ਹਰਿਆਣਾ ਦੀ ਨਵੀਂ ਆਰਥਿਕ ਰਫਤਾਰ ਨੂੰ ਮਿਲੀ ਹਰੀ ਝੰਡੀ, ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚੇਗਾ ਸੂਬੇ ਦਾ ਉਤਪਾਦ

Date:

spot_img

ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ 2047 ਦੇ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹਰਿਆਣਾ – ਨਾਇਬ ਸਿੰਘ ਸੈਣੀ
Haryana News : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਨਾਂਗਲ ਚੌਧਰੀ ਖੇਤਰ ਵਿੱਚ ਇੰਟੀਗ੍ਰੇਟੇਡ ਮਲਟੀ ਮਾਡਲ ਲੌਜਿਸਟਿਕ ਹਬ ਦੇ ਰੇਲ ਸੰਪਰਕ ਸ਼ੁਭਆਰੰਭ ਸਮਾਰੋਹ ਦੇ ਬਾਅਦ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਹੋਈ ਮੀਟਿੰਗ ਵਿੱਚ ਕਿਹਾ ਕਿ ਅੱਜ ਸਿਰਫ ਇੱਕ ਰੇਲਗੱਡੀ ਨੂੰ ਰਵਾਨਾ ਨਹੀਂ ਕੀਤਾ ਗਿਆ ਹੈ, ਸਗੋਂ ਇਹ ਹਰਿਆਣਾ ਦੀ ਨਵੀਂ ਆਰਥਿਕ ਰਫਤਾਰ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਮਹਿੰਦਰਗੜ੍ਹ ਦੇ ਵਿਧਾਇਕ ਕੰਵਰ ਸਿੰਘ ਯਾਦਵ ਮੌਜੂਦ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਹੁਣ ਸਿਰਫ ਵਸਤੂਆਂ ਦਾ ਉਤਪਾਦਕ ਹੀ ਨਹੀਂ ਰਹੇਗਾ, ਸਗੋਂ ਆਪਣੇ ਉਤਪਾਦਾਂ ਨੂੰ ਗਲੋਬਲ ਅਤੇ ਘਰੇਲੂ ਬਾਜ਼ਾਰ ਤੱਕ ਤੇਜ਼ੀ ਨਾਲ ਪਹੁੰਚਾਉਣ ਦਾ ਇੱਕ ਪ੍ਰਮੁੱਖ ਕੇਂਦਰ ਬਣ ਕੇ ਉਭਰੇਗਾ।

ਇਹ ਵੀ ਪੜ੍ਹੋ 👉Haryana CM Nayab Singh Saini ਦਾ ਦਾਅਵਾ; ਪੰਜਾਬ ਦੀਆਂ ਔਰਤਾਂ ਬਦਲਾਅ ਲਈ ਤਿਆਰ

ਉਨ੍ਹਾਂ ਇਸ ਦੂਰਗਾਮੀ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਲਗਾਤਾਰ ਮਾਰਗਦਰਸ਼ਨ ਅਤੇ ਨਿਗਰਾਨੀ ਵਿੱਚ ਇਹ ਏਕੀਕ੍ਰਿਤ ਬਹੁ-ਪ੍ਰਣਾਲੀ ਮਾਲ ਢੁਆਈ ਕੇਂਦਰ ਸੂਬੇ ਦੇ ਸਮੁੱਚੇ ਵਿਕਾਸ ਦਾ ਇਤਿਹਾਸਕ ਮੀਲ ਦਾ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮਹੱਤਵਪੂਰਨ ਯੋਜਨਾ ਦੀ ਮਜ਼ਬੂਤ ਨੀਂਹ ਰੱਖੀ ਸੀ। ਹੁਣ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਸਾਲ 2047 ਦੇ ‘ਵਿਕਸਤ ਭਾਰਤ’ ਦੇ ਰਾਸ਼ਟਰੀ ਸੰਕਲਪ ਨੂੰ ਸਾਕਾਰ ਕਰਨ ਵਿੱਚ ਨੀਂਹ ਪੱਥਰ ਦੀ ਭੂਮਿਕਾ ਨਿਭਾਏਗਾ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਨਵਾਂ ਵਿਕਾਸ ਮਾਡਲ ਜ਼ਮੀਨੀ ਪੱਧਰ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮਾਡਲ ਰਾਹੀਂ ਹੁਣ ਹਰਿਆਣਾ ਦੇ ਸਥਾਨਕ ਉਤਪਾਦ ਸਿੱਧੇ ਦੁਨੀਆ ਦੇ ਵੱਡੇ ਬਾਜ਼ਾਰਾਂ ਤੱਕ ਆਪਣੀ ਮਜ਼ਬੂਤ ਪਹੁੰਚ ਬਣਾਉਣਗੇ ਅਤੇ ਇਹ ਸੰਪੂਰਨ ਖੇਤਰ ਆਉਣ ਵਾਲੇ ਸਮੇਂ ਵਿੱਚ ਇੱਕ ਪ੍ਰਮੁੱਖ ਆਰਥਿਕ ਰਾਜਧਾਨੀ ਵਜੋ ਆਪਣੀ ਪਛਾਣ ਸਥਾਪਿਤ ਕਰੇਗਾ।

