ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਬ-ਡਿਵੀਜਨ ਨਰਾਇਣਗੜ੍ਹ ਦਾ ਕੀਤਾ ਦੌਰਾ

Date:

spot_img

👉ਸੂਬੇ ਵਿਚ ਹੁਣ ਤੱਕ 15 ਜਿਲ੍ਹਿਆਂ ਵਿਚ ਨਵੇਂ ਮੈਡੀਕਲ ਕਾਲਜ ਬਣੇ
👉ਨਸ਼ਾ ਤਸਕਰਾਂ ‘ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ – ਮੁੱਖ ਮੰਤਰੀ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅੱਜ ਸਬ-ਡਿਵੀਜਨ ਨਰਾਇਣਗੜ੍ਹ ਦੇ ਰੇਸਟ ਹਾਊਸ ਵਿਚ ਪ੍ਰੈਸ ਏਸੋਸਇਏਸ਼ਨ ਨਰਾਇਣਗੜ੍ਹ ਅਤੇ ਪੱਤਰਕਾਰ ਮੰਚ ਨਰਾਇਣਗੜ੍ਹ ਨਾਲ ਜੁੜੇ ਮੀਡੀਆ ਪ੍ਰਤੀਨਿਧੀਆਂ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਨਰਾਇਣਗੜ੍ਹ ਦੇ ਮੀਡੀਆ ਪ੍ਰਤੀਨਿਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਦਾ ਮੈਨੁੰ ਸਦਾ ਸਹਿਯੋਗ ਮਿਲਿਆ ਹੈ। ਆਪਣੇ ਸਿਆਸੀ ਕੈਰਿਅਰ ਦੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਦੇ ਮੀਡੀਆ ਸਾਥੀਆਂ ਦਾ ਉਨ੍ਹਾਂ ਨੂੰ ਭਰਪੂਰ ਸਹਿਯੋਗ ਅਤੇ ਸਮਰਥਨ ਮਿਲਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲੋਕਾਂ ਦੀ ਸਮਸਿਆਵਾਂ ਨੂੰ ਵੀ ਸੁਣਿਆ।

ਇਹ ਵੀ ਪੜ੍ਹੋ  ਯਾਤਰੀਆਂ ਨੁੰ ਚੰਗਾ ਖਾਣਾ ਉਪਲਬਧ ਕਰਾਉਣ ਦੀ ਕੋਸ਼ਿਸ਼ – ਅਨਿਲ ਵਿਜ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਦੀ ਭਲਾਈ ਲਈ ਸਰਕਾਰ ਨੇ ਅਨੇਕ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਜਨਤਾ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰੋਜਾਨਾ ਜਨਤਾ ਦੀ ਸਮਸਿਆਵਾਂ ਨੂੰ ਸੁਨਣ ਅਤੇ ਤੁਰੰਤ ਨਾਲ ਉਨ੍ਹਾਂ ਦੇ ਹੱਲ ਲਈ ਕਾਰਵਾਈ ਕਰਨ। ਮੁੱਖ ਮੰਤਰੀ ਨੇ ਨਰਾਇਣਗੜ੍ਹ ਦੇ ਯੁਵਾ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ਸੀਨੀਅਰ ਪੱਤਰਕਾਰਾਂ ਤੋਂ ਮਾਰਗਦਰਸ਼ਨ ਲੈਣ ਅਤੇ ਸਕਾਰਾਤਮਕ ਸੋਚ ਦੇ ਨਾਲ ਜਨਤਾ ਨਾਲ ਜੁੜੀ ਖਬਰਾਂ ਨੂੰ ਪ੍ਰਕਾਸ਼ਿਤ ਕਰਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਦਾ ਯਤਨ ਰਹੇਗਾ ਕਿ ਨਰਾਇਣਗੜ੍ਹ ਖੇਤਰ ਵਿਕਾਸ ਦੀ ਬੁਲੰਦੀਆਂ ਨੂੰ ਛੋਹੇ। ਨਰਾਇਣਗੜ੍ਹ ਸਬ-ਡਿਵੀਜਨ ਵਿਚ ਖੇਡ ਸਟੇਡੀਅਮ, ਹਾਕੀ ਦਾ ਏਸਟੋਟਰਫ, ਬਾਗਬਾਨੀ ਦਾ ਰੀਜ਼ਨਲ ਸੈਂਟਰ ਅਤੇ ਕਾਲਜ, ਸਰਕਾਰੀ ਮਹਿਲਾ ਕਾਲਜ, ਸ਼ਹਿਜਾਦ ਪੁਰ, ਵੱਧ ਤੋਂ ਵੱਧ ਪਿੰਡਾਂ ਵਿਚ ਕਮਿਊਨਿਟੀ ਸੈਂਟਰ, ਪਿੰਡ ਡੇਰਾ ਵਿਚ ਬਿਜਲੀ ਦਾ ਪਾਵਰ ਹਾਊਸ, ਕਈ ਪੁੱਲ ਤੇ ਸੜਕਾਂ ਆਦਿ ਕੰਮ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ  ਹਰਿਆਣਾ ਸਰਕਾਰ ਨੇ ਦਿੱਲੀ ਵੋਟਾਂ ਵਾਲੇ ਦਿਨ ਕੀਤਾ ਛੁੱਟੀ ਦਾ ਐਲਾਨ

