ਬਠਿੰਡਾ ਜ਼ਿਲ੍ਹੇ ਦੇ ਨਵੇਂ ਚੁਣੇ 2490 ਪੰਚਾਂ ਨੂੰ ਭਲਕੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਚੁਕਾਉਣਗੇ ਸਹੁੰ

0
28

ਤਿਆਰੀਆਂ ਮੁਕੰਮਲ, ਡੀਸੀ ਨੇ ਸਟੇਡੀਅਮ ਦਾ ਦੌਰਾ ਕਰਕੇ ਲਿਆ ਜਾਇਜ਼ਾ
ਬਠਿੰਡਾ, 18 ਨਵੰਬਰ : ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਭਲਕੇ ਜ਼ਿਲ੍ਹਾ ਵਾਈਜ਼ ਨਵੇਂ ਚੁਣੇ ਪੰਚਾਂ ਨੂੰ ਰੱਖੇ ਸਹੁੰ ਚੁਕਾਉਣ ਦੇ ਸਮਾਗਮਾਂ ਦੇ ਤਹਿਤ ਬਠਿੰਡਾ ਦੇ 2490 ਪੰਚਾਂ ਨੂੰ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਹੁੰ ਚੁਕਾਈ ਜਾਵੇਗੀ। ਜਿਲ੍ਹਾ ਪਸ਼ਾਸਨ ਵੱਲੋਂ ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਅਧਿਕਾਰੀਆਂ ਨੂੰ ਨਾਲ ਲੈ ਕੇ ਸਟੇਡੀਅਮ ਵਿਖੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ।

ਗਿੱਦੜਬਾਹਾ ਜ਼ਿਮਨੀ ਚੋਣ ਲਈ ਕੀਤੇ ਗਏ ਹਨ ਸਾਰੇ ਪੁਖਤਾ ਪ੍ਰਬੰਧ : ਜ਼ਿਲ੍ਹਾ ਚੋਣ ਅਫਸਰ

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪੋ-ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਈ ਜਾਵੇ। ਊਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 318 ਪੰਚਾਇਤਾਂ ਲਈ 2490 ਪੰਚ ਚੁਣੇ ਗਏ ਹਨ। ਜਿਨ੍ਹਾਂ ’ਚ ਸੰਗਤ ਬਲਾਕ ਵਿੱਚ 343, ਬਠਿੰਡਾ ’ਚ 258, ਗੋਨਿਆਣਾ ’ਚ 287, ਨਥਾਣਾ ’ਚ 279, ਭਗਤਾ ਭਾਈਕਾ ’ਚ 219, ਫੂਲ ’ਚ 171, ਰਾਮਪੁਰਾ ’ਚ 281, ਮੌੜ ’ਚ 244 ਅਤੇ ਬਲਾਕ ਤਲਵੰਡੀ ਸਾਬੋ ’ਚ 408 ਪੰਚ ਸ਼ਾਮਲ ਹਨ। ਇਸ ਮੌਕੇ ਸਿਖਲਾਈ ਅਧੀਨ ਆਈਏਐੱਸ ਰਾਕੇਸ਼ ਕੁਮਾਰ ਮੀਨਾ, ਏਡੀਸੀ (ਜਰਨਲ) ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਪ੍ਰਤਾਪ ਸਿੰਘ ਗਿੱਲ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here