ਚੰਡੀਗੜ੍ਹ, 12 ਸਤੰਬਰ: ਆਗਾਮੀ 5 ਅਕਤੂਬਰ ਨੂੰ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਨਾਮਜਦਗੀਆਂ ਦਾ ਅੱਜ 12 ਸਤੰਬਰ ਆਖ਼ਰੀ ਦਿਨ ਹੈ। ਇਸਦੇ ਬਾਵਜੂਦ ਸਵੇਰੇ 11 ਵਜੇਂ ਤੱਕ ਕਾਂਗਰਸ ਪਾਰਟੀ ਦੇ 2 ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਜਦੋਂਕਿ 2 ਉਮੀਦਵਾਰਾਂ ਦੀ ਲਿਸਟ ਸਵੇਰੇ 11 ਵਜੇਂ ਜਾਰੀ ਕੀਤੀ ਗਈ। ਇਸੇ ਤਰ੍ਹਾਂ ਭਾਜਪਾ ਵੱਲੋਂ ਵੀ ਦੇਰ ਰਾਤ ਆਪਣੇ ਬਾਕੀ ਰਹਿੰਦੇ 3 ਉਮੀਦਵਾਰਾਂ ਦੇ ਨਾਂ ਫ਼ਾਈਨਲ ਕੀਤੇ ਗਏ। ਆਪ ਵੱਲੋਂ ਵੀ ਕਾਂਗਰਸ ਨਾਲ ਚੋਣ ਸਮਝੋਤਾ ਨਾ ਹੋਣ ਦੇ ਚੱਲਦਿਆਂ ਉਪਰਥਲੀ ਇੱਕ ਤੋਂ ਬਾਅਦ ਇੱਕ ਜਾਰੀ ਕੁੱਲ 6 ਲਿਸਟਾਂ ਰਾਹੀਂ 89 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਸੂਬੇ ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੀ ਦਿਖ਼ਾਈ ਦੇ ਰਿਹਾ
ਚੰਡੀਗੜ੍ਹ ਬਲਾਸਟ: ਆਟੋ ਡਰਾਈਵਰ ਗ੍ਰਿਫਤਾਰ, ਦੋ ਸ਼ੱਕੀਆਂ ’ਤੇ ਰੱਖਿਆ 2-2 ਲੱਖ ਦਾ ਇਨਾਮ
ਜਦੋਂਕਿ ਇਨੈਲੋ ਤੇ ਬਸਪਾ ਦਾ ਗਠਜੋੜ ਵੀ ਕਾਫ਼ੀ ਸਾਰੀਆਂ ਸੀਟਾਂ ’ਤੇ ਟੱਕਰ ਦਿੰਦਾ ਦਿਖ਼ਾਈ ਦੇ ਰਿਹਾ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਪੰਜਾਬ ਦੀ ਤਰਜ਼ ’ਤੇ ਹਰਿਆਣਾ ਵਿਚ ਕ੍ਰਿਸ਼ਮਾ ਹੋਣ ਦੀ ਉਮੀਦ ਹੈ। ਜਦਕਿ ਸਾਢੇ ਚਾਰ ਸਾਲ ਸੱਤਾ ਦਾ ਸੁੱਖ ਭੋਗਣ ਵਾਲਿਆਂ ਜਜਪਾ ਦੀ ਹਾਲਾਤ ਕਾਫ਼ੀ ਪਤਲੀ ਜਾਪ ਰਹੀ ਹੈ। ਜੇਕਰ ਟਿਕਟਾਂ ਦੀ ਵੰਡ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਸ ਸਾਲਾਂ ਤੋਂ ਸੱਤਾ ਦੇ ਘੋੜੇ ’ਤੇ ਸਵਾਰ ਭਾਜਪਾ ਨੂੰ ਸੱਤਾ ਸਥਾਪਤੀ ਵਿਰੋਧੀ ਲਹਿਰ ਦਾ ਸਭ ਤੋਂ ਵੱਡਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਇਸਤੋਂ ਬਚਣ ਲਈ ਪਾਰਟੀ ਨੇ 4-5 ਮੰਤਰੀਆਂ, ਸੂਬਾ ਭਾਜਪਾ ਦੇ ਸਾਬਕਾ ਪ੍ਰਧਾਨ, ਦਰਜ਼ਨਾਂ ਵਿਧਾਇਕਾਂ ਤੇ ਹੋਰ ਸੀਨੀਅਰ ਆਗੂਆਂ ਦੀ ਟਿਕਟ ਕੱਟ ਦਿੱਤੀ ਹੈ, ਜਿਸ ਕਾਰਨ ਸੂਬੇ ਵਿਚ ਭਾਜਪਾ ਨੂੰ ਲਗਭਗ ਢਾਈ ਦਰਜਨ ਸੀਟਾਂ ’ਤੇ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ।
ਹਰਿਆਣਾ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਿਸ਼
ਕਾਂਗਰਸ ਦੀ ਵਾਪਸੀ ਦੀ ਉਮੀਦ ਦੇਖਦਿਆਂ ਇਸ ਪਾਰਟੀ ਵਿਚ ਟਿਕਟਾਂ ਲੈਣ ਦੇ ਚਾਹਵਾਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸਤੋਂ ਇਲਾਵਾ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿਚ ਵੀ ਵੱਡੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਟਿਕਟਾਂ ਦੀ ਵੰਡ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਧੜੇ ਦਾ ਹੱਥ ਉਪਰ ਹੈ ਪ੍ਰੰਤੂ ਫ਼ਿਰ ਵੀ ਐਮ.ਪੀ ਰਣਦੀਪ ਸੂਰਜੇਵਾਲਾ ਤੇ ਕੁਮਾਰੀ ਸ਼ੈਲਜਾ ਇਸ ਅਹੁੱਦੇ ਲਈ ਆਪਣੀ ਇੱਛਾ ਨੂੰ ਕਈ ਵਾਰ ਜਨਤਕ ਕਰ ਚੁੱਕੇ ਹਨ। ਇਹ ਦੋਨੋਂ ਆਗੂ ਵੀ ਵਿਧਾਇਕ ਦੀ ਚੋਣ ਲੜਣਾ ਚਾਹੁੰਦੇ ਸਨ ਪ੍ਰੰਤੂ ਪਾਰਟੀ ਨੇ ਮਨ ਕਰ ਦਿੱਤਾ ਹੈ। ਹਾਲਾਂਕਿ ਸੂਰਜੇਵਾਲਾ ਦੇ ਪੁੱਤਰ ਅਦਿਤਿਅ ਸੂਰਜੇਵਾਲਾ ਨੂੰ ਟਿਕਟ ਦਿੱਤੀ ਗਈ ਹੈ। ਅੱਜ ਨਾਮਜਦਗੀਆਂ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਅਸਲੀ ਤਸਵੀਰ ਸਾਹਮਣੇ ਆ ਜਾਵੇਗੀ ਕਿ ਕਿਹੜੀਆਂ-ਕਿਹੜੀਆਂ ਸੀਟਾਂ ’ਤੇ ਬਾਗੀ ਆਪਣਾ ਦਮਖ਼ਮ ਦਿਖਾਉਣ ਦੇ ਰੋਅ ਵਿਚ ਹਨ।
Share the post "ਹਰਿਆਣਾ ਚੋਣਾਂ: ਬਗਾਵਤ ਦੇ ਡਰੋਂ ਨਾਮਜਦਗੀਆਂ ਦੇ ਆਖ਼ਰੀ ਸਮੇਂ ‘ਤੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ"