ਹਰਭਜਨ ਸਿੰਘ ਈ ਟੀ ਓ ਵਲੋਂ ਸੂਬੇ ਵਿਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ

0
121

Chandigarh News: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਜ ਸੂਬੇ ਵਿਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੀਆਂ ਸੜਕਾਂ ਉਤੇ 30 ਸਤੰਬਰ 2025 ਤੱਕ ਟ੍ਰੈਫਿਕ ਸੈਂਸਸ ਨੂੰ ਮੁਕੰਮਲ ਕਰ ਲਿਆ ਜਾਵੇ ਜ਼ੋ ਕਿ ਸੜਕਾਂ ਦੀ ਅਪਗ੍ਰੇਡਸ਼ਨ ਅਤੇ ਨਵੀਂ ਉਸਾਰੀ ਨੂੰ ਹੋਰ ਤਰਕਸੰਗਤ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗਾ। ਇਸ ਤੋਂ ਇਲਾਵਾ ਟ੍ਰੈਫਿਕ ਸੈਂਸਸ ਨਾਲ ਸਬੰਧਤ ਡਾਟਾ ਰਾਹੀਂ ਸੜਕਾਂ ਦੀ ਨਵੀਂ ਉਸਾਰੀ, ਚੌੜਾ ਕਰਨ ਅਤੇ ਹੋਰ ਲੋੜੀਂਦੇ ਸੁਧਾਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇਗਾ ਜਿਸ ਨਾਲ ਦੁਰਘਟਨਾਵਾਂ ਵਿੱਚ ਹੁੰਦੇ ਵਡਮੁੱਲੇ ਜਾਨੀ ਨੁਕਸਾਨ ਤੋਂ ਵੀ ਬਚਾਅ ਹੋਵੇਗਾ।

ਇਹ ਵੀ ਪੜ੍ਹੋ ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਬਦਮਾਸ਼ ਹਥਿਆਰਾਂ ਸਹਿਤ ਕਾਬੂ

ਅੱਜ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੂਬੇ ਦੀਆਂ ਸੜਕ ਅਤੇ ਪੁਲਾਂ ਨੂੰ ਬਿਹਤਰੀਨ ਬਨਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਇਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਮੀਟਿੰਗ ਦੀਆਂ ਵੱਖ ਵੱਖ ਸਕੀਮਾਂ ਅਧੀਨ ਅਤੇ ਵਿਸ਼ੇਸ ਤੌਰ ਤੇ ਲਿੰਕ ਸੜਕਾਂ ਬਾਬਤ ਤਜਵੀਜ਼ ਕੀਤੇ ਅਤੇ ਚਲਦੇ ਕੰਮਾਂ ਦਾ ਜਾਇਜਾ ਲਿਆ। ਇਸ ਮੌਕੇ ਲੋਕ ਨਿਰਮਾਣ ਵਿਭਾਗ ਪ੍ਰਬੰਧਕੀ ਸਕੱਤਰ ਸ੍ਰੀ ਰਵੀ ਭਗਤ ਅਤੇ ਪੰਜ਼ਾਬ ਮੰਡੀਕਰਨ ਬੋਰਡ ਦੇ ਸਕੱਤਰ ਸ਼੍ਰੀ ਰਾਮਵੀਰ ਦੇ ਨਾਲ-ਨਾਲ ਵਿਸ਼ੇਸ਼ ਸਕੱਤਰ ਸ਼੍ਰੀਮਤੀ ਹਰਗੁਨਜੀਤ ਕੌਰ ਅਤੇ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਪੰਜ ਮੈਂਬਰੀ ਭਰਤੀ ਕਮੇਟੀ ਨੇ ਬੂਟਾ ਲਗਾ ਕੇ ਕੀਤੀ ਸ਼ੁਰੂਆਤ

ਮੁੱਖ ਇੰਜੀਨੀਅਰ ਲ਼ੋਕ ਨਿਰਮਾਣ ਵੱਲੋਂ ਦੱਸਿਆ ਗਿਆ ਕਿ ਪੀ.ਐਮ.ਜੀ.ਐਸ.ਵਾਈ. ਸਕੀਮ ਅਧੀਨ ਐਫ਼.ਡੀ.ਆਰ ਯਾਨੀ ਫੁੱਲ ਡੇਪਥ ਰੇਕਲੇਮੇਸ਼ਨ ਰਾਹੀਂ 581 ਕਿ ਮੀ ਲਿੰਕ ਸੜਕਾਂ ਦੀ ਉਸਾਰੀ ਦੇ ਟੈਂਡਰ ਮੰਗੇ ਜਾ ਰਹੇ ਹਨ । ਨਾਬਾਰਡ ਸਕੀਮ ਅਧੀਨ 281 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ ਮੌਜੂਦਾ ਪੇਂਡੂ ਸੜਕਾਂ ਦੀ ਮਜ਼ਬੂਤੀਕਰਨ ਅਤੇ ਨਵੀਂ ਉਸਾਰੀ ਦੇ ਕੰਮ ਵੀ ਹੱਥ ਵਿੱਚ ਲਏ ਜਾ ਰਹੇ ਹਨ।

ਇਸ ਮੌਕੇ ਹਰਭਜਨ ਸਿੰਘ ਈ. ਟੀ. ਓ. ਨੇ ਪੀ.ਆਰ.ਬੀ.ਡੀ.ਬੀ. ਅਧੀਨ ਚਲਦੇ ਹੋਰ ਕੰਮਕਾਜ ਦਾ ਵਿਸਤਾਰਪੂਰਵਕ ਜਾਇਜਾ ਵੀ ਲਿਆ ਅਤੇ ਕੰਮਾਂ ਵਿੱਚ ਆਉਂਦੀਆਂ ਔਕੜਾਂ/ਦਿੱਕਤਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਕੰਮ ਇਮਾਨਦਾਰੀ ਅਤੇ ਚੰਗੀ ਮਿਆਰ ਨਾਲ ਕਰਵਾਉਣ ਦੀ ਹਦਾਇਤ ਕੀਤੀ।ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਵਿਸ਼ਵ ਪੱਧਰ ਬਨਾਉਣ ਲਈ ਯਤਨਸ਼ੀਲ ਹੈ ਤਾਂ ਜ਼ੋ ਸੂਬੇ ਦੀ ਵਿਕਾਸ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here