ਅੰਬਾਲਾ, 4 ਫਰਵਰੀ – ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨਾਲ ਅੰਬਾਲਾ ਛਾਉਣੀ ਸਦਰ ਬਾਜਾਰ ਚੌਂਕ ਟੀ-ਪੁਆਇੰਟ ’ਤੇ ਰੇਸਲਰ ਦ ਗ੍ਰੇਟ ਖਲੀ (ਦਲੀਪ ਸਿੰਘ) ਨੇ ਮੁਲਾਕਾਤ ਕਰਦੇ ਹੋਏ ਸਵੇਰੇ ਦੀ ਚਾਹ ਦੀਆਂ ਚੁਸਕੀਆਂ ਲਗਾਈਆਂ। ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਦ ਗ੍ਰੇਟ ਖਲੀਪ ਨੇ ਆਪਣੇ ਮੀਡਿਆ ਅਕਾਊਂਟ ਤੋਂ ਟੀ-ਪੁਆਇੰਟ ਦੀ ਲਾਇਵ ਵੀਡਿਓ ਪ੍ਰਸ਼ਸਕਾਂ ਨਾਲ ਸਾਂਝਾ ਕੀਤੀ।
ਹਰਿਆਣਾ ਦੇ ਕਿਸਾਨਾਂ ਨੂੰ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲੇਗਾ: ਉਪ ਮੁੱਖ ਮੰਤਰੀ
ਇਸ ਦੌਰਾਨ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਸਾਡਾ ਕਿਸਮਤ ਹੈ ਕਿ ਵਿਸ਼ਵ ਦੇ ਮਸ਼ਹੂਰ ਖਿਡਾਰੀ ਦ ਗ੍ਰੇਟ ਖਲੀ ਜਿੰਨ੍ਹਾਂ ਨੇ ਵੱਡੇ-ਵੱਡੇ ਮੁਕਾਬਲੇ ਜਿੱਤੇ ਹਨ ਅਤੇ ਵੱਡੇ ਪਹਿਲਵਾਨਾਂ ਨੂੰ ਹਰਾਇਆ ਹੈ, ਉਹ ਅੱਜ ਸਾਡੇ ਟੀ-ਪੁਆਇੰਟ ’ਤ ਬੈਠ ਕੇ ਸਾਡੇ ਨਾਲ ਚਾਹ ਪੀ ਰਹੇ ਹਨ। ਉੱਥੇ, ਦ ਗ੍ਰੇਟ ਖਲੀ ਨੇ ਕਿਹਾ ਕਿ ਜਿਸ ਤਰ੍ਹਾਂ ਧਰਤੀ ਸਾਧੂ-ਸੰਤਾਂ ’ਤੇ ਟਿਕੀ ਹੈ, ਇਸ ਤਰ੍ਹਾਂ ਸਿਆਸਤ ਚੰਗੇ ਲੋਕਾਂ ’ਤੇ ਟਿਕੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਵਰਗੇ ਨੇਤਾ ਸਿਆਸਤ ਵਿਚ ਹਨ ਤਾਂ ਸਾਡਾ ਦੇਸ਼ ਬਹੁਤ ਤਰੱਕੀ ਕਰੇਗਾ। ਖਲੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੀ ਬਦੌਲਤ ਅੱਜ ਅੰਬਾਲਾ ਛਾਉਣੀ ਦੀ ਦਿੱਖ ਬਦਲ ਚੁੱਕੀ ਹੈ।