Kisan Andolan 2024: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ:ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹੀ ਇੰਟਰਨੈਟ ਸੇਵਾਵਾਂ ਕੀਤੀਆਂ ਬੰਦ

Date:

spot_img

ਅੰਬਾਲਾ, 14 ਦਸੰਬਰ: Kisan Andolan 2024: ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬਜਿੱਦ ਦਿਖ਼ਾਈ ਦੇ ਰਹੀ ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ ਕਿਸਾਨਾਂ ਦੇ ਜਥੇ ਦੇ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਅੰਬਾਲਾ ਦੇ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਤਹਿਤ ਅੰਬਾਲਾ ਦੇ ਸ਼ੰਭੂ ਬਾਰਡਰ ਨਾਲ ਲੱਗਦੇ 12 ਪਿੰਡਾਂ ਵਿਚ 17 ਦਸੰਬਰ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਤੇ ਨਾਲ ਹੀ ਬਲਕ ਵਿਚ ਮੈਸੇਜ਼ ਭੇਜਣ ਉਪਰ ਵੀ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਇਸ ਤੀਜ਼ੇ ਜਥੇ ਨੂੰ ਦਿੱਲੀ ਵੱਲ ਅੱਗੇ ਵਧਣ ਤੋਂ ਅੱਗੇ ਰੋਕਣ ਲਈ ਪਹਿਲਾਂ ਦੇ ਮੁਕਾਬਲੇ ਸ਼ੰਭੂ ਬਾਰਡਰ ’ਤੇ ਹੋਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਪੰਜਾਬ ਜੀ.ਐਸ.ਟੀ. ਵਿਭਾਗ ਵੱਲੋਂ 163 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਵਾਲੇ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼

ਇਸਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਦੋ ਦਫ਼ਾ ਸ਼ਾਂਤਮਈ ਤਰੀਕੇ ਦੇ ਨਾਲ ਪੈਦਲ ਦਿੱਲੀ ਵੱਲ ਕੂਚ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਦੋਨੋਂ ਵਾਰ ਹੀ ਹਰਿਆਣਾ ਦੀ ਪੁਲਿਸ ਨੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗ ਕੇ ਵਾਪਸ ਮੋੜ ਦਿੱਤਾ ਸੀ। ਮੌਜੂਦਾ ਸਮੇਂ ਵੀ ਬਾਰਡਰਾਂ ਉਪਰ ਵੀ ਬੈਰੀਗੇਡਿੰਗ ਦੀ ਕਿਲੇਬੰਦੀ ਕੀਤੀ ਹੋਈ ਹੈ ਤੇ ਕਿਸੇ ਵੀ ਕੀਮਤ ਉਪਰ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ। ਜਿਕਰਯੋਗ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਫ਼ਰਵਰੀ 2024 ਤੋਂ ਸ਼ੁਰੂ ਕਿਸਾਨ ਅੰਦੋਲਨ ਦੌਰਾਨ ਹੁਣ ਪਿਛਲੇ 19 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਵੀ ਖਨੌਰੀ ਬਾਰਡਰ ਉਪਰ ਮਰਨ ਵਰਤ ਸ਼ੁਰੂ ਕੀਤਾ ਹੋਇਅ ਹੈ ਤੇ ਉਸਦੀ ਹਾਲਾਤ ਨਾਜੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ kisan andolan 2024: ਹਰਿਆਣਾ ਦੇ ਭਾਜਪਾ ਐਮ.ਪੀ ਦੇ ਕਿਸਾਨਾਂ ਬਾਰੇ ਵਿਵਾਦਤ ਬੋਲ….

ਇੱਥੈ ਦਸਣਾ ਬਣਦਾ ਹੈ ਕਿ ਜਦ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਫ਼ਰਵਰੀ 2024 ਦੇ ਵਿਚ ਕਿਸਾਨਾਂ ਵੱਲੋਂ ਦਿੱਲੀ ਵੱਲ ਜਾਣ ਦਾ ਯਤਨ ਕੀਤਾ ਸੀ ਤਾਂ ਹਰਿਆਣਾ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਟਰੈਕਟਰ-ਟਰਾਲੀਆਂ ‘ਤੇ ਇਤਰਾਜ਼ ਪ੍ਰਗਟਾਇਆ ਸੀ ਪ੍ਰੰਤੂ ਹੁਣ ਜਥੇ ਛੋਟੇ-ਛੋਟੇ ਜਥਿਆਂ ਦੇ ਰੂਪ ਵਿਚ ਖ਼ਾਲੀ ਹੱਥ ਕਿਸਾਨ ਦਿੱਲੀ ਵੱਲ ਪੈਦਲ ਵਧਣ ਦਾ ਯਤਨ ਕਰ ਰਹੇ ਹਨ ਤਾਂ ਵੀ ਉਨ੍ਹਾਂ ਨੂੰ ਰੋਕਿਆ ਜਾ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

spot_img
spot_img

Share post:

Popular

More like this
Related

Bathinda ‘ਚ ਵਾਪਰਿਆਂ ਵੱਡਾ ਰੇਲ ਹਾਦਸਾ; ਰਾਮਪੁਰਾ ‘ਚ ਪਟੜੀ ਤੋਂ ਲੱਥੇ ਡੱਬੇ

Bathinda News: Bathinda 'ਚ ਸ਼ੁੱਕਰਵਾਰ ਨੂੰ ਇੱਕ ਵੱਡਾ ਰੇਲ...

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਪੰਜਾਬ ਤੋਂ ਨਸ਼ਿਆਂ ਦਾ ਦਾਗ਼ ਮਿਟਾਉਣ ਲਈ ਸਰਕਾਰ ਪੂਰੀ...