ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਸਦਨ ਵਿਚ ਪੇਸ਼ ਕੀਤਾ ਸੀ ਸਰਕਾਰੀ ਪ੍ਰਸਤਾਵ
ਚੰਡੀਗੜ੍ਹ, 22 ਫਰਵਰੀ : ਹਰਿਆਣਾ ਵਿਧਾਨਸਭਾ ਵੱਲੋਂ 22 ਜਨਵਰੀ 2024 ਨੂੰ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਧੰਨਵਾਦ ਤੇ ਵਧਾਈ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਦਨ ਵਿਚ ਇਸ ਸਬੰਧ ਵਿਚ ਸਰਕਾਰੀ ਪ੍ਰਸਤਾਵ ਪੇਸ਼ ਕੀਤਾ। ਮਨੋਹਰ ਲਾਲ ਨੇ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਸ੍ਰੀ ਰਾਮ ਮੰਦਿਰ ਦੀ ਮੁੜ ਸਥਾਪਨਾ ਨਾਲ ਅੱਜ ਹਰ ਭਾਰਤਵਾਸੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਹਰਿਆਣਾ ਦੇ ਲੋਕਾਂ ਦੇ ਨਲ-ਨਾਲ ਇਹ ਸਦਨ ਉਨ੍ਹਾਂ ਸਾਰਿਆਂ ਮਹਾਨੁਭਾਵਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਨੇ ਮਨਸਾ-ਵਾਚਾ-ਕਰਮਣਾ ਇਸ ਵਿਲੱਖਣ ਉਪਲਬਧੀ ਵਿਚ ਯੋਗਦਾਨ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਨੂੰ ਚੋਣਾਂ ਤੋਂ ਐਨ ਪਹਿਲਾਂ 10 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਤੋਹਫ਼ਾ
ਮੁੱਖ ਮੰਤਰੀ ਨੇ ਕਿਹਾ ਕਿ ਰਾਮ ਰਾਜ ਭਾਰਤੀ ਸਭਿਆਚਾਰਕ ਅਤੇ ਅਧਿਆਤਮਕ ਚਿੰਤਨ ਦੀ ਇਕ ਮਹਤੱਵਪੂਰਨ ਅਵਧਾਰਣਾ ਹੈ, ਜੋ ਆਦਰਸ਼ ਸ਼ਾਸਨ ਦੀ ਕਲਪਣਾ ਕਰਦੀ ਹੈ। ਰਾਮ ਰਾਜ ਦਾ ਆਦਰਸ਼ ਇਕ ਅਜਿਹੇ ਸਮਾਜ ਦੀ ਕਲਪਣਾ ਕਰਦਾ ਹੈ ਜਿੱਥੇ ਨਿਆਂ, ਸਮਾਨਤਾ, ਭਾਈਚਾਰਾ ਅਤੇ ਖੁਸ਼ਹਾਲੀ ਹੈ। ਭਾਂਰਤੀ ਸਭਿਆਚਾਰ ਵਿਚ ਰਾਮ ਰਾਜ ਦੀ ਅਵਧਾਰਣਾ ਨਾ ਸਿਰਫ ਇਕ ਰਾਜਨੀਤਿਕ ਜਾਂ ਸਮਾਜਿਕ ਆਦਰਸ਼ ਵਜੋ ਮੰਨੀ ਜਾਂਦੀ ਹੈ, ਸਗੋ ਇਹ ਅਧਿਆਤਮਕ ਅਤੇ ਨੈਤਿਕ ਮੁੱਲਾਂ ਦੀ ਵੀ ਪ੍ਰਤਿਸ਼ਠਾ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਰਾਮ ਇਸ ਸਭਿਆਚਾਰ ਰਾਸ਼ਟਰ ਦੀ ਚੇਤਨਾ ਹੈ।
Share the post "ਹਰਿਆਣਾ ਵਿਧਾਨ ਸਭਾ ’ਚ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਧੰਨਵਾਦ ਤੇ ਵਧਾਈ ਮਤਾ ਪਾਸ"