spot_img

ਹਰਸਿਮਰਤ ਕੌਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਹੋਰ ਸਿੱਖ ਤਖਤਾਂ ਨਾਲ ਜੋੜਨ ਦੀ ਕੀਤੀ ਅਪੀਲ

Date:

spot_img

ਐਮ. ਪੀ. ਨੇ ਉਤਰਾਖੰਡ ’ਚ ਸਥਿਤ ਨਾਨਕਮੱਤਾ ਸਾਹਿਬ ਨੂੰ ਪੰਜਾਬ ਨਾਲ ਜੋੜਨ ਦੀ ਮੰਗ ਕੀਤੀ
ਚੰਡੀਗੜ੍ਹ, 1 ਅਗਸਤ : ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੀ ਐਮ. ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖ ਵਰਗ ਦੇ ਹੋਰ ਤਖਤਾਂ ਨਾਲ ਜੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨੂੰ ਸੰਭਵ ਬਣਾਉਣ ਲਈ ਰਾਮਾ-ਮੰਡੀ-ਤਲਵੰਡੀ ਸਾਬੋ ਰੇਲ ਸੰਪਰਕ ਪੂਰਾ ਕੀਤਾ ਜਾਣਾ ਚਾਹੀਦਾ ਹੈ।ਸੰਸਦ ਵਿਚ ਆਗਾਮੀ ਬਜਟ ਵਿਚ ਇਸ ਸੰਬੰਧੀ ਚਰਚਾ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਹਾਲਾਂਕਿ ਰਾਮਾ ਮੰਡੀ ਤਲਵੰਡੀ ਸਾਬੋ ਵਿਚ ਸੰਪਰਕ ਸਥਾਪਿਤ ਕਰਨ ਲਈ 2014 ਵਿਚ ਸਰਵੇਖਣ ਕੀਤਾ ਗਿਆ ਸੀ ਪਰ ਇਸ ’ਤੇ ਅਜੇ ਵੀ ਕੰਮ ਸ਼ੁਰੂ ਹੋਣਾ ਬਾਕੀ ਹੈ।ਬੀਬਾ ਬਾਦਲ ਨੇ ਉਤਰਾਖੰਡ ਵਿਚ ਨਾਨਕਮੱਤਾ ਸਾਹਿਬ ਨੂੰ ਪੰਜਾਬ ਨਾਲ ਜੋੜਨ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨਾਲ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਨੂੰ ਸੁਵਿਧਾ ਹੋਵੇਗੀ।

ਰਾਜਾ ਵੜਿੰਗ ਨੇ ਲੁਧਿਆਣਾ ’ਚ IIT ਦੀ ਸਥਾਪਨਾ ਬਾਰੇ ਸਿੱਖਿਆ ਮੰਤਰੀ ਨਾਲ ਕੀਤੀ ਗੱਲਬਾਤ

ਉਨ੍ਹਾਂ ਫਿਰੋਜ਼ਪੁਰ ਜਨਤਾ ਐਕਸਪ੍ਰੈਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ। 50 ਸਾਲਾਂ ਤੋਂ ਚੱਲ ਰਹੀ ਸੀ ਪਰ ਕੋਵਿਡ ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ।ਬਠਿੰਡਾ ਦੀ ਐਮ. ਪੀ. ਨੇ ਅਜਮੇਰ ਜੈਪੁਰ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ, ਤ੍ਰਿਪੁਰਾ ਸੁੰਦਰੀ ਐਕਸਪ੍ਰੈਸ, ਅਹਿਮਦਾਬਾਦ ਵੈਸ਼ਨੂੰ ਦੇਵੀ-ਕੱਟੜਾ ਐਕਸਪ੍ਰੈਸ ਅਤੇ ਅਜਮੇਰ-ਰਾਮੇਸ਼ਵਰਮ ਹਮਸਫਰ ਐਕਸਪ੍ਰੈਸ ਸਮੇਤ ਵੱਖ ਵੱਖ ਟਰੇਨਾਂ ਦੇ ਰਾਮਾ ਮੰਡੀ ਵਿਚ ਰੋਕਣ ਦੀ ਵੀ ਮੰਗ ਕੀਤੀ।ਬੀਬਾ ਬਾਦਲ ਨੇ ਬਠਿੰਡਾ-ਦਿੱਲੀ ਸੁਪਰਫਾਸਟ ਐਕਸਪ੍ਰੈਸ ਨੂੰ ਮੋੜ ਮੰਡੀ ਵਿਚ ਰੋਕਣ, ਛਿੰਦਵਾੜਾ ਐਕਸਪ੍ਰੈਸ ਅਤੇ ਜੰਮੂ ਅਹਿਮਦਾਬਾਦ ਐਕਸਪ੍ਰੈਸ ਨੂੰ ਗੋਨਿਆਨਾ ਮੰਡੀ ਵਿਚ, ਜੀਂਦ ਫਿਰੋਜ਼ਪੁਰ ਐਕਸਪ੍ਰੈਸ ਨੂੰ ਚੰਦਰਭਾਨ ਵਿਚ ਰੋਕਣ, ਕਾਹਨਗੜ੍ਹ ਅਤੇ ਸਦਾਸਿੰਘ ਵਾਲਾ ਨੂੰ ਮਾਨਸਾ ਵਿਚ ਅਤੇ ਦਿੱਲੀ-ਸ੍ਰੀ ਗੰਗਾਨਗਰ ਐਕਸਪ੍ਰੈਸ ਨੂੰ ਬਰੇਟਾ ਵਿਚ ਰੋਕਣ ਦੀ ਅਪੀਲ ਕੀਤੀ।ਬੀਬਾ ਬਾਦਲ ਨੇ ਰੇਲਵੇ ਸਾਈਡਿੰਗ ਨੂੰ ਮਾਨਸਾ ਸ਼ਹਿਰ ਤੋਂ ਨਰਿੰਦਰਪੁਰਾ ਸ਼ਿਫਟ ਕਰਨ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...