ਚੰਡੀਗੜ੍ਹ, 11 ਸਤੰਬਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬੁੱਧਵਾਰ ਸ਼ਾਮੀ ਮੰਤਰੀ ਮੰਡਲ ਦੀ ਹੋਈ ਹੰਗਾਮੀ ਮੀਟਿੰਗ ਵਿਚ ਵਿਧਾਨ ਸਭਾ ਨੂੰ ਭੰਗ ਕਰਨ ਦਾ ਫੈਸਲਾ ਲਿਆ ਹੈ। ਆਪਣੇ ਮੰਤਰੀ ਮੰਡਲ ਦੇ ਫੈਸਲੇ ਤੋਂ ਹੁਣ ਰਾਜਪਾਲ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਉਹ ਨੋਟੀਫਿਕੇਸ਼ਨ ਜਾਰੀ ਕਰਕੇ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ’ਤੇ ਮੋਹਰ ਲਗਾਉਣਗੇ। ਜਿਕਰਯੋਗ ਹੈਕਿ ਹਰਿਆਣਾ ਦੇ ਵਿਚ ਆਗਾਮੀ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆ ਹਨ ਤੇ ਭਲਕੇ ਨਾਮਜਦਗੀਆਂ ਦਾ ਆਖ਼ਰੀ ਦਿਨ ਹੈ।
ਚੰਡੀਗੜ੍ਹ ’ਚ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰਨੇਡ ਹਮਲਾ, ਪੁਲਿਸ ਜਾਂਚ ’ਚ ਜੁਟੀ!
ਮੰਤਰੀ ਮੰਡਲ ਵਲੋਂ ਵਿਧਾਨ ਸਭਾ ਨੂੰ ਭੰਗ ਕਰਨ ਪਿੱਛੇ ਮੁੱਖ ਕਾਰਨ ਸੰਵਿਧਾਨਕ ਦਸਿਆ ਜਾ ਰਿਹਾ। ਸੰਵਿਧਾਨ ਮੁਤਾਬਕ ਹਰ 6 ਮਹੀਨਿਆਂ ਵਿਚ ਵਿਧਾਨ ਸਭਾ ਦੀ ਇੱਕ ਮੀਟਿੰਗ ਹੋਣੀ ਜਰੂਰੀ ਹੈ। ਹਰਿਆਣਾ ਵਿਧਾਨ ਸਭਾ ਦਾ ਪਿਛਲਾ ਇਜਲਾਜ 13 ਮਾਰਚ ਨੂੰ ਹੋਇਆ ਸੀ ਤੇ ਹੁਣ 12 ਸਤੰਬਰ ਜਾਣੀ ਭਲਕੇ ਤੱਕ ਦੁਬਾਰਾ ਇਜਲਾਸ ਸੱਦਣਾ ਜਰੂੁਰੀ ਹੋ ਗਿਆ ਸੀ, ਅਜਿਹਾ ਨਾ ਹੌਣ ’ਤੇ ਸੰਵਿਧਾਨਕ ਸੰਕਟ ਖੜਾ ਹੋਣ ਦਾ ਖ਼ਦਸਾ ਪੈਦਾ ਹੋ ਗਿਆ ਸੀ, ਜਿਸਦੇ ਚੱਲਦੇ ਇੱਕ ਦਿਨ ਪਹਿਲਾਂ ਹੀ ਹਰਿਆਣਾ ਦੀ ਭਾਜਪਾ ਸਰਕਾਰ ਨੇ ਵਿਧਾਨ ਸਭਾ ਨੂੰ ਭੰਗ ਕਰਨ ਦਾ ਫੈਸਲਾ ਲਿਆ ਹੈ।