ਹਿਮਾਚਲ ਦੀ ਵਿਧਾਨ ਸਭਾ ’ਚ ਪਹੁੰਚਿਆਂ ਹਰਦੀਪ ਸਿੰਘ ਬਾਵਾ, ਕਾਂਗਰਸ ਦੀ ਟਿਕਟ ’ਤੇ ਪ੍ਰਾਪਤ ਕੀਤੀ ਜਿੱਤ

Date:

spot_img

ਹਮੀਰਪੁਰ, 13 ਜੁਲਾਈ: ਲੰਘੀ 10 ਜੁਲਾਈ ਨੂੰ ਜ਼ਿਲ੍ਹੇ ਦੇ ਨਾਲਾਗੜ੍ਹ ਵਿਧਾਨ ਸਭਾ ਹਲਕੇ ਲਈ ਹੋਈ ਉਪ ਚੋਣ ਦੇ ਵਿਚ ਕਾਂਗਰਸ ਪਾਰਟੀ ਦੇ ਹਰਦੀਪ ਸਿੰਘ ਬਾਵਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਵਿਧਾਨ ਸਭਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਹੋਣਗੇ। ਉਨ੍ਹਾਂ ਇਸ ਉਪ ਚੋਣ ਵਿਚ ਭਾਜਪਾ ਦੇ ਉਮੀਦਵਾਰ ਕੇ.ਐਲ.ਠਾਕੁਰ ਨੂੰ 8990 ਵੋਟਾਂ ਦੇ ਨਾਲ ਹਰਾਇਆ ਹੈ।ਸ: ਬਾਵਾ ਨੂੰ 34608 ਅਤੇ ਸ਼੍ਰੀ ਠਾਕੁਰ ਨੂੰ 25618 ਵੋਟਾਂ ਮਿਲੀਆਂ ਹਨ।

ਹਿਮਚਾਲ ’ਚ ਮੁੱਖ ਮੰਤਰੀ ਦੀ ‘ਪਤਨੀ’ ਨੇ ਜਿੱਤੀ ਉਪ ਚੋਣ, ਇੱਕ ਸੀਟ ਭਾਜਪਾ ਦੇ ਖਾਤੇ ਵਿਚ

ਰੌਚਕ ਗੱਲ ਇਹ ਹੈ ਕਿ ਕੇ.ਐਲ.ਠਾਕੁਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੌਣ ਜਿੱਤ ਗਏ ਸਨ ਪ੍ਰੰਤੂ ਬਾਅਦ ਵਿਚ ਭਾਜਪਾ ਦੇ ਨਾਲ ਜਾਣ ਕਾਰਨ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਇਸ ਹਲਕੇ ਵਿਚ ਮੁੜ ਉਪ ਚੋਣ ਹੋਈ ਹੈ। ਹੁਣ ਭਾਜਪਾ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਟਿਕਟ ਦਿੱਤੀ ਸੀ ਪ੍ਰੰਤੂ ਉਹ ਜਿੱਤ ਨਹੀਂ ਸਕੇ।

 

spot_img
spot_img

Share post:

Popular

More like this
Related