨ ਵਾਲੇ 6 ਵਿਧਾਇਕਾਂ ਨੂੰ ਬੇਸ਼ੱਕ ਵਿਧਾਨ ਸਭਾ ਦੇ ਸਪੀਕਰ ਨੇ ਅਯੋਗ ਕਰਾਰ ਦੇ ਦਿੱਤਾ ਸੀ ਪ੍ਰੰਤੂ ਹੁਣ ਇਹ ਬਾਗੀ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
ਸ਼ਰਾਬ ਕਾਂਡ: ਮਰਨ ਵਾਲਿਆਂ ਦੀ ਗਿਣਤੀ 21 ਹੋਈ, ਸਰਕਾਰ ਵੱਲੋਂ ਵਿਸੇਸ ਜਾਂਚ ਟੀਮ ਦਾ ਗਠਨ
ਇੰਨ੍ਹਾਂ ਦੇ ਨਾਲ ਹੀ ਸੂਬੇ ਦੇ ਤਿੰਨ ਅਜਾਦ ਵਿਧਾਇਕਾਂ ਨੇ ਵੀ ਅਪਣੀ ਵਿਧਾਇਕੀ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਦਾ ਪੱਲਾ ਫ਼ੜ ਲਿਆ ਹੈ। 9 ਵਿਧਾਇਕਾਂ ਦੇ ਅਸਤੀਫ਼ਾ ਦੇਣ ਨਾਲ ਹੁਣ 68 ਮੈਂਬਰੀ ਹਾਊਸ ਦੇ ਵਿਚ ਕਾਂਗਰਸ ਪਾਰਟੀ ਕੋਲ 34 ਵਿਧਾਇਕ ਰਹਿ ਗਏ ਹਨ। ਇਸੇ ਤਰ੍ਹਾਂ ਭਾਜਪਾ ਦੇ ਹਿੱਸੇ 25 ਵਿਧਾਇਕ ਹਨ। ਚਰਚਾ ਹੈ ਕਿ ਕੁੱਝ ਹੋਰ ਵਿਧਾਇਕ ਵੀ ਅਸਤੀਫ਼ਾ ਦੇ ਸਕਦੇ ਹਨ। ਸ਼ਨੀਵਾਰ ਨੂੰ ਨਵੀਂ ਦਿੱਲੀ ’ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ’ਚ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਬਾਗੀ ਕਾਂਗਰਸੀ
ਛੋਟਾ ਸਿੱਧੂ ਮੂਸੇਵਾਲਾ ਹਸਪਤਾਲੋਂ ਛੁੱਟੀ ਬਾਅਦ ਪਹਿਲੀ ਵਾਰ ਪੁੱਜਿਆ ਜੱਦੀ ਹਵੇਲੀ
ਵਿਧਾਇਕਾਂ ਸੁਧੀਰ ਸ਼ਰਮਾ, ਰਵੀ ਠਾਕੁਰ, ਰਜਿੰਦਰ ਰਾਣਾ, ਇੰਦਰ ਦੱਤ ਲਖਣਪਾਲ, ਚੈਤੰਨਿਆ ਸ਼ਰਮਾ ਅਤੇ ਦਵਿੰਦਰ ਕੁਮਾਰ ਤੋਂ ਇਲਾਵਾ ਅਜਾਦ ਵਿਧਾਇਕ ਅਸ਼ੀਸ ਸ਼ਰਮਾ, ਹੁਸਿਆਰ ਸਿੰਘ, ਕੇ.ਐਲ ਠਾਕੁਰ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਦਸਿਆ ਜਾ ਰਿਹਾ ਹੈਕਿ ਇੰਨ੍ਹਾਂ 9 ਸਾਬਕਾ ਵਿਧਾਇਕਾਂ ਨੂੰ ਅਗਲੇ ਸਮੇਂ ਦੌਰਾਨ ਸੂੁਬੇ ਵਿਚ ਹੋਣ ਵਾਲੀਆਂ ਉਪ ਚੋਣਾਂ ਦੌਰਾਨ ਭਾਜਪਾ ਵੱਲੋਂ ਟਿਕਟ ਦਿੱਤੀ ਜਾਵੇਗੀ। ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੋਸ਼ ਲਗਾਇਆ ਕਿ ਸੂਬੇ ਦੀ ਸੁਖਵਿੰਦਰ ਸਿੰਘ ਸੁੱਖੂ ਸਰਕਾਰ ਦੇ ਕਾਰਜ਼ਕਾਲ ਦੌਰਾਨ ਭ੍ਰਿਸਟਾਚਾਰ ਵਧ ਗਿਆ ਹੈ ਤੇ ਸਿਆਸੀ ਵਿਰੋਧੀਆਂ ਉਪਰ ਝੂਠੀਆਂ ਕਾਰਵਾਈਆਂ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ।
Share the post "ਹਿਮਾਚਲ ’ਚ ਕਾਂਗਰਸ ਨੂੰ ਵੱਡਾ ਝਟਕਾ, ਅੱਧੀ ਦਰਜ਼ਨ ਬਾਗੀ ਵਿਧਾਇਕ ਭਾਜਪਾ ’ਚ ਹੋਏ ਸ਼ਾਮਲ"