ਹੰਸ ਰਾਜ ਹੰਸ ਦੇ ਕਾਫਲੇ ਵਲੋਂ ਪਸਿਆਣਾ ਧਰਨੇ ਵਿੱਚ ਦਲਿਤ ਆਗੂ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਦੀ ਕੀਤੀ ਨਿਖੇਧੀ

0
14

ਮੋਦੀ ਦਾ ਵਿਰੋਧ: ਪਟਿਆਲਾ ਦਾਖ਼ਲ ਹੁੰਦੇ ਪੰਜ ਪ੍ਰਮੁੱਖ ਰੂਟਾਂ ਉੱਤੇ ਪੁਲਿਸ ਨੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰੋਕਿਆ
ਪੁਲਿਸ ਦੁਆਰਾ ਲਗਾਈਆਂ ਰੋਕਾਂ ਕਾਰਨ ਪਟਿਆਲਾ ਆਉਂਦੇ ਵੱਖ-ਵੱਖ ਰੂਟਾਂ ਤੇ ਲੱਗਿਆ ਭਾਰੀ ਜਾਮ
ਪਟਿਆਲਾ, 23 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰਚਾਰ ਲਈ ਪਟਿਆਲਾ ਪੁੱਜਣ ’ਤੇ 37 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚ ਵਲੋਂ ਕਾਲੇ ਝੰਡੇ ਲੈਕੇ ਡੱਟਵਾਂ ਵਿਰੋਧ ਕੀਤਾ ਗਿਆ। ਹਾਲਾਂਕਿ ਪੁਲਿਸ ਦੁਆਰਾ ਇਹਨਾਂ ਨੂੰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਵੱਖ-ਵੱਖ ਥਾਂਵਾਂ ਤੇ ਰੋਕਾਂ ਲਗਾ ਕੇ ਰੋਕ ਲਿਆ ਜਿਸ ਕਾਰਨ ਲੱਗ ਤਿੰਨ ਘੰਟੇ ਲਈ ਚੱਕਾ ਜਾਮ ਲੱਗਿਆ ਰਿਹਾ। ਪਟਿਆਲਾ ਸ਼ਹਿਰ ਨੂੰ ਆਉਂਦੇ ਪੰਜ ਰੂਟਾਂ ਉਤੇ ਜਿਉਂ ਹੀ ਕਿਸਾਨਾਂ ਦੇ ਕਾਫ਼ਲੇ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਮਿੱਥੇ ਸਥਾਨਾਂ ਤੋਂ ਰਵਾਨਾ ਹੋਏ ਤਾਂ ਪੁਲਿਸ ਵੱਲੋਂ ਸੰਗਰੂਰ-ਪਟਿਆਲਾ ਰੋਡ ਤੇ ਪਸਿਆਣਾ ਚੌਂਕੀ ਦੇ ਨੇੜੇ, ਸਰਹੰਦ-ਪਟਿਆਲਾ ਰੋਡ ਤੇ ਪਿੰਡ ਬਾਰਨ, ਨਾਭਾ-ਪਟਿਆਲਾ ਰੋਡ ਤੇ ਕਲਿਆਣ ਟੋਲ ਪਲਾਜ਼ਾ, ਪੇਹਵਾ-ਪਟਿਆਲਾ ਸੜਕ ਤੇ ਜੋੜੀਆਂ ਸੜਕਾਂ ਅਤੇ ਪਾਤੜਾਂ-ਪਟਿਆਲਾ ਰੋਡ ਤੇ ਪਿੰਡ ਢੈਂਠਲ ਦੇ ਅੱਡੇ ਤੇ ਕਿਸਾਨਾਂ ਮਜ਼ਦੂਰਾਂ ਦੇ ਕਾਫਲਿਆਂ ਨੂੰ ਰੋਕਿਆਂ ਗਿਆ ਜਿੱਥੇ ਉਨ੍ਹਾਂ ਨੇ ਕਾਲੇ ਝੰਡੇ ਲੈਕੇ ਸੜਕਾਂ ਤੇ ਬੈਠ ਕੇ ਵਿਰੋਧ ਸ਼ੁਰੂ ਕਰ ਦਿੱਤਾ।

ਜਾਖੜ ਦੀ ਮੋਦੀ ਨੂੰ ਪੰਜਾਬ ਦੀ ਨਸਲ ਤੇ ਫਸਲ ਬਚਾਉਣ ਦੀ ਅਪੀਲ

ਜਦੋਂਕਿ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਦਾ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਸੀ। ਇਸ ਦੌਰਾਨ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਾਫਲਾ ਪਸਿਆਣਾ ਨੇੜੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਵਿੱਚ ਆ ਵੜਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਦਲਿਤ ਆਗੂ ਬਿੱਕਰ ਸਿੰਘ ਹਥੋਆ ਨੂੰ ਫੇਟ ਮਾਰਕੇ ਜ਼ਖਮੀ ਕਰ ਦਿੱਤਾ। ਹੰਸ ਰਾਜ ਹੰਸ ਦੀ ਇਸ ਉਕਸਾਉ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਹੰਸ ਰਾਜ ਹੰਸ ਦੀ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਦਲਿਤ ਵਿਰੋਧੀ ਕਾਰਵਾਈ ਕਰਾਰ ਦਿੱਤਾ ਹੈ।

ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਵੱਡਾ ਝਟਕਾ! ਕਈ ਵੱਡੇ ਆਗੂ ’ਆਪ’ ’ਚ ਹੋਏ ਸ਼ਾਮਲ

ਇਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਬੀਕੇਯੂ ਰਾਜੇਵਾਲ ਦੇ ਸੂਬਾ ਆਗੂ ਨਰਿੰਦਰ ਸਿੰਘ ਲੇਹਲਾ, ਬੀਕੇਯੂ ਡਕੌਂਦਾ ਦੇ ਸੂਬਾ ਵਿੱਤ ਸਕੱਤਰ ਰਾਮ ਸਿੰਘ ਮਟੋਰੜਾ,ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਕੁਲਵੰਤ ਮੌਲਵੀਵਾਲਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਖੇੜੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਧਰਮਪਾਲ ਸੀਲ, ਬੀਕੇਯੂ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ, ਜਮਹੂਰੀ ਕਿਸਾਨ ਸਭਾ ਦੇ ਪੂਰਨ ਚੰਦ ਨਨਹੇੜਾ ਭਰਾਤਰੀ ਜਥੇਬੰਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ, ਮੁਲਾਜ਼ਮ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਨੌਜਵਾਨ ਭਾਰਤ ਸਭਾ ਦੇ ਹਰਿੰਦਰ ਸਿੰਘ ਸੈਣੀਮਾਜਰਾ ਨੇ ਸੰਬੋਧਨ ਕੀਤਾ। ਵੱਖ ਵੱਖ ਥਾਵਾਂ ਤੇ ਇਕੱਠਾ ਨੂੰ ਹਜੂਰਾ ਸਿੰਘ, ਦਵਿੰਦਰ ਸਿੰਘ ਪੂਨੀਆ, ਹਰਭਜਨ ਸਿੰਘ ਬੁੱਟਰ, ਭੁਪਿੰਦਰ ਸਿੰਘ ਲੌਂਗੋਵਾਲ,ਸੁਖਵਿੰਦਰ ਸਿੰਘ ਤੁੱਲੇਵਾਲ, ਅਵਤਾਰ ਸਿੰਘ ਕੌਰਜੀਵਾਲਾ ਅਤੇ ਦਲਜੀਤ ਸਿੰਘ ਚੱਕ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here