ਇੰਨ੍ਹਾਂ ਸਹੂਲਤਾਂ ਦੇ ਪੂਰਾ ਹੋਣ ‘ਤੇ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦਾ ਫਾਇਦਾ ਮਿਲੇਗਾ।ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰੇਕ ਜਿਲ੍ਹਾ ਵਿਚ ਇੱਕ-ਇੱਕ ਮੈਡੀਕਲ ਕਾਲਜ ਖੋਲਿਆ ਜਾਵੇਗਾ ਅਤੇ ਹੁਣ ਤੱਕ 15 ਜਿਲ੍ਹਿਆਂ ਵਿਚ ਮੈਡੀਕਲ ਕਾਲਜ ਬਣ ਗਏ ਹਨ ਅਤੇ ਬਾਕੀ ਜਿਲ੍ਹਿਆਂ ਵਿਚ ਆਉਣ ਵਾਲੇ ਸਮੇਂ ਵਿਚ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਜਾਣਗੇ, ਇਸ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਿਸ ਨੂੰ ਸਖਤ ਆਦੇਸ਼ ਦਿੱਤੇ ਗਏ ਹਨ। ਅਪਰਾਧੀ ਪ੍ਰਵ੍ਰਿਤੀ ਦੇ ਲੋਕਾਂ ‘ਤੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਹਾ ਕਿ ਨਸ਼ਾ ਨੂੰ ਰੋਕਣ ਲਈ ਵੀ ਮਾਨਸ ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ‘ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਨਾਲ ਜੁੜੀ ਸੂਚਨਾ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here

spot_img

Share post:

Popular

More like this
Related

Mohali News: ਪਿਆਰ ‘ਚ ਅੰਨ੍ਹੇ ਆਸ਼ਕ ਨੇ ਕੀਤਾ ਪ੍ਰੇਮਿਕਾ ਦਾ ਕ.ਤ.ਲ..! ਵੀਡੀਓ ਵਾਇਰਲ

Mohali News: ਮੋਹਾਲੀ ਦੇ ਫੇਜ਼-11 ਇਲਾਕੇ ਵਿੱਚ ਇਕ ਨਿੱਜੀ...

Amritsar Police ਨੂੰ ਮਿਲੀ ਵੱਡੀ ਸਫਲਤਾ; 1 ਕਿੱਲੋ ਹੈਰੋਇਨ ਤੇ 5 ਪਿਸਤੌਲਾਂ ਸਮੇਤ ਅੱਧੀ ਦਰਜਨ ਕਾਬੂ

Amritsar News: Amritsar Police; ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ...

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...