ਇਹ ਵੀ ਪੜ੍ਹੋ 👉59वीं राज्य स्तरीय स्कूली कबड्डी प्रतियोगिता का चरखी दादरी में भव्य शुभारंभ

ਉਨ੍ਹਾਂ ਕਿਹਾ ਕਿ ਸਮੁੱਚੀ ਦ੍ਰਿਸ਼ਟੀ ਤੋਂ ਇਹ ਪੂਰਾ ਪ੍ਰੋਜੈਕਟ ਦੋ ਪੜਾਵਾਂ ਵਿੱਚ ਕੁੱਲ 886 ਏਕੜ ਦੇ ਵਿਸ਼ਾਲ ਭੂਭਾਗ ‘ਤੇ ਆਕਾਰ ਲੈ ਰਿਹਾ ਹੈ। ਫਿਲਹਾਲ ਪਹਿਲੇ ਫੇਜ਼ ਵਿੱਚ 408 ਏਕੜ ਵਿੱਚ ਕੰਮ ਪੂਰਾ ਹੋ ਚੁੱਕਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਆਧੁਨਿਕ ਮਾਲ ਢੁਆਈ, ਭੰਡਾਰਨ, ਵਸਤੂਆਂ ਦੀ ਲਦਾਈ-ਉਤਾਰੀ ਅਤੇ ਉਨ੍ਹਾਂ ਦੇ ਤੁਰੰਤਤ ਪ੍ਰੇਸ਼ਣ ਦੀ ਵਿਵਸਥਾ ਨੂੰ ਬਹੁਤ ਜ਼ਿਆਦਾ ਵਿਵਸਥਿਤ ਅਤੇ ਸਮਾਂ ਬਚਾਉਣ ਵਾਲਾ ਬਣਾਇਆ ਗਿਆ ਹੈ। ਇਸ ਨਾਲ ਨਾ ਸਿਰਫ ਉਦਯੋਗਾਂ ਦੇ ਸਮੇਂ ਅਤੇ ਧਨ ਦੀ ਬਚਤ ਹੋਵੇਗੀ, ਸਗੋਂ ਉਦਯੋਗਿਕ ਕੁਸ਼ਲਤਾ ਵਿੱਚ ਵੀ ਭਾਰੀ ਵਾਧਾ ਹੋਵੇਗਾ।ਉਨ੍ਹਾਂ ਦੇਸ਼ ਅਤੇ ਸੂਬੇ ਦੇ ਪ੍ਰਮੁੱਖ ਉਦਯੋਗਪਤੀਆਂ ਨੂੰ ਅਪੀਲ ਕੀਤਾ ਕਿ ਉਹ ਜਨਤਕ-ਨਿੱਜੀ ਸਾਝੀਦਾਰੀ ਵਿਵਸਥਾ ਦੇ ਤਹਿਤ ਸੱਦੇ ਗਏ ਟੈਂਡਰਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਹਰਿਆਣਾ ਦੀ ਇਸ ਅਭੂਤਪੂਰਵ ਪ੍ਰਗਤੀ ਯਾਤਰਾ ਵਿੱਚ ਸਰਗਰਮ ਸਾਝੇਦਾਰ ਬਣਨ। ਇਹ ਆਧੁਨਿਕ ਕੇਂਦਰ ਆਉਣ ਵਾਲੇ ਦਿਨਾਂ ਵਿੱਚ ਸਥਾਨਕ ਨੌਜਵਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਲਈ ਖੁਸ਼ਹਾਲੀ ਦੇ ਅਣਗਿਣਤ ਨਵੇਂ ਰਾਹ ਪ੍ਰਸ਼ਸਤ ਕਰੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਾਂਗਲ ਚੌਧਰੀ ਬਣੇਗਾ ਦੇਸ਼ ਦੀ ਨਵੀਂ ਆਰਥਿਕ ਰਾਜਧਾਨੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਕਸਤ ਭਾਰਤ ਦਾ ਸੁਪਨਾ ਹੋ ਰਿਹਾ ਸਾਕਾਰ, ਹਰਿਆਣਾ ਦੇ...

ਇੰਟੀਗ੍ਰੇਟੇਡ ਮਲਟੀ-ਮੌਡਲ ਲੌਜਿਸਟਿਕਸ ਹੱਬ ਦੇ ਨਵੇਂ ਬਣੇ ਰੇਲ ਯਾਰਡ ਤੋਂ ਮਾਲ ਗੱਡੀ ਰਵਾਨਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲੀ ਮਾਲ ਗੱਡੀ...