ਚੰਡੀਗੜ੍ਹ, 17 ਜੁਲਾਈ: ਪਿਛਲੇ ਕਾਰਜ਼ਕਾਲ ਦੌਰਾਨ ਮੋਦੀ ਸਰਕਾਰ ਵੱਲੋਂ ਭਾਰਤੀ ਫ਼ੌਜ ਵਿਚ ਵੱਡਾ ਬਦਲਾਅ ਕਰਕੇ ਲਿਆਂਦੀ ਅਗਨੀਵੀਰ ਯੋਜਨਾ ਨੂੰ ਵਿਰੋਧੀਆਂ ਵੱਲੋਂ ਰੱਦ ਕਰਨ ਦੀ ਕੀਤੀ ਜਾ ਰਹੀ ਮੰਗ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਅਗਨੀਵੀਰਾਂ ਦੇ ਲਈ ਵੱਡੀਆਂ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਅੱਜ ਬੁੱਧਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇੰਨ੍ਹਾਂ ਰਿਆਇਤਾਂ ਦਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਸੇਵਾਮੁਕਤੀ ਤੋਂ ਬਾਅਦ ਅਗਨੀਵੀਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਮਹਿੰਦਰ ਭਗਤ ਨੇ ਚੁੱਕੀ MLA ਵਜੋਂ ਸਹੁੰ, CM ਭਗਵੰਤ ਮਾਨ ਵੀ ਰਹੇ ਹਾਜ਼ਰ
ਉਨ੍ਹਾਂ ਦਸਿਆ ਕਿ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਿਪਾਹੀ, ਐਸਪੀਓ, ਜੇਲ ਵਾਰਡਨ, ਮਾਈਨਿੰਗ ਗਾਰਡ, ਫ਼ਾਰੇਸਟ ਗਾਰਡ ਵਿਚ ਸਿੱਧੀ ਭਰਤੀ ਦੌਰਾਨ ਸੂਬੇ ਦੇ ਸਾਬਕਾ ਅਗਨੀਵੀਰਾਂ ਨੂੰ 10 ਫ਼ੀਸਦੀ ਰਾਖ਼ਵਾਂਕਰਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਿਵਲ ਭਰਤੀਆਂ ਵਿਚ ਗਰੁੱਪ ਸੀ ਪੋਸਟ ਲਈ ਹੋਣ ਵਾਲੀ ਭਰਤੀ ਵਿਚ ਅਗਨੀਵੀਰਾਂ ਨੂੰ 5 ਫ਼ੀਸਦੀ ਅਤੇ ਗਰੁੱਪ ਬੀ ਲਈ ਵੀ 1 ਫ਼ੀਸਦੀ ਰਿਜਰਵੇਸ਼ਨ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਭਰਤੀ ਦੌਰਾਨ ਅਗਨੀਵੀਰ ਦੇ ਪਹਿਲੇ ਬੈਚ ਵਿਚ ਭਰਤੀ ਹੋਏ ਨੌਜਵਾਨਾਂ ਨੂੰ ਉੱਪਰਲੀ ਉਮਰ ਹੱਦ ਵਿਚ 5 ਸਾਲ ਅਤੇ ਉਸਤਂੋ ਬਾਅਦ ਭਰਤੀ ਹੋਏ ਅਗਨੀਵੀਰਾਂ ਨੂੰ ਉਪਰਲੀ ਉਮਰ ਹੱਦ ਵਿਚ ਤਿੰਨ ਸਾਲ ਦੀ ਛੋਟ ਦਿੱਤੀ ਜਾਵੇਗੀ।
ਹਰਿਆਣਾ ਪੁਲਿਸ ਵੱਲੋਂ ਹਿਰਾਸਤ ’ਚ ਲਏ ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਥੇਬੰਦੀਆਂ ਲੇ ਮੁੜ ਸ਼ੰਭੂ ਬਾਰਡਰ ਵੱਲ ਚਾਲੇ ਪਾਏ
ਇਸਤੋਂ ਇਲਾਵਾ ਜੇਕਰ ਪ੍ਰਾਈਵੇਟ ਕੰਪਨੀਆਂ ਕਿਸੇ ਅਗਨੀਵੀਰ ਨੂੰ 30 ਹਜ਼ਾਰ ਰੁਪਏ ਮਹੀਨਾ ’ਤੇ ਨੌਕਰੀ ਦੇਵੇਗੀ ਤਾਂ ਸੂਬਾ ਸਰਕਾਰ ਉਸ ਕੰਪਨੀ ਨੂੰ ਸਲਾਨਾ 60 ਹਜ਼ਾਰ ਵਿੱਤੀ ਸਹਾਇਤਾ ਦੇਵੇਗੀ। ਉਨ੍ਹਾਂ ਕਿਹਾ ਕਿ ਵਿਭਾਗਾਂ ਵਿਚ ਸਿੱਧੀ ਭਰਤੀ ਤੋਂ ਇਲਾਵਾ ਬੋਰਡ ਤੇ ਕਾਰਪੋਰੇਸ਼ਨ ਵਿਚ ਵੀ ਪਹਿਲ ਦਿੱਤੀ ਜਾਵੇਗੀ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਦਸਿਆ ਕਿ ਜੇਕਰ ਕੋਈ ਅਗਨੀਵੀਰ ਸੇਵਾਮੁਕਤੀ ਤੋਂ ਬਾਅਦ ਆਪਣਾ ਕੋਈ ਕੰਮ ਚਲਾਉਣਾ ਚਾਹੁੰਦਾ ਹੈ ਤਾਂ ਸੂਬਾ ਸਰਕਾਰ ਉਸਨੂੰ ਪੰਜ ਲੱਖ ਦਾ ਲੋਨ ਦਾ ਬਿਨਾਂ ਵਿਆਜ਼ ਮੁਹੱਈਆ ਕਰਵਾਏਗੀ ਤੇ ਨਾਲ ਹੀ ਅਸਲੇ ਦਾ ਲਾਇਸੰਸ ਵੀ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ।