ਟਰੰਪ ਸਰਕਾਰ ਵਿਚ ਮਹਿਲਾ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਬਣੀ ਸਹਾਇਕ ਅਟਾਰਨੀ ਜਨਰਲ

0
265

👉ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਿਵਲ ਰਾਈਟਸ ਵਾਸਤੇ ਕੀਤੀ ਮਹੱਤਵਪੂਰਨ ਨਿਯੂਕਤੀ
ਨਵਦੀਪ ਸਿੰਘ ਸਿੱਧੂ

ਸਰ੍ਹੀ, 10 ਦਸੰਬਰ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ਦੀ ਮਹਿਲਾ ਸਿੱਖ ਵਕੀਲ ਨੂੰ ਦੇਸ ਦੀ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤੀ ਹੈ। ਉਨ੍ਹਾਂ ਨੂੰ ਸਿਵਲ ਰਾਈਟਸ ਖੇਤਰ ਵਿਚ ਕੰਮ ਕਰਨ ਲਈ ਇਹ ਮਹੱਤਵਪੂਰਨ ਜਿੰਮੇਵਾਰੀ ਦਿੱਤੀ ਗਈ ਹੈ। ਮੂਲ ਰੂਪ ਵਿਚ ਪੰਜਾਬਣ ਪਿਛੋਕੜ ਵਾਲੀ ਹਰਮੀਤ ਕੌਰ ਢਿੱਲੋਂ ਪਿਛਲੇ ਦਿਨੀਂ ਪੂਰੀ ਦੁਨੀਆਂ ਵਿਚ ਉਸ ਸਮੇਂ ਚਰਚਾ ਵਿਚ ਆਈ ਸੀ ਜਦ ਉਸਨੇ ਰਿਪਬਲੀਕਨ ਕਨਵੈਨਸ਼ਨ ਵਿੱਚ ਸਿੱਖ ਕੌਮ ਦੀ ਅਰਦਾਸ ਦੀ ਸੇਵਾ ਨਿਭਾਈ ਸੀ ਅਤੇ ਇਹ ਕੰਮ ਉਸਨੇ ਪੂਰੇ ਸਿੱਖ ਮਰਿਆਦਾ ਤਹਿਤ ਕੀਤਾ ਸੀ ਤੇ ਨਾਲ ਹੀ ਅਰਦਾਸ ਦਾ ਉਲੱਥਾ ਨਾਲੋ ਨਾਲ ਅੰਗਰੇਜ਼ੀ ਵਿੱਚ ਕਰਕੇ ਇਸਦੇ ਅਰਥ ਦੱਸੇ ਸਨ। ਇਸਦੀ ਵੀਡੀਓ ਪੂਰੀ ਦੁਨੀਆਂ ਵਿੱਚ ਮਕਬੂਲ ਹੋਈ ਸੀ ।

ਇਹ ਵੀ ਪੜ੍ਹੋ ਮੁੱਖ ਮੰਤਰੀ ਵਲੋਂ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਕੌਮੀ ਕੰਪਨੀ ਗ੍ਰਾਂਟ ਥੌਰਨਟਨ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ

ਹਰਮੀਤ ਕੌਰ ਢਿੱਲੋਂ ਦੇ ਬਾਰੇ ਪਤਾ ਲੱਗਿਆ ਹੈ ਕਿ ਉਹ ਬਚਪਨ ’ਚ ਹੀ ਆਪਣੇ ਮਾਪਿਆਂ ਨਾਲ ਅਮਰੀਕਾ ਚਲੀ ਗਈ ਸੀ ਅਤੇ ਉਸਨੇ ਉੱਥੇ ਉਚ ਸਿੱਖਿਆ ਹਾਸਲ ਕਰਕੇ ਅਪਣੇ ਬਲਬੂਤੇ ਉਪਰ ਨਾਮ ਬਣਾਇਆ ਹੈ। ਉਧਰ ਹਰਮੀਤ ਕੌਰ ਢਿੱਲੋਂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘‘ਮੈਨੂੰ ਹਰਮੀਤ ਕੌਰ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ੀ ਹੋ ਰਹੀ ਹੈ। ਆਪਣੇ ਪੂਰੇ ਕਰੀਅਰ ਦੌਰਾਨ, ਹਰਮੀਤ ਸਾਡੀਆਂ ਪਿਆਰੀਆਂ ਨਾਗਰਿਕ ਸੁਤੰਤਰਤਾਵਾਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ, ਜਿਸ ਵਿੱਚ ਸਾਡੀ ਮੁਫਤ ਭਾਸ਼ਣ ਨੂੰ ਸੈਂਸਰ ਕਰਨ ਲਈ ਬਿਗ ਟੈਕ ਨੂੰ ਲੈਣਾ, ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕਰਨਾ ਅਤੇ ਉਨ੍ਹਾਂ ਕਾਰਪੋਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ ਜੋ ਆਪਣੇ ਕਰਮਚਾਰੀਆਂ ਨਾਲ ਵਿਤਕਰਾ ਕਰਨ ਲਈ ਜਾਣੀਆਂ ਜਾਂਦੀਆਂ ਰਹੀਆਂ ਹਨ। ’’

ਇਹ ਵੀ ਪੜ੍ਹੋ Sukhbir Badal News: ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜੇ ਸੁਖਬੀਰ ਬਾਦਲ

ਟਰੰਪ ਨੇ ਅੱਗੇ ਇਹ ਵੀ ਲਿਖਿਆ ਕਿ ‘‘ਹਰਮੀਤ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਅਤੇ ਸਿਰਫ਼, ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਦੀ ਗ੍ਰੈਜੂਏਟ ਹੈ ਅਤੇ ਯੂਐਸ ਫੋਰਥ ਸਰਕਟ ਕੋਰਟ ਆਫ਼ ਅਪੀਲਜ਼ ਵਿੱਚ ਕਲਰਕ ਹੈ।ਹਰਮੀਤ ਸਿੱਖ ਧਾਰਮਿਕ ਭਾਈਚਾਰੇ ਦਾ ਸਤਿਕਾਰਤ ਮੈਂਬਰ ਹੈ। ’’ ਟਰੰਪ ਨੇ ਉਮੀਦ ਜਾਹਰ ਕੀਤੀ ਕਿ ਆਪਣੀ ਨਵੀਂ ਭੂਮਿਕਾ ਵਿੱਚ, ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਅਣਥੱਕ ਰਾਖੀ ਹੋਵੇਗੀ, ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰੇਗੀ।’’

